ਹਿੰਦ ਪਾਕ ਦੇਸ਼ਾਂ ਵਿੱਚ ਅਮਨ ਸ਼ਾਂਤੀ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਵੱਲੋਂ ਪਹਿਲਗਾਮ ਹਮਲੇ ਦੀ ਨਿੰਦਾ

ਅੰਮ੍ਰਿਤਸਰ : ਬੀਤੇ ਦਿਨੀਂ ਪਹਿਲਗਾਮ ਵਿਖੇ ਮਾਰੇ ਗਏ ਬੇਦੋਸ਼ੇ ਲੋਕਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਲਈ ਫੋਕਲੋਰ ਰਿਸਰਚ ਅਕੈਡਮੀ ਅੰਮ੍ਰਿਤਸਰ, ਵਿਰਸਾ ਵਿਹਾਰ ਸੁਸਾਇਟੀ, ਪ੍ਰਗਤੀਸ਼ੀਲ ਲੇਖਕ ਇਕਾਈ ਅੰਮ੍ਰਿਤਸਰ, ਸਾਫਮਾ ਅੰਮ੍ਰਿਤਸਰ ਇਕਾਈ, ਪੰਜਾਬੀ ਸਾਹਿਤ ਸਭਾ ਚੋਗਾਵਾਂ ਅਤੇ ਹੋਰ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਅੱਜ ਇੱਥੇ ਮੋਮਬੱਤੀਆਂ ਬਾਲ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਮੰਗ ਕੀਤੀ ਗਈ ਕਿ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਹਮਲੇ ਦੀ ਨਿੰਦਾ ਕੀਤੀ ਗਈ।
ਬੁਲਾਰਿਆਂ ਨੇ ਕਿਹਾ ਕਿ ਅਮਨ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਦੋਹੀਂ ਪਾਸੀਂ ਵੱਸਦੇ ਅਵਾਮ ਅਤੇ ਆਮ ਲੋਕਾਂ ਦੀਆਂ ਸਾਂਝਾਂ ਤੇ ਆਰਥਿਕਤਾ ਤੇ ਬੁਰਾ ਅਸਰ ਪਵੇਗਾ, ਜਿਸ ਨਾਲ ਸਰਹੱਦੀ ਪੱਟੀ ਵਿੱਚ ਵੱਸਣ ਵਾਲੇ ਲੋਕ ਇੱਕ ਵਾਰ ਫਿਰ ਹੱਥ ਮਲਦੇ ਰਹਿ ਜਾਣਗੇ। ਉਨ੍ਹਾਂ ਨੇ ਕਿਹਾ ਮੰਗ ਕੀਤੀ ਕਿ ਦੇਸ਼ਾਂ ਦੀ ਸਰਹੱਦਾਂ ਉੱਤੇ ਪੂਰੀ ਤਰ੍ਹਾਂ ਰਾਖੀ ਲਈ ਪ੍ਰਬੰਧ ਕੀਤੇ ਜਾਣ ਤਾਂ ਕਿ ਕਿਸੇ ਵੀ ਹਮਲਾਵਰ ਦੀ ਜੁਰਅਤ ਨਾ ਪਵੇ ਕਿ ਉਹ ਇਸ ਤਰ੍ਹਾਂ ਦੇ ਹਮਲੇ ਕਰ ਸਕਣ।


ਉਨ੍ਹਾਂ ਦੋਹਾਂ ਪਾਸੇ ਵਸਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਹਾਲਤ ਵਿੱਚ ਆਪਸੀ ਏਕਤਾ ਤੇ ਸਾਂਝਾਂ ਦੀ ਜਿਹੜੀ ਲੜੀ ਬਣਾਈ ਹੈ, ਉਸਨੂੰ ਬਣਾ ਕੇ ਰੱਖਿਆ ਜਾਵੇ। ਇਸੇ ਤਰ੍ਹਾਂ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਅਤੇ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਅਜਿਹੀਆਂ ਘਟਨਾਵਾਂ ਤੇ ਕਾਰਨਾਮਿਆਂ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਇਸ ਮੌਕੇ ਤੇ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ, ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ, ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਸਾਫਮਾ ਦੇ ਆਗੂ ਜਸਵੰਤ ਸਿੰਘ ਜੱਸ, ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ, ਐੱਸ ਪਰਸ਼ੋਤਮ, ਜਗਰੂਪ ਸਿੰਘ ਐਮਾਂ, ਅਦਾਕਾਰ ਗੁਰਤੇਜ ਮਾਨ, ਪੰਜਾਬੀ ਗਾਇਕ ਤੇ ਸੰਗੀਤਕਾਰ ਹਰਿੰਦਰ ਸੋਹਲ, ਦਲਜੀਤ ਸਿੰਘ ਬਾਠ, ਕਮਲ ਗਿੱਲ, ਦਮਨ ਮਜੀਠੀਆ, ਜਸਪਾਲ ਸਿੰਘ ਕਾਰ ਸ਼ਿੰਗਾਰ, ਦਿਲਬਾਗ ਸਿੰਘ ਸਰਕਾਰੀਆ, ਪਰਵਿੰਦਰ ਗੋਲਡੀ, ਵਿਪਨ ਧਵਨ, ‘ਪੰਜਾਬੀ ਸਕਰੀਨ’ ਮੈਗਜ਼ੀਨ ਦੇ ਸੰਪਾਦਕ ਦਿਲਜੀਤ ਸਿੰਘ ਅਰੋੜਾ, ਮੈਗਜ਼ੀਨ ‘ਰੰਗਕਰਮੀ’ ਦੇ ਸੰਪਾਦਕ ਸਤਨਾਮ ਸਿੰਘ ਮੂਧਲ, ਡਾ. ਹਰਜਿੰਦਰ ਪਾਲ ਕੌਰ ਕੰਗ, ਪ੍ਰਭਜੋਤ ਸਿੰਘ, ਪਰਮਵੀਰ ਸਿੰਘ ਰੰਧਾਵਾ, ਲਵ ਗਿੱਲ, ਭਾਈ ਮਨਜਿੰਦਰ ਸਿੰਘ ਖਾਲਸਾ, ਮਨਜੀਤ ਸਿੰਘ ਧਾਲੀਵਾਲ, ਸੁਖਬੀਰ ਸਿੰਘ ਭੁੱਲਰ, ਸਰਪੰਚ ਗੁਰਭੇਜ ਸਿੰਘ ਭੰਗਵਾਂ, ਡਾ. ਪ੍ਰਭਜੋਤ ਕੌਰ ਸੰਧੂ, ਰਜਿੰਦਰ ਸਿੰਘ, ਅਸ਼ਵਨੀ ਅਵਸਥੀ, ਡਾ. ਹੀਰਾ ਸਿੰਘ, ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਡੌਲੀ ਸੱਡਲ, ਹਰੀਸ਼ ਚੌਧਰੀ, ਜਸਬੀਰ ਸਿੰਘ ਚੰਗਿਆੜਾ, ਜਸਪਾਲ ਸਿੰਘ, ਰਜੇਸ਼ ਪਰਾਸ਼ਰ, ਬਲਦੇਵ ਮੰਨਣ ਮਨੀਸ਼ ਪੀਟਰ ਰੋਟੇਰੀਅਨ ਜਸਪਾਲ ਸਿੰਘ ਕਾਰ ਸ਼ਿੰਗਾਰ, ਰਟੇਰੀਅਨ ਜਤਿੰਦਰ ਸਿੰਘ, ਏਡੀਪੀਆਈ ਜਸਪਾਲ ਸਿੰਘ, ਬਲਕਾਰ ਸਿੰਘ ਵਲਟੋਹਾ, ਨਰੇਸ਼ ਕੁਮਾਰ, ਰੋਟੇਰੀਅਨ ਜਤਿੰਦਰ ਸਿੰਘ ਪੱਪੂ, ਸਾਬਕਾ ਆਦਿ ਹਾਜ਼ਰ ਸਨ।