Hoshairpur

ਪੰਜਾਬੀ ਫਿਲਮ ਐਂਡ ਟੈਲੀਵੀਜ਼ਨ ਐਕਟਰਜ਼ ਐਸ਼ੋਸ਼ੀਏਸ਼ਨ (ਪਫਟਾ) ਦਾ ਕੀਤਾ ਗਿਆ ਆਮ ਅਜਲਾਸ

ਹੁਸ਼ਿਆਰਪੁਰ: ਪੰਜਾਬੀ ਫਿਲਮ ਐਂਡ ਟੈਲੀਵੀਜ਼ਨ ਐਕਟਰਜ਼ ਐਸ਼ੋਸ਼ੀਏਸ਼ਨ (ਪਫਟਾ) ਦਾ ਆਮ ਅਜਲਾਸ ਰਤਨ ਕਾਲਜ ਮੋਹਾਲੀ ਵਿਖੇ ਕੀਤਾ ਗਿਆ ਦਾ ਸੰਚਾਲਨ ਸੀਨੀਅਰ ਕਲਾਕਾਰ ਮਲਕੀਤ ਰੌਂਣੀ ਨੇ ਕੀਤਾ ਵਿੱਚ 2025-2027 ਲਈ ਨਵੀਂ ਕਮੈਟੀ ਦੀ ਚੋਣ ਕੀਤੀ ਗਈ । ਜਿਸ ਵਿੱਚ ਐਮੀ ਵਿਰਕ ਪ੍ਰਧਾਨ ਅਤੇ ਬਿਨੂ ਢਿੱਲੋ ਨੂੰ ਜਰਨਲ ਸੱਕਤਰ ਚੁਣਿਆ ਗਿਆ ।

ਪਫਟਾ ਦੀ ਅੱਗਲੇ 2 ਸਾਲਾਂ ਦੀ ਕਾਰਗੁਜ਼ਾਰੀ ਨੂੰ ਜ਼ਿਲ੍ਹਾ ਪੱਧਰ ਤੇ ਸੁਚਾਰੂ ਰੂਪ ਵਿੱਚ  ਚਲਾਉਣ ਲਈ ਰੰਗ ਕਰਮੀ ਫਿਲਮ ਕਲਾਕਾਰ ਅਸ਼ੋਕ ਪੁਰੀ ਨੂੰ ਹੁਸ਼ਿਆਰਪੁਰ ਦੇ ਜ਼ਿਲ੍ਹਾ ਕਵਾਰਡੀਨੇਟਰ ਪਫਟਾ ਦੇ ਤੌਰ ਤੇ ਨੌਮੀਨੇਟ ਕੀਤਾ ਗਿਆ ਤਾਂ ਕਿ ਜ਼ਿਲ੍ਹੇ ਭਰ ਵਿੱਚ ਟੀ.ਵੀ ਅਤੇ ਫਿਲਮਾਂ ਨਾਲ ਜੁੜੇ ਕਲਾਕਾਰਾਂ ਦੀਆਂ ਸੱਮਸਿਆਵਾਂ ਨੂੰ ਅਸਾਨੀ ਸਟੇਟ ਕਮੇਟੀ ਨਾਲ ਰੱਲ ਕੇ ਹੱਲ ਕੀਤਾ ਜਾ ਸੱਕੇ ।

ਇਸ ਮੌਕੇ ਤੇ ਪੱਦਮ ਸ਼੍ਰੀ ਨਿਰਮਲ ਰਿਸ਼ੀ, ਸਵਿੰਦਰ ਮਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ.ਐਨ.ਸ਼ਰਮਾ ਨੇ ਅਸ਼ੋਕ ਪੁਰੀ ਨੂੰ ਜ਼ਿਲ੍ਹਾ ਕਵਾਰਡੀਨੇਟਰ ਪਫਟਾ ਦੀ ਕਿਟ ਦੇ ਸਨਮਾਨਿਤ ਕੀਤਾ ।

ਇਸ ਮੌਕੇ ਤੇ ਅਸ਼ੋਕ ਪੁਰੀ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਫਿਲਮ ਅਤੇ ਟੀ.ਵੀ ਕਲਾਕਾਰਾਂ ਨੂੰ ਇੱਕ ਮੰਚ ਉਪਲੰਬਧ ਕਰਵਾ ਕੇ ਸੀਨੀਅਰ ਕਲਾਕਾਰਾਂ ਨਾਲ ਉਹਨਾਂ ਦੇ ਅਧਿਕਾਰਾਂ ਅਤੇ ਕਰਤਵਾ ਤੋਂ ਜਾਗਰੂਕ ਕਰਵਾਇਆ ਜਾਵੇਗਾ ਜ਼ਿਲ੍ਹੇ ਦੇ ਕਲਾਕਾਰਾਂ ਨੂੰ ਆਉਂਦੀਆਂ ਸੱਮਸਿਆਵਾਂ ਤੋਂ ਨਿਜਾਤ ਦਵਾਈ ਜਾਵੇਗੀ ।

Related Articles

Leave a Reply

Your email address will not be published. Required fields are marked *

Back to top button

You cannot copy content of this page