
ਹੁਸ਼ਿਆਰਪੁਰ 18 ਫਰਵਰੀ (ਡੀ.ਐਨ.ਟੀਵੀ): ਰਿਪੋਰਟ ਬਲਜਿੰਦਰ ਸਿੰਘ | ਮਹਾਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ ਮੌਕੇ ਸ਼ਿਵ ਮੰਦਿਰ ਕਮੇਟੀ ਅਤੇ ਸਮੂਹ ਸ਼ਿਵ ਭਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਧੂਮਧਾਮ ਨਾਲ ਪਿੰਡ ਸਤੌਰ ਵਿੱਖੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਕਮੇਟੀ ਵੱਲੋਂ ਪੂਜਾ ਅਰਚਨਾ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਹ ਸ਼ੋਭਾ ਯਾਤਰਾ ਪ੍ਰਾਚੀਨ ਸ਼ਿਵ ਮੰਦਰ ਸਤੌਰ ਤੋਂ ਸ਼ੁਰੂ ਹੋ ਕੇ ਪਿੰਡ ਬੱਸੀ ਮੁੱਦਾ ਤੋ ਹੁੰਦੇ ਹੋਏ ਬਾਗਪੁਰ ਅੱਡਾ ਜੀ ਟੀ ਰੋਡ ਬਜ਼ਾਰ ਵਿੱਚ ਦੀ ਹੁੰਦੇ ਹੋਏ ਪਿੰਡ ਸਤੌਰ ਦੇ ਸ਼ਿਵ ਮੰਦਰ ਵਿਖੇ ਸੰਪੰਨ ਹੋਈ। ਇਸ ਸ਼ੋਭਾ ਯਾਤਰਾ ਦਾ ਸ਼ਰਧਾਲੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਭਗਵਾਨ ਭੋਲੇ ਸ਼ੰਕਰ ਦੀ ਪਾਲਕੀ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਵੱਖ-ਵੱਖ ਥਾਵਾਂ ‘ਤੇ ਲੰਗਰ ਵੀ ਲਾਏ ਗਏ। ਬਮ ਬਮ ਭੋਲੇ ਦੇ ਗੀਤਾਂ ਨਾਲ ਸਾਰੇ ਪਾਸੇ ਬੈਂਡ ਦੀਆਂ ਧੁੰਨਾਂ ਗੂੰਜ ਰਹੀਆਂ ਸਨ। ਭਜਨ ਗਾਇਕਾਂ ਨੇ ਵੀ ਸ਼ੋਭਾ ਯਾਤਰਾ ‘ਚ ਭਗਵਾਨ ਭੋਲੇ ਸ਼ੰਕਰ ਦੀ ਮਹਿਮਾ ਦਾ ਵਖਾਣ ਕੀਤਾ। ਸ਼ੋਭਾ ਯਾਤਰਾ ‘ਚ ਸੈਂਕੜਿਆਂ ਦੀ ਗਿਣਤੀ ‘ਚ ਲੋਕ ਸ਼ਾਮਲ ਹੋਏ ਅਤੇ ਬਾਬਾ ਬਰਫਾਨੀ ਦਾ ਆਸ਼ੀਰਵਾਦ ਲਿਆ। ਰੰਗ ਬਿਰੰਗੀਆਂ ਝਾਕੀਆਂ ਦਾ ਦਿ੍ਸ਼ ਕਾਬੀਲ ਏ ਤਾਰੀਫ ਸੀ। ਇਸ ਮੌਕੇ ਤੇ ਪ੍ਰਧਾਨ ਪਿਆਰਾ ਸਿੰਘ,ਪੰਚ ਅੰਮ੍ਰਿਤਪਾਲ, ਰਣਜੀਤ ਸਿੰਘ ਸੱਗੀ, ਮਨੋਹਰ ਸਿੰਘ,ਗੁਰਵਿੰਦਰ ਸਿੰਘ ਬੰਟੀ,ਮੋਨੂੰ,ਜਿੱਤੀ, ਪੱਪਨਾ ਤੇ ਸਮੂਹ ਕਮੇਟੀ ਮੈਂਬਰ ਅਤੇ ਸੰਗਤਾਂ ਹਾਜ਼ਿਰ ਰਹੇ।
