ਰੇਲਵੇ ਮੰਡੀ ਸਕੂਲ ਵਿਚ ਰੂਟ ਟੂ ਰੂਟਸ ਵਲੋ ਲਗਾਈ ਗਈ ਵਰਕਸ਼ਾਪ
ਹੁਸ਼ਿਆਰਪੁਰ, ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਚ ਹਿੰਦੁਸਤਾਨੀ ਕਲਾਸੀਕਲ ਵੋਕਲ ਵਰਕਸ਼ਾਪ ਲਗਾਈ ਗਈ, ਜਿਸ ਵਿਚ ਇਸ ਸਕੂਲ ਦੀਆ ਵਿਦਿਆਰਥਣਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ । ਇਸ ਮੌਕੇ ਤੇ ਅਦਿੱਤਯ ਕੁਮਾਰ ਨੇ ਬੱਚਿਆ ਨੂੰ ਕਲਾਸੀਕਲ ਸੰਗੀਤ ਵਾਰੇ ਜਾਣਕਾਰੀ ਦਿੱਤੀ। ਰੂਟ ਟੂ ਰੂਟ ਆਰਗਨਾਈਜੇਸ਼ਨ ਦਾ ਮੰਤਵ ਭਾਰਤ ਵਿੱਚ ਕਲਚਰ ਨਾਲ ਸੰਬੰਧਿਤ ਪ੍ਰੋਗਰਾਮਾਂ ਨੂੰ ਪ੍ਰੋਤਸਾਹਿਤ ਕਰਨਾ ਹੈ। ਇਹ ਆਰਗਨਾਈਜੇਸ਼ਨ ਆਨਲਾਈਨ ਮਾਧਿਅਮ ਰਾਹੀਂ ਹਿੰਦੁਸਤਾਨੀ ਸੰਗੀਤ, ਡਾਂਸ ਤੇ ਅਲਗ ਅਲਗ ਸਾਜਾ ਦੇ ਵਾਦਨ ਸਬੰਧੀ ਮੁਫ਼ਤ ਕਲਾਸਾ ਦਿੰਦੀ ਹੈ , ਤਾਂ ਜੋ ਬੱਚੇ ਆਪਣੇ ਸੱਭਿਆਚਾਰ ਨਾਲ ਜੁੜ ਸਕਣ ਤੇ ਦੂਸਰੇ ਪ੍ਰਾਂਤਾਂ ਦੇ ਸੱਭਿਆਚਾਰ ਨੂੰ ਵੀ ਸਮਝ ਸਕਣ। ਇਸ ਮੌਕੇ ਤੇ ਪ੍ਰਿੰਸੀਪਲ ਲਲਿਤਾ ਅਰੋੜਾ ਨੇ ਕਿਹਾ ਕਿ ਇਸ ਤਰ੍ਹਾਂ ਦੀਆ ਵਰਕਸ਼ਾਪਾਂ ਬੱਚਿਆ ਦੇ ਲਈ ਬਹੁਤ ਲਾਹੇਵੰਦ ਹਨ, ਕਿਉਕਿ ਇਹ ਬੱਚਿਆ ਦੇ ਸਰਬਪੱਖੀ ਵਿਕਾਸ ਲਈ ਬਹੁਤ ਜਰੂਰੀ ਹਨ। ਇਸ ਮੌਕੇ ਤੇ ਸ਼੍ਰੀ ਰਵਿੰਦਰ ਕੁਮਾਰ,ਸ਼੍ਰੀ ਗੌਰਵ ਕੁਮਾਰ, ਸ਼੍ਰੀਮਤੀ ਜੋਗਿੰਦਰ ਕੌਰ, ਰੋਮਾ ਦੇਵੀ, ਸਵੀਨਾ ਸ਼ਰਮਾ, ਸਰਬਜੀਤ ਕੌਰ, ਮਿਸ ਮਨਦੀਪ ਆਦਿ ਹਾਜਰ ਸਨ।