Hoshairpur

ਨਸ਼ਾਖ਼ੋਰੀ ਦਾ ਇਲਾਜ਼ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਸਾਰੇ ਸਿਹਤ ਅਦਾਰਿਆਂ ਵਿੱਚ ਮੁਫ਼ਤ : ਡਾ. ਸਵਾਤੀ ਸ਼ੀਮਾਰ ਡੀਐਮਸੀ

ਹੁਸ਼ਿਆਰਪੁਰ,28 ਫ਼ਰਵਰੀ : ਸ਼੍ਰੀਮਤੀ ਆਸ਼ਿਕਾ ਜੈਨ ਆਈ. ਏ. ਐੱਸ.ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਅਰਬਨ ਸਿਵਲ ਡਿਸਪੈਂਸਰੀ ਨਹਿਰ ਕਲੋਨੀ ਹੁਸ਼ਿਆਰਪੁਰ ਵਿਖ਼ੇ ਨਸ਼ਾਖ਼ੋਰੀ,ਇਸ ਦੇ ਇਲਾਜ਼ ਅਤੇ ਟੈਲੀਮਾਨਸ ਬਾਰੇ ਜਨਤਕ ਕਾਉਸਲਿੰਗ ਅਤੇ ਹੈਲਪ ਡੈਸਕ ਲਗਾਇਆ ਗਿਆ। ਇਸ ਮੌਕੇ ਡਾ. ਸੀਮਾ ਗਰਗ ਕਾਰਜਕਾਰੀ ਸਿਵਲ ਸਰਜਨ ਹੁਸ਼ਿਆਰਪੁਰ ਅਤੇ ਡਾ. ਸਵਾਤੀ ਸ਼ੀਮਾਰ ਡਿਪਟੀ ਮੈਡੀਕਲ ਕਮਿਸ਼ਨਰ ਹੁਸ਼ਿਆਰਪੁਰ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ।

ਇਹ ਜਨਤਕ ਕਾਉਸਲਿੰਗ ਹੈਲਪ ਡੈਸਕ ਡਾ. ਰੋਹਿਤ ਬਰੂਟਾ ਸੀਨੀਅਰ ਮੈਡੀਕਲ ਅਫ਼ਸਰ ਇੰ : ਸੀ. ਐੱਚ. ਸੀ. ਮੰਡ ਪੰਧੇਰ ਸਹਿਤ ਨੋਡਲ ਅਫ਼ਸਰ ਅਰਬਨ ਆਮ ਆਦਮੀ ਕਲੀਨਿਕਸ ਜੀ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ।

ਇਸ ਮੌਕੇ ਤੇ ਪ੍ਰੋਜੈਕਟ ਇੰਚਾਰਜ ਡਾ. ਸਵਾਤੀ ਡਿਪਟੀ ਮੈਡੀਕਲ ਕਮਿਸ਼ਨਰ ਹੁਸ਼ਿਆਰਪੁਰ ਨੇ ਕਿਹਾ ਕਿ ਨਸ਼ਾਖ਼ੋਰੀ ਇੱਕ ਮਾਨਸਿਕ ਬਿਮਾਰੀ ਹੈ ਜਿਸ ਦਾ ਇਲਾਜ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵਲੋਂ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿਲ੍ਹਾ ਹੁਸ਼ਿਆਰਪੁਰ ਵਿੱਚ ਇਸ ਦੇ ਇਲਾਜ਼ ਲਈ 2 ਨਸ਼ਾ ਮੁਕਤੀ ਕੇੰਦਰ 15 ਬੈਡ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਦਸੂਹਾ ਵਿਖ਼ੇ ਚੱਲ ਰਹੇ ਹਨ। ਜਿਥੇ ਮਰੀਜ ਨੂੰ 15-21 ਦਿਨ ਮਨੋਰੋਗ ਮਾਹਿਰ ਤੇ ਉਨ੍ਹਾਂ ਦੀ ਟੀਮ ਦੀ ਦੇਖ ਰੇਖ ਵਿੱਚ ਡਿਟੇਓਸੀਫੈਕੇਸ਼ਨ ਕੀਤਾ ਜਾਂਦਾ ਹੈ।

ਇਸ ਤੋਂ ਉਪਰੰਤ ਮਰੀਜ਼ ਨੂੰ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਮੁਹੱਲਾ ਫਤਹਿਗੜ੍ਹ ਹੁਸ਼ਿਆਰਪੁਰ 100 ਬੈਡ ਹਨ। ਇਥੇ ਮਰੀਜ ਨੂੰ 90 ਦਿਨਾਂ ਲਈ ਇਲਾਜ਼ ਅਧੀਨ ਰੱਖਿਆ ਜਾਂਦਾ ਹੈ। ਇਸ ਕੇਂਦਰ ਵਿੱਚ ਮਰੀਜਾਂ ਨੂੰ ਵੋਕੇਸ਼ਨਲ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਕੁਕਿੰਗ ਕਰਾਫਟ, ਸੈਲੂਨ, ਆਰਗੈਨਿਕ ਖੇਤੀ, ਕੰਪਿਊਟਰ ਸਿੱਖਿਆ, ਇਲੈਕਟ੍ਰੀਸ਼ਨ, ਆਦਿ ਕੋਰਸ ਕਰਵਾਏ ਜਾਂਦੇ ਹਨ ਜਿਸ ਨਾਲ ਮਰੀਜ਼ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਹੈ। ਅੱਜ ਦੀ ਤਾਰੀਕ ਦੀ ਗੱਲ ਕਰੀਏ ਇਸ ਕੇੰਦਰ ਵਿੱਚ 184 ਮਰੀਜ਼ ਇਲਾਜ਼ ਅਧੀਨ ਹਨ।

ਇਸ ਤੋਂ ਇਲਾਵਾਂ ਪੰਜਾਬ ਸਰਕਾਰ ਵਲੋਂ 16 ਨਸ਼ਾ ਮੁਕਤੀ ਦਵਾਈ ਕੇੰਦਰ ਜਿਹੜੇ ਕਿ ਜਿਲ੍ਹਾ ਪੱਧਰ, ਉਪ ਮੰਡਲ ਪੱਧਰ, ਸਾਰੇ ਸੀ. ਐੱਚ. ਸੀ. ਪੱਧਰ ਤੇ ਮਰੀਜਾਂ ਦਾ ਡੈਲੀ ਪੱਧਰ ਤੇ ਜੀਭ ਦੇ ਥੱਲੇ ਰੱਖਣ ਵਾਲੀ ਗੋਲੀ ਬੁਪਰੋਨੋਰਫਿੰਨ ਕਮ ਨੀਲਾਕਸਨ ਮੈਡੀਸਨ ਨਾਲ ਮਰੀਜ਼ ਦਾ ਇਲਾਜ਼ ਕੀਤਾ ਜਾਂਦਾ ਹੈਂ। ਇਹ ਮੈਡੀਸਨ ਇੱਕ ਸਾਲ ਦੇ ਅੰਦਰ ਅੰਦਰ ਬੰਦ ਕੀਤੀ ਜਾਂਦੀ ਹੈ।ਇਹ ਦਵਾਈ ਨਾਲ ਓਵਰ ਡੋਜ ਮੌਤ ਨਹੀਂ ਹੁੰਦੀ, ਅਤੇ ਮਰੀਜ਼ ਦਵਾਈ ਖਾ ਕੇ ਆਪਣਾ ਕੰਮ ਕਾਜ ਕਰ ਸਕਦਾ ਹੈ।

ਇਸ ਮੌਕੇ ਤੇ ਕਾਰਜਕਾਰੀ ਸਿਵਲ ਸਰਜਨ ਹੁਸ਼ਿਆਰਪੁਰ ਨੇ ਕਿਹਾ ਕਿ ਸਿਹਤ ਤੇ ਪਰਿਵਾਰ ਵਲੋਂ ਹੁਸ਼ਿਆਰਪੁਰ ਵਿੱਚ 74 ਆਮ ਆਦਮੀ ਕਲੀਨਿਕ ਚੱਲ ਰਹੇ ਹਨ ਜਿਨ੍ਹਾਂ ਵਿੱਚ ਮਰੀਜਾਂ ਦੀ ਆਮਦ ਵੱਧ ਗਈ ਜਿਨ੍ਹਾਂ ਵਿੱਚ ਮਰੀਜਾਂ ਦੇ ਡਾਇਗਨੋਸਟਿਕ ਟੈਸਟ, ਹਰ ਤਰ੍ਹਾਂ ਦੀਆਂ ਦਵਾਈਆ, ਗਰਭਵਤੀ ਔਰਤਾਂ ਲਈ ਮੁਫ਼ਤ ਸਕੈਨ ਦੀ ਸਹੂਲਤ ਦਿੱਤੀ ਜਾ ਰਹੀ ਹੈ, ਇਸ ਤੋਂ ਇਲਾਵਾਂ ਰਾਬਿੰਸ਼ ਟੀਕਾਕਰਨ, ਵੀ ਇਹਨਾਂ ਕੇਂਦਰਾਂ ਵਿੱਚ ਸਹੂਲਤ ਹੈ। ਉਨ੍ਹਾਂ ਨੇ ਜਨਤਕ ਕਾਉਸਲਿੰਗ ਹੈਲਪ ਡੈਸਕ ਦੀ ਸ਼ਲਾਘਾ ਕਰਦਿਆਂ ਕਿਹਾ ਇਹ ਡੈਸਕ ਆਮ ਲੋਕਾਂ ਲਈ ਲਈ ਵਰਦਾਨ ਸਾਬਿਤ ਹੋਣਗੇ। ਜਿਨ੍ਹਾਂ ਨੂੰ ਇਸਦੇ ਇਲਾਜ਼ ਦੀ ਪੂਰੀ ਜਾਣਕਾਰੀ ਨਹੀਂ ਹੈ। ਉਨ੍ਹਾਂ ਨੂੰ ਇਲਾਜ਼ ਅਧੀਨ ਲਿਆਂਦਾ ਜਾਂਦਾ ਹੈਂ।

ਇਸ ਮੌਕੇ ਉਨ੍ਹਾਂ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਭਾਰਤ ਸਰਕਾਰ ਵਲੋਂ ਮਾਨਸਿਕ ਰੋਗਾਂ ਨਾਲ ਸੰਬੰਧਤ ਇਸ ਟੈਲੀਮਾਨਸ ਐਪ ਲਾਂਚ ਕੀਤੀ ਗਈ ਅਤੇ ਹੈਲਪ ਲਾਈਨ ਨੰਬਰ 14416 ਅਤੇ 1800-891-4416 ਸ਼ੁਰੂ ਕੀਤੀ ਗਈ। ਜਿਸ ਤੇ ਮਾਨਸਿਕ ਬਿਮਾਰੀਆਂ ਤੋਂ ਪ੍ਰੇਸ਼ਾਨ ਲੋਕ 24X7 ਆਪਣੀ ਕਾਉਸਲਿੰਗ ਕਰਵਾ ਸਕਦਾ ਹੈ।

ਇਸ ਮੌਕੇ ਤੇ ਪ੍ਰਸ਼ਾਂਤ ਆਦਿਆ ਤੇ ਸੰਦੀਪ ਕੁਮਾਰੀ ਕਾਉਸਲਰ ਨੇ 100 ਮਰੀਜਾਂ ਦੀ ਕਾਉਸਲਿੰਗ ਕੀਤੀ ਗਈ ਤੇ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਵਿੱਚ ਜਿਲ੍ਹਾ ਕਾਉਸਲਿੰਗ ਸੈਂਟਰ ਵਿੱਚ ਜਾ ਕੇ ਵੀ ਕਾਉਸਲਿੰਗ ਕਰਵਾਈ ਜਾ ਸਕਦੀ ਹੈ।

ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰੋਹਿਤ ਬਰੂਟਾ ਨੇ ਇਸ ਪ੍ਰੋਗਰਾਮ / ਈਵੇੰਟ ਦੀ ਸ਼ਲਾਘਾ ਕੀਤੀ ਤੇ ਆਮ ਆਦਮੀ ਕਲੀਨਿਕ ਤੇ ਈਵੇੰਟ ਕਰਵਾਉਣ ਲਈ ਧੰਨਵਾਦ ਕੀਤਾ।

ਇਸ ਮੌਕੇ ਡਾ. ਅਨਮੋਲ ਮੈਡੀਕਲ ਅਫ਼ਸਰ, ਦੀਪਿਕਾ ਆਦਿਆ,ਦੀਪਕ, ਪਰਮਜੀਤ ਕੌਰ, ਗੁਰਵਿੰਦਰ ਕੌਰ, ਆਦਿ ਹਾਜ਼ਿਰ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page