Hoshairpur
ਉੱਘੇ ਸਮਾਜ ਸੇਵਕ ਨਰੇਸ਼ ਕੁਮਾਰ ਹਾਂਡਾ ਦਾ ਸਨਮਾਨ


ਹੁਸ਼ਿਆਰਪੁਰ : ਰੋਟਰੀ ਕੱਲਬ ਹੁਸ਼ਿਆਰਪੁਰ ਸੈਂਟਰਲ ਦੇ ਸੀਨੀਅਰ ਮੈਂਬਰ ਅਤੇ ਪਿਛਲੇ 25 ਸਾਲਾਂ ਤੋਂ ਦਿਵਿਆਂਗ ਵਿਅਕਤੀਆਂ ਲਈ ਕੰਮ ਕਰਨ ਵਾਲੇ ਉੱਘੇ ਸਮਾਜ ਸੇਵਕ ਨਰੇਸ਼ ਕੁਮਾਰ ਹਾਂਡਾ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ, ਉਤਸਵ ਮੇਲਾ, ਹਜ਼ਰਤ ਮੀਰਾਂ, ਗਾਉਂਸਪਾਕ ਜੀ, ਗਿਆਰਵੀਂ ਵਾਲੀ ਸਰਕਾਰ, ਗੱਦੀ ਨਸ਼ੀਸ਼, ਰਾਮ ਲੁਭਾਇਆ ਚੌਹਾਲ, ਜੇ.ਸੀਟੀ, ਹੁਸ਼ਿਆਰਪੁਰ, ਮੈਂਬਰ ਡਿਸਏਬਲਟੀ ਹੁਸ਼ਿਆਰਪੁਰ ਜਰਨੈਲ ਸਿੰਘ ਧੀਰ ਸਟੇਟ ਅਵਾਰਡੀ, ਸੁਰਜੀਤ ਸਿੰਘ ਪੱਤੀ ਮੁੱਖ ਪ੍ਰਬੰਧਕ ਅਤੇ ਹੋਰ ਪ੍ਰਬੰਧਕੀ ਮੈਂਬਰ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ । ਗੱਦੀ ਨਸ਼ੀਨ, ਰਾਮ ਲੁਭਾਇਆ ਅਤੇ ਮੁੱਖ ਪ੍ਰਬੰਧਕ ਵੱਲੋਂ ਉਹਨਾਂ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਗਈ ।



