Amritsarਮਨੋਰੰਜਨ

ਰੰਗਕਰਮੀ ਕੇਵਲ ਧਾਲੀਵਾਲ ਵਿਜਯਾ ਦੇਵੀ ਸ਼ਰਮਾ ਰਾਸ਼ਟਰੀ ਰੰਗ ਸਨਮਾਨ ਨਾਲ ਸਨਮਾਨਿਤ

ਅੰਮ੍ਰਿਤਸਰ ( ਹਰਪਾਲ ਲਾਡਾ ): ਮਹਾਂਕਵੀ ਕਾਲੀਦਾਸ ਦੀ ਧਰਤੀ ਉਜੈਨ (ਮੱਧ ਪ੍ਰਦੇਸ਼) ਵਿਖੇ ਅਭਿਨਵ ਰੰਗਮੰਡਲ ਵਲੋਂ ਕਰਵਾਏ ਗਏ 40ਵੇਂ ਰਾਸ਼ਟਰੀ ਰੰਗਮੰਚ ਉਤਸਵ ਦੌਰਾਨ ਭਾਰਤੀ ਰੰਗਮੰਚ ਦੀ ਦੁਨੀਆ ਦੀ ਜਾਣੀ-ਪਹਿਚਾਣੀ ਸ਼ਖ਼ਸੀਅਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੂੰ ਸਨਮਾਨਿਤ ਕੀਤਾ ਗਿਆ|

ਸਮਾਗਮ ਦੌਰਾਨ ਪੰਜਾਬ ਦੇ ਪ੍ਰਸਿੱਧ ਰੰਗਕਰਮੀ ਕੇਵਲ ਧਾਲੀਵਾਲ ਨੂੰ ਵਕਾਰੀ ਪੁਰਸਕਾਰ ‘ਸ੍ਰੀਮਤੀ ਵਿਜਯਾ ਦੇਵੀ ਸ਼ਰਮਾ ਰਾਸ਼ਟਰੀ ਰੰਗਮੰਚ ਸਨਮਾਨ’ ਪ੍ਰਦਾਨ ਕੀਤਾ ਗਿਆ| ਇਹ ਸਨਮਾਨ ਸੀਨੀਅਰ ਰੰਗਕਰਮੀ ਸ਼ਰਦ ਸ਼ਰਮਾ ਵਲੋਂ ਆਪਣੀ ਮਾਤਾ ਜੀ ਦੀ ਯਾਦ ’ਚ ਸਥਾਪਿਤ ਕੀਤਾ ਗਿਆ |

ਸਨਮਾਨ ਵਜੋਂ ਸ੍ਰੀ ਧਾਲੀਵਾਲ ਨੂੰ 51 ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਸ਼ਾਲ, ਸ੍ਰੀਫਲ ਅਤੇ ਸਨਮਾਨ ਪੱਤਰ ਭੇਟ ਕਰਕੇ ਉਹਨਾਂ ਦਾ ਸਵਾਗਤ ਕੀਤਾ ਗਿਆ| ਇਸ ਸਨਮਾਨ ਸਮਾਗਮ ’ਚ ਮੁੱਖ ਮਹਿਮਾਨ ਦੇ ਰੂਪ ’ਚ ਰਮੇਸ਼ ਬਾਬੂ, ਡਾ: ਗੋਪਾਲ ਸ਼ਰਮਾ ਅਤੇ ਗਿਰੀਜੇਸ਼ ਵਿਯਾਸ ਹਾਜ਼ਰ ਸਨ| ਮਹਿਮਾਨਾ ਵਲੋਂ ਰੰਗਮੰਚ ਦੇ ਖੇਤਰ ’ਚ ਕੇਵਲ ਧਾਲੀਵਾਲ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਗਿਆ ਕਿ ਕੇਵਲ ਧਾਲੀਵਾਲ ਭਾਰਤੀ ਰੰਗਮੰਚ ਦਾ ਇਕ ਵਿਸ਼ੇਸ਼ ਨਾਮ ਹੈ|

ਕੇਵਲ ਧਾਲੀਵਾਲ ਪਿਛਲੇ 50 ਸਾਲ ਤੋਂ ਪੰਜਾਬੀ ਰੰਗਮੰਚ ਦਾ ਦੇਸ਼ਾਂ ਵਿਦੇਸ਼ਾਂ ਵਿਚ ਝੰਡਾ ਬੁਲੰਦ ਕਰ ਰਹੇ ਨੇ, ਕੇਵਲ ਧਾਲੀਵਾਲ ਦਾ ਨਾਮ ਭਾਰਤ ਦੇ ਗਿਣੇ-ਚੁਣੇ ਰੰਗਮੰਚ ਨਿਰਦੇਸ਼ਕਾਂ ਵਿਚ ਸ਼ੁਮਾਰ ਹੁੰਦਾ ਹੈ| ਕੇਵਲ ਧਾਲੀਵਾਲ ਨੇ 60 ਤੋਂ ਵੱਧ ਨਾਟ-ਪੁਸਤਕਾਂ ਦੀ ਰਚਨਾ ਕੀਤੀ þ ਤੇ 250 ਤੋਂ ਵੱਧ ਨਾਟਕਾਂ ਦੀ ਨਿਰਦੇਸ਼ਨਾ ਕਰਕੇ 7000 ਦੇ ਕਰੀਬ ਪਿੰਡਾਂ ਤੇ ਸ਼ਹਿਰਾਂ ਵਿਚ ਨਾਟ-ਪ੍ਰਦਰਸ਼ਨੀਆਂ ਕੀਤੀਆਂ ਹਨ|

ਕੇਵਲ ਧਾਲੀਵਾਲ ਵਲੋਂ ਪੰਜਾਬੀ ਰੰਗਮੰਚ ਲਈ ਪਾਏ ਵਿਸ਼ੇਸ਼ ਯੋਗਦਾਨ ਲਈ ਭਾਰਤ ਸਰਕਾਰ ਵਲੋਂ ਰੰਗਮੰਚ ਦੇ ਖੇਤਰ ਦਾ ਸਭ ਤੋਂ ਉਚਤਮ ਰਾਸ਼ਟਰੀ ਸੰਗੀਤ ਨਾਟਕ ਅਕਾਦਮੀ ਐਵਾਰਡ ਵੀ ਭਾਰਤ ਦੇ ਮਾਣਯੋਗ ਰਾਸ਼ਰਟਪਤੀ ਜੀ ਵਲੋਂ ਦਿੱਤਾ ਗਿਆ |

Related Articles

Leave a Reply

Your email address will not be published. Required fields are marked *

Back to top button

You cannot copy content of this page