ਸ਼ਾਮ 6.30 ਵਜੇ ਪੇਸ਼ ਕੀਤਾ ਜਾਵੇਗਾ ਨਾਟਕ ‘ਗੁਨਾਹਗਾਰ’ ਦਾ ਮੰਚਨ
ਅੰਮ੍ਰਿਤਸਰ, 17 ਅਗਸਤ : ਪੰਜਾਬ ਦੀ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਮਿਤੀ 18 ਅਗਸਤ ਨੂੰ ਸ਼ਾਮ 6.30 ਵਜੇ ਹਰੀਸ਼ ਜੈਨ ਦਾ ਲਿਖਿਆ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਗੁਨਾਹਗਾਰ’ ਦਾ ਮੰਚਨ ਵਿਰਸਾ ਵਿਹਾਰ ਦੇ ਸ੍ਰ: ਕਰਤਾਰ ਸਿੰਘ ਦੁੱਗਲ ਔਡੀਟੋਰੀਅਮ ਚ ਪੇਸ਼ ਕੀਤਾ ਜਾਵੇਗਾ ।
ਇਹ ਨਾਟਕ ਸ਼ਹੀਦ ਏ ਆਜ਼ਮ ਸ੍ਰ. ਭਗਤ ਸਿੰਘ ਦੇ ਉਹਨਾਂ ਪਲਾਂ ਨੂੰ ਪੇਸ਼ ਕਰਦਾ ਹੈ ਜਦੋਂ ਉਸਨੂੰ ਅਸੈਂਬਲੀ ਹਾਲ ਵਿਚ ਬੰਬ ਸੁੱਟਣ ਤੇ ਦੇਸ਼ ਨਿਕਾਲੇ ਦੀ 20 ਸਾਲ ਦੀ ਕੈਦ ਹੋਈ। ਉਸ ਤੋਂ ਬਾਅਦ ਲਾਹੌਰ ਹਾਈਕੋਰਟ ਵਿਚ ਕੇਸ ਚੱਲਿਆ । ਇਸ ਤੋਂ ਬਾਅਦ ਬਹੁਤ ਸਾਰੇ ਨਵੇਂ ਤੱਥ ਸਾਹਮਣੇ ਆਏ ਜੋ ਕਿ ਇਸ ਨਾਟਕ ਦਾ ਹਿੱਸਾ ਬਣੇ ।
ਇਹ ਨਾਟਕ ਭਗਤ ਸਿੰਘ ਦੇ ਇਸ ਰੂਪ ਵਿਚ ਇਸ ਦੇ ਪੱਖ ਨੂੰ ਪਹਿਲੀ ਵਾਰ ਪੇਸ਼ ਕਰ ਰਿਹਾ ਹੈ, ਜੋ ਕੀ ਤੁਹਾਡੇ ਸਾਹਮਣੇ ਦਿਖਾਇਆ ਜਾਵੇਗਾ ।ਇਹ ਨਾਟਕ ਬਿਨ੍ਹਾਂ ਕਿਸੇ ਪਾਸ ਤੇ ਟਿਕਟ ਦੇ ਮੁਫ਼ਤ ਵਿਖਾਇਆ ਜਾਵੇਗਾ। ਆਪ ਸਭ ਨੂੰ ਹਾਰਦਿਕ ਸੱਦਾ ਹੈ।