ਸ਼ਿਕਾਗੋ ਵਿਖੇ ਮਨਾਇਆ ਜਾਵੇਗਾ ਕੌਮਾਤਰੀ ਮਾਤ ਭਾਸ਼ਾ ਦਿਵਸ 2023 ਜਿਸ ਵਿੱਚ ਨਾਮੀ ਕਵੀ, ਸਾਹਿਤਕਾਰ ਅਤੇ ਕਲਾਕਾਰ ਹੋਣਗੇ ਸ਼ਾਮਿਲ
ਸ਼ਿਕਾਗੋ 25 ਫਰਵਰੀ 2023 (ਡੀ.ਐਨ.ਟੀ.ਵੀ) :ਪਿਛਲੇ ਵਰ੍ਹਿਆਂ ਵਾਂਗ ਇਸ ਸਾਲ ਵੀ ਮਿਡਵੈਸਟ ਭਾਈਚਾਰੇ ਵੱਲੋਂ ਮਿਲ-ਜੁਲ ਕੇ ਸ਼ਿਕਾਗੋ ਵਿਖੇ ਕੌਮਾਂਤਰੀ ਮਾਂ-ਬੋਲੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਮਿਤੀ 4 ਮਾਰਚ 2023 ਨੂੰ ਪ੍ਰੇਅਰੀ ਸੈਂਟਰ ਸ਼ੌਮਬਰਗ ਦੇ ਖ਼ੂਬਸੂਰਤ ਹਾਲ ਵਿਚ ਪੇਸ਼ ਕੀਤਾ ਜਾਵੇਗਾ। ਇਹ ਪ੍ਰੋਗਰਾਮ ਮਾਣਯੋਗ ਦਰਸ਼ਨ ਸਿੰਘ ਜੀ ਧਾਲੀਵਾਲ ਦੀ ਸਰਪ੍ਰਸਤੀ ਹੇਠ ਕੀਤਾ ਜਾ ਰਿਹਾ ਹੈ ਅਤੇ ਡਾ. ਹਰਜਿੰਦਰ ਸਿੰਘ ਖਹਿਰਾ ਇਸ ਪ੍ਰੋਗਰਾਮ ਦੇ ਮੁਖ ਪ੍ਰਬੰਧਕ ਹਨ. ਭਾਸ਼ਾ ਦਿਵਸ, ਸ਼ਿਕਾਗੋ, ਪੰਜਾਬੀ ਪ੍ਰਚਾਰ ਲਈ ਯੂ.ਐਸ. ਮਿਡ-ਵੈਸਟ ਵਿਖੇ ਪੰਜਾਬੀ ਭਾਈਚਾਰੇ ਵੱਲੋਂ ਸ਼ੁਰੂ ਕੀਤੀ ਗਈ ਇਕ ਲੋਕ ਮੁਹਿੰਮ ਹੈ ਜਿਸਦੀ ਸ਼ੁਰੂਆਤ ਸ਼ਿਕਾਗੋ ਵਿਖੇ ਭਾਸ਼ਾ ਦਿਵਸ 2021 ਵਾਲੇ ਦਿਨ ਕੀਤੀ ਗਈ ਸੀ। ਇਸ ਦਾ ਮੰਤਵ “ਸੋਚ ਪੰਜਾਬੀ, ਬੋਲ ਪੰਜਾਬੀ, ਲਿਖ ਪੰਜਾਬੀ” ਦੇ ਨਾਅਰੇ ਨੂੰ ਸਾਡੇ ਨਿਤਾ ਪ੍ਰਤੀ ਜੀਵਨ ਵਿਚ ਉਜਾਗਰ ਕਰਨਾ ਹੈ। 2021 ਅਤੇ 2022 ਵਿਚ ਪੰਜਾਬੀਆਂ ਨੇ ਆਪਣੀ ਭਰਪੂਰ ਸ਼ਿਰਕਤ ਨਾਲ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਇਆ ਸੀ। ਉਸ ਹੁੰਗਾਰੇ ਤੋਂ ਉਤਸਾਹ ਲੈਂਦਿਆਂ, ਇਸ ਵਾਰ ਦੇ ਪ੍ਰੋਗਰਾਮ ਨੂੰ ਹੋਰ ਵੀ ਉਚੇਰ ਨਾਲ ਉਲੀਕਿਆ ਗਿਆ ਹੈ।ਇਸ ਪ੍ਰੋਗਰਾਮ ਵਿਚ ਪਹਿਲੀ ਵਾਰ ਪੰਜਾਬੀ ਨਾਟਕ ‘ਸਾਹਨੀ ਸੱਚ ਕਹਿੰਦਾ ਸੀ’ ਦਾ ਮੰਚਣ ਹੋਵੇਗਾ. ਯੂ.ਐੱਸ. ਮਿਡਵੈਸਟ ਵਿਚ ਬਣੇ ਪਹਿਲੇ ਪੰਜਾਬੀ ਰੰਗਮੰਚ ਗਰੁੱਪ ‘ਫ਼ਾਈਵ ਰਿਵਰਜ਼ ਥੀਏਟਰ’ ਦੀ ਇਹ ਪਲੇਠੀ ਪੇਸ਼ਕਾਰੀ ਹੋਵੇਗੀ. ਇਥੇ ਇਹ ਲਿਖਣਾ ਕੁਥਾਂ ਨਹੀਂ ਹੋਵੇਗਾ ਕਿ ਬਲਰਾਜ ਸਾਹਨੀ ਮਾਂ-ਬੋਲੀ ਦੇ ਵੱਡੇ ਮੁੱਦਈਆਂ ਵਿਚੋਂ ਸਨ. ਇਸ ਨਾਟਕ ਨੂੰ ਪੰਜਾਬੀ ਦੇ ਸੁਪ੍ਰਸਿੱਧ ਨਾਟਕਕਾਰ ਡਾਕਟਰ ਆਤਮਜੀਤ ਸਿੰਘ ਵੱਲੋਂ ਇਸ ਮੌਕੇ ਲਈ ਵਿਸ਼ੇਸ਼ ਤੌਰ ਤੇ ਲਿਖਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਹੀ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ. ਇਸ ਨਾਟਕ ਦੀ ਸਫਲਤਾ ਵਾਸਤੇ ਸਾਡੇ ਸ਼ਿਕਾਗੋ ਦੇ ਪ੍ਰਸਿੱਧ ਕਲਾਕਾਰ ਗੁਰਮੁੱਖ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਸਾਥੀ ਸਿਰ-ਤੋੜ ਮਿਹਨਤ ਕਰ ਰਹੇ ਹਨ. ਨਾਟਕ ਵਾਸਤੇ ਇੰਡੀਆ ਵਿਚ ਜਗਜੀਤ ਰਾਣਾ ਵੱਲੋਂ ਵਿਸ਼ੇਸ਼ ਤੌਰ ਤੇ ਸੰਗੀਤ ਤਿਆਰ ਕੀਤਾ ਗਿਆ ਹੈ.,ਨਾਟਕ ਤੋਂ ਇਲਾਵਾ ਇਸ ਹਰਮਨ ਪਿਆਰੇ ਪ੍ਰੋਗਰਾਮ ਵਿਚ ਬਹੁਤ ਸਾਰੇ ਨਾਮੀ ਕਵੀ, ਸਾਹਿਤਕਾਰ ਅਤੇ ਕਲਾਕਾਰ ਵੀ ਆਪਣੀ ਰਚਨਾਵਾਂ ਪੇਸ਼ ਕਰਣਗੇ. ਪ੍ਰੋਗਰਾਮ ਵਿਚ ਭਾਗ ਲੈਣ ਵਾਲਿਆਂ ਸ਼ਖਸੀਅਤਾਂ ਹਨ: ਅਸ਼ੋਕ ਭੌਰਾ ਜੀ (ਕੈਲੀਫੋਰਨੀਆ), ਗੁਰਬਖਸ਼ ਸਿੰਘ ਜੀ ਭੰਡਾਲ (ਓਹੀਓ), ਕਸ਼ਿਸ਼ ਹੁਸ਼ਿਆਰਪੁਰੀ (ਪੰਜਾਬ), ਅਜ਼ੀਮ ਸ਼ੇਖਰ ਜੀ (ਲੰਡਨ, ਯੂ.ਕੇ.), ਰਾਜਿੰਦਰਜੀਤ ਜੀ (ਲੰਡਨ, ਯੂ.ਕੇ.), ਆਬਿਦ ਰਸ਼ੀਦ ਜੀ (ਸ਼ਿਕਾਗੋ), ਸਾਜਿਦ ਚੌਧਰੀ ਜੀ (ਸ਼ਿਕਾਗੋ), ਰਵਿੰਦਰ ਸਹਿਰਾਅ (ਇੰਡੀਆਨਾ), ਰਾਕਿੰਦ ਕੌਰ ਜੀ (ਇੰਡੀਆਨਾ), ਪ੍ਰੋ. ਲਖਵਿੰਦਰ ਕੌਰ ਲੱਕੀ, ਅਤੇ ਗੁਰਲੀਨ ਕੌਰ ਜੀ.. ,ਡਾ. ਹਰਜਿੰਦਰ ਸਿੰਘ ਖ਼ੈਰਾ ਅਤੇ ਰਾਜ ਲਾਲੀ ਬਟਾਲਾ ਜੀ ਪ੍ਰੋਗਰਾਮ ਦਾ ਸੰਚਾਲਨ ਕਰਣਗੇ[ਪੂਰੇ ਅਮਰੀਕਾ ਵਿਚ ਨਵੀਂ ਪੀੜੀ ਨੂੰ ਸ਼ਾਮਿਲ ਕਰਨ ਲਈ ਪੰਜਾਬੀ ਭਾਸ਼ਾ ਮੁਕਾਬਲਿਆਂ ਲਈ ਉਨ੍ਹਾਂ ਦੀਆਂ ਕਵਿਤਾਵਾਂ ਅਤੇ ਪੇਸ਼ਕਾਰੀ ਵਗੈਰਾ ਦੀ ਰਿਕਾਰਡਿੰਗ ਈ-ਮੇਲ (bhashadivas@gmail.com) ਦੁਆਰਾ ਭੇਜੀ ਜਾ ਸਕਦੀ ਹੈ[ ਹੌਸਲਾ ਅਫਜ਼ਾਈ ਲਈ ਨਕਦ ਇਨਾਮ ਅਤੇ ਸਨਮਾਨ ਚਿੰਨ੍ਹ ਵੀ ਦਿਤੇ ਜਾਣਗੇ , ਕੌਮਾਂਤਰੀ ਮਾਂ-ਬੋਲੀ ਦਿਹਾੜੇ ਦਾ ਪ੍ਰੋਗਰਾਮ ਉਲੀਕਣ ਲਈ ਪੰਜਾਬੀ ਕਲਚਰਲ ਸੋਸਾਇਟੀ, ਸ਼ਿਕਾਗੋ; ਕਲਮਾਂ ਦੇ ਅੰਗ ਸੰਗ (ਸ਼ਿਕਾਗੋ ਚੈਪਟਰ); ਪੰਜਾਬੀ ਅਮੇਰਿਕਨ ਆਰਗਨਾਈਜ਼ੇਸ਼ਨ, ਸ਼ਿਕਾਗੋਲੈਂਡ; ਪੰਜਾਬੀ ਕਲਚਰਲ ਸੋਸਾਇਟੀ, ਮਿਸ਼ੀਗਨ; ਯੂ ਐੱਸ ਮਿਡਵੈਸਟ ਪੰਜਾਬੀ ਆਰਗਨਾਈਜ਼ੇਸ਼ਨ; ਗੁਰੂ ਲਾਧੋ ਰੇ ਸੇਵਾ ਸੋਸਾਇਟੀ, ਵਿਸਕਾਨਸਿਨ ਅਤੇ ਸਿੱਖ ਵੂਮਨ ਆਰਗਨਾਈਜ਼ੇਸ਼ਨ (ਸਵੇਰਾ, ਸ਼ਿਕਾਗੋ) ਦਾ ਅਹਿਮ ਯੋਗਦਾਨ ਹੈ।ਭਾਈਚਾਰੇ ਦੀ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਇਸ ਪ੍ਰੋਗਰਾਮ ਦੀ ਕੋਈ ਟਿਕਟ ਨਹੀਂ ਰੱਖੀ ਗਈ[