

ਅਮ੍ਰਿਤਸਰ: ਪੰਜਾਬੀ ਲੇਖਕ, ਕਾਲਮਨਵੀਸ਼ , ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਤੇ ਵਿਰਸਾ ਵਿਹਾਰ ਸੋਸਾਇਟੀ ਅਮ੍ਰਿਤਸਰ ਦੇ ਸਕੱਤਰ ਭੂਪਿੰਦਰ ਸਿੰਘ ਸੰਧੂ, ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ 2026-28 ਹੋਈ ਚੋਣ ਪ੍ਰਕਿਰਿਆ ਵਿਚ ਸਰਬਸੰਮਤੀ ਨਾਲ ਪੰਦਰਾਂ ਮੈਂਬਰੀ ਪ੍ਰਬੰਧਕੀ ਬੋਰਡ ਦਾ ਮੈਂਬਰ ਚੁਣਿਆ ਗਿਆ ਹੈ।
ਸ. ਸੰਧੂ ਇਸ ਤੋਂ ਪਹਿਲਾਂ ਵੀ ਲੇਖਕਾਂ ਦੀ ਇਸ ਵੱਕਾਰੀ ਅਤੇ ਵੱਡ ਆਕਾਰੀ ਸੰਸਥਾਂ ਵਿਚ ਮਾਝੇ ਦੇ ਲੇਖਕਾਂ ਦੀ ਪ੍ਰਤੀਨਿੱਧਤਾ ਕਰਦੇ ਹੋਏ ਮੈਂਬਰ ਬੋਰਡ, ਸਕੱਤਰ ਤੇ ਮੀਤ ਪ੍ਰਧਾਨ ਵਜੋਂ ਸੇਵਾ ਨਿਭਾਅ ਚੁੱਕੇ ਹਨ।



