ਭਾਰਤ ਦੇ ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਦੇਵਿੰਦਰ ਕੁਮਾਰ ਆਈਵੀ ਹਸਪਤਾਲ਼ ਚ ਦੇਣਗੇ ਸੇਵਾਵਾਂ: ਡਾ. ਸਚਿਨ ਸੂਦ
ਹੁਸ਼ਿਆਰਪੁਰ 25 ਫਰਵਰੀ: (ਡੀ.ਐਨ.ਟੀਵੀ) ਚੰਡੀਗੜ੍ਹ ਰੋਡ ਤੇ ਰਾਮ ਕਾਲੋਨੀ ਕੈਂਪ ਦੇ ਕੋਲ ਆਈਵੀ ਹਸਪਤਾਲ ਦੇ ਵਿਚ ਭਾਰਤ ਦੇ ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਦਵਿੰਦਰ ਕੁਮਾਰ ਜ਼ਿਲ੍ਹਾ ਵਾਸੀਆਂ ਨੂੰ ਸੇਵਾਵਾਂ ਦੇਣ ਲਈ ਮੌਜੂਦ ਰਹਿਣਗੇ। ਇਹ ਜਾਣਕਾਰੀ ਹਸਪਤਾਲ਼ ਦੇ ਫੈਸਲਿਟੀ ਹੈਡ ਡਾਕਟਰ ਸਚਿਨ ਸੂਦ ਨੇ ਪ੍ਰੈਸ ਕਾਨਫਰੰਸ ਚ ਪਤਰਕਾਰਾਂ ਨਾਲ ਸਾਂਝੀ ਕੀਤੀ। ਉਣਾ ਨੇ ਦੱਸਿਆ ਕਿ ਹਸਪਤਾਲ ਜਿਲੇ ਵਾਸੀਆਂ ਅਤੇ ਨਾਲ ਲਗਦੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੀ ਸੇਵਾ ਲਈ ਪਹਿਲਾ ਤੋਂ ਹੀ ਆਧੁਨਿਕ ਮਸੀਨਰੀ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਪੈਨਲ ਨਾਲ ਹਾਜਿਰ ਹੈ ਅਤੇ ਹੁਣ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਦਵਿੰਦਰ ਕੁਮਾਰ ਦੇ ਨਾਲ ਜੁੜਨ ਨਾਲ ਲੋਕਾਂ ਨੂੰ ਵੱਡਾ ਹੁੰਗਾਰਾ ਮਿਲੇਗਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਓਪਨ ਹਾਰਟ ਸਰਜਰੀ ਦੇ ਮਾਹਿਰ ਸੀ.ਟੀ.ਵੀ.ਐਸ ਡਾਕਟਰ ਅਤੇ ਹੋਰ ਮਾਹਿਰ ਡਾਕਟਰ ਵੀ ਜਲਦੀ ਹੀ ਜੁਆਇੰਨ ਕਰਨ ਵਾਲੇ ਨੇ ਜਿਸਤੋਂ ਬਾਅਦ ਮਰੀਜਾਂ ਨੂੰ ਵੱਡੇ ਸ਼ਹਿਰਾਂ ਵੱਲ ਰੁਖ਼ ਨਹੀਂ ਕਰਨਾ ਪਵੇਗਾ ਕਿਉਂਕਿ ਸਾਰਾ ਇਲਾਜ ਇਥੇ ਹਸਪਤਾਲ਼ ਚ ਮੋਜੂਦ ਹੋਵੇਗਾ। ਡਾਕਟਰ ਦਵਿੰਦਰ ਕੁਮਾਰ ਨੇ ਦਸਿਆਂ ਕਿ ਉਣਾ ਨੇ ਆਪਣੀ ਪੜ੍ਹਾਈ ਜੰਮੂ ਕਸ਼ਮੀਰ ਤੋਂ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਦੇਸ਼ ਦੇ ਵੱਖ ਵੱਖ ਬੱਡੇ ਹਸਪਤਾਲਾਂ ਚ ਸੇਵਾਵਾਂ ਦਿੱਤੀਆਂ । ਦਿਲ ਦੇ ਸੰਭਾਲ ਵਾਰੇ ਬੋਲਦੇ ਹੋਏ ਕਿਹਾ ਕਿ ਆਪਣੀ ਰੋਜ਼ਾਨਾ ਦੀ ਆਦਤਾਂ ਅਤੇ ਖਾਨ ਪੀਣ ਦੇ ਵਿਚ ਸੁਧਾਰ ਕਰਕੇ ਤੁਸੀਂ ਆਪਣੇ ਸਿਹਤ ਅਤੇ ਦਿਲ ਨੂ ਸੰਭਾਲ ਸਕਦੇ ਹੋ। ਉਣਾ ਨੇ ਅੱਗੇ ਕਿਹਾ ਕਿ ਦਿਲ ਦੇ ਸੰਭਾਲ ਲਈ ਸਵੇਰੇ ਸੈਰ ਕਰਨਾ ਘਟੋਂ ਘਟ ਅਧਾ ਘੰਟਾ ਤੇਜ ਚਲਣਾ, ਪਹਾੜ ਚੜਨਾ, ਟਹਿਲਣਾ, ਤੈਰਾਕੀ ਅਤੇ ਦੌੜ ਲਗਾਨਾ ਆਦਿ ਸ਼ਾਮਿਲ ਹੈ। ਸਮਾਂ ਸਮਾਂ ਤੇ ਦਿਲ ਦੀ ਜਾਂਚ ਕਰਾਕੇ ਅਤੇ ਦਿਲ ਦੇ ਮਾਹਿਰ ਡਾਕਟਰਾਂ ਕੋਲੋਂ ਸਲਾਹ ਲੇ ਕੇ ਤੁਸੀਂ ਆਪਣੇ ਦਿਲ ਨੂੰ ਵੱਧ ਸਮਾਂ ਵਾਸਤੇ ਸਾਂਭ ਕੇ ਰੱਖ ਸਕਦੇ ਹੋ ਅਤੇ ਇਕ ਖ਼ੁਸ਼ਹਾਲ ਜ਼ਿੰਦਗੀ ਜੀ ਸਕਦੇ ਹਾ|