ਪੰਜਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਫੂਕੇ ਗਏ ਪੁਤਲੇ

ਹੁਸ਼ਿਆਰਪੁਰ 4 ਅਪ੍ਰੈਲ ( ਹਰਪਾਲ ਲਾਡਾ ): ਹੁਸ਼ਿਆਰਪੁਰ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੇ ਮੈਂਬਰ ਹਬਬੰਸ ਸਿੰਘ ਸੰਘਾ ਨੇ ਪ੍ਰੈਸ ਨੂੰ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅੱਜ ਸਾਰੇ ਪੰਜਾਬ ਵਿੱਚ ਤਹਿਸੀਲ ਅਤੇ ਬਲਾਕ ਹੈਡ ਕੁਆਟਰ ਉਤੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਪੁਤਲੇ ਫੂਕੇ ਗਏ।
ਇਸ ਪ੍ਰੋਗਰਾਮ ਦੀ ਲੜੀ ਵਜੋਂ ਹੁਸ਼ਿਆਰਪੁਰ ਤਹਿਸੀਲ ਦੇ ਸਾਹਮਣੇ ਕਿਸਾਨਾਂ ਅਤੇ ਹੋਰ ਲੋਕਾਂ ਨੇ ਇਕੱਠੇ ਹੋ ਕੇ ਦੋਹਾਂ ਦੇ ਪੁਤਲੇ ਅੱਗ ਨੂੰ ਭੇਂਟ ਕੀਤੇ। ਉਨ੍ਹਾਂ ਅੱਗੇ ਦਸਿਆ ਕਿ ਟਰੰਪ ਨੇ ਪ੍ਰਧਾਨ ਮੰਤਰੀ ਨੂੰ ਦਬਕਾ ਮਾਰ ਕੇ ਅਮਰੀਕਾ ਤੋਂ ਆ ਰਹੀਆਂ ਵਸਤਾਂ ਉਤੇ ਟੈਕਸ ਕਾਫੀ ਘਟਾਉਣ ਦਾ ਅਮਰੀਕਾ ਦੇ ਅਧਿਕਾਰੀਆਂ ਨੂੰ ਭਰੋਸਾ ਦਿਤਾ ਹੈ, ਦੂਜੇ ਪਾਸੇ ਟਰੰਪ ਨੇ ਭਾਰਤ ਤੋਂ ਜਾਣ ਵਾਲੀਆਂ ਵਸਤਾਂ ਤੇ ਟੈਕਸ ਵਧਾ ਕੇ 26 ਫੀਸਦ ਕਰ ਦਿਤਾ ਹੈ।


ਜੇ ਇਹ ਸਾਰਾ ਕੁਝ ਲਾਗੂ ਹੋ ਜਾਂਦਾ ਹੈ ਤਾਂ ਸਾਡੇ ਦੇਸ਼ ਦੀ ਖੇਤੀ ਬਾੜੀ, ਖੇਤੀ ਬਾੜੀ ਤੇ ਨਿਰਭਰ ਉਦਯੋਗ, ਮੰਡੀ ਸਿਸਟਮ ਅਤੇ ਮਜ਼ਦੂਰ ਵਰਗ ਬੁਰੀ ਤਰ੍ਹਾਂ ਪ੍ਰਭਾਵਤ ਹੋਵੇਗਾ। ਅਸੀਂ ਮੰਗ ਕਰਦੇ ਹਾਂ ਕਿ ਜਿਹੜੀ ਮਹਿਮਤੀ ਕੇਂਦਰ ਸਰਕਾਰ ਨੇ ਅਮਰੀਕਾ ਨੂੰ ਦਿਤੀ ਹੈ ਉਹ ਵਾਪਸ ਲਈ ਜਾਵੇ।

ਅੱਜ ਦੇ ਅਰਥੀ ਫੂਕ ਪ੍ਰਦਰਸ਼ਨ ਵਿਚ ਕਾ. ਗੁਰਮੇਸ਼ ਸਿੰਘ, ਪਰਸ਼ਨ ਸਿੰਘ, ਬਲਰਾਜ ਸਿੰਘ, ਗੁਰਜੀਤ ਸਿੰਘ ਮਰਨਾਈਆਂ ਸਾਰੇ ਕੁਲ ਹਿੰਦ ਕਿਸਾਨ ਸਭਾ ਤੋਂ, ਦਵਿੰਦਰ ਸਿੰਘ ਕਕੋਂ, ਡਾ. ਸੁਖਦੇਵ ਸਿੰਘ ਢਿਲੋਂ, ਕੁਲਦੀਪ ਲਾਲ ਕਕੋਂ, ਮਨਜੀਤ ਬਾਜਵਾ, ਗੁਰਚਰਨ ਸਿੰਘ, ਬਲਜੀਤ ਸਿੰਘ ਸਾਰੇ ਜਮਹੂਰੀ ਕਿਸਾਨ ਸਭਾ ਤੋਂ, ਓਮ ਸਿੰਘ ਮੇਟਿਆਣਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਬਲਵਿੰਦਰ ਸਿੰਘ, ਜੋਗਾ ਸਿੰਘ, ਮੰਗਤ ਸਿੰਘ, ਬਲਵਿੰਦਰ ਸਿੰਘ ਕਾਹਰੀ, ਹਰਬੰਸ ਸਿੰਘ ਸੰਘਾ, ਬਲਜੀਤ ਸਿੰਘ ਅਤੇ ਸੁਖਦੇਵ ਸਿੰਘ ਪ੍ਰਧਾਨ ਸਾਰੇ ਕਿਸਾਨ ਕਮੇਟੀ ਦੋਆਬਾ ਪੰਜਾਬ ਅਤੇ ਇਕ ਸਾਥੀ ਸਠਿਆਣਾ ਤੋਂ ਕਿਰਤੀ ਕਿਸਾਨ ਯੂਨੀਅਨ ਦੇ ਹਾਜ਼ਰ ਸਨ।