ਵਿਭਾਗਾਂ ਨਾਲ਼ ਆਪਸੀ ਤਾਲਮੇਲ ਕਰਕੇ ਬੱਚਿਆਂ ਵਿੱਚ ਕਪੋਸਣ ਨੂੰ ਘੱਟ ਕੀਤਾ ਜਾ ਸਕਦਾ: ਡਾਕਟਰ ਗੁਰਿੰਦਰਜੀਤ ਸਿੰਘ

04 ਅਪ੍ਰੈਲ ਨਵਾਂਸ਼ਹਿਰ ( ਹਰਪਾਲ ਲਾਡਾ ): ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰਜੀਤ ਸਿੰਘ ਦੀ ਅਗਵਾਈ ਵਿੱਚ ਪੋਸ਼ਣ ਪੰਦਰਵਾੜੇ ਤਹਿਤ ਅਨੀਮੀਆ ਨੂੰ ਘੱਟ ਕਰਨ ਲਈ ਸਿਵਲ ਸਰਜਨ ਦਫ਼ਤਰ ਵਿਖੇ ਸਬੰਧਤ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਜਿਲਾ ਪ੍ਰੋਗਰਾਮ ਅਫਸਰ ਜਗਰੂਪ ਸਿੰਘ ,ਪੂਰਨ ਪੰਕਜ ਸ਼ਰਮਾ ਸੀ ਡੀ ਪੀ ਓ ਨਵਾਂ ਸ਼ਹਿਰ ਬਲਾਚੌਰ , ਸੜੋਆ, ਜ਼ਿਲ੍ਹਾ ਟੀਕਾ ਕਰਨਾ ਅਫਸਰ ਡਾਕਟਰ ਮਨਦੀਪ ਕਮਲ ,ਜਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਹਰੀਸ਼ ਕਿਰਪਾਲ ਹਾਜਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਦਲਜੀਤ ਸਿੰਘ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ, ਜ਼ਿਲ੍ਹਾ ਕੋਆਰਡੀਨੇਟਰ ਰਮਨਦੀਪ ਸ਼ਾਮਲ ਸਨ।


ਆਰ ਬੀ ਐਸ ਕੇ ਟੀਮਾਂ ਨੂੰ ਜਰੂਰੀ ਹਦਾਇਤਾਂ ਦਿੰਦਿਆਂ ਡਾਕਟਰ ਗੁਰਿੰਦਰਜੀਤ ਸਿੰਘ ਨੇ ਕਿਹਾ ਕਿ 8 ਅਪ੍ਰੈਲ 2025 ਤੋਂ 23 ਅਪ੍ਰੈਲ 2025 ਤੱਕ ਪੋਸ਼ਣ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਸਬੰਧ ਵਿਭਾਗਾਂ ਨਾਲ ਤਾਲਮੇਲ ਕਰਕੇ ਅਨੀਮੀਆ ਨੂੰ ਘੱਟ ਕੀਤਾ ਜਾਵੇਗਾ। ਜਿਸ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਆਂਗਣਵਾੜੀ ਸੈਂਟਰਾਂ ਵਿੱਚ ਆਂਗਨਵਾੜੀ ਵਰਕਰਾਂ ਨਾਲ਼ ਤਾਲਮੇਲ ਕਰਕੇ ਹਰ ਰੋਜ਼ ਜਾਗਰੂਕਤਾਂ ਗਤੀਵਿਧੀਆਂ ਕੀਤੀਆਂ ਜਾਣਗੀਆਂ ਜਿਸ ਵਿੱਚ ਨਿੱਜੀ ਸਫਾਈ, ਹੱਥ ਧੋਣ ਦੀ ਵਿਧੀ, ਮਾਂ ਦੇ ਦੁੱਧ ਦੀ ਮਹੱਤਤਾ, ਸਮੇਂ ਸਿਰ ਟੀਕਾ ਕਰਨ, 10 ਤੋਂ 18 ਸਾਲ ਦੀਆਂ ਲੜਕੀਆਂ ਨੂੰ ਮਹਾਵਾਰੀ ਦੌਰਾਨ ਸਾਫ ਸਫਾਈ ਰੱਖਣ ਸਬੰਧੀ ਸਿਹਤ ਸਿੱਖਿਆ ਦਿੱਤੀ ਜਾਵੇਗੀ ਇਸ ਤੋਂ ਇਲਾਵਾ (S A M) ਜਿਸ ਵਿੱਚ ਗੰਭੀਰ ਕੁਪੋਸ਼ਣ ਦੀਆਂ ਸ਼ਿਕਾਰ ਬੱਚਿਆਂ ਦੀ ਸਕਰੀਨਿੰਗ ਕਰਕੇ ਉਹਨਾਂ ਨੂੰ ਐਨ. ਆਰ. ਟੀ . ਸੈਂਟਰ ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਵਿਖੇ ਭੇਜਿਆ ਜਾਵੇਗਾ ਤੇ ਮਾਹਿਰ ਡਾਕਟਰਾਂ ਵਲੋਂ ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ ।

ਇਸ ਦੇ ਨਾਲ ਹੀ ਜਿਲਾ ਟੀਕਾਕਰਨ ਅਫਸਰ ਡਾਕਟਰ ਮਨਦੀਪ ਕਮਲ ਨੇ ਕਿਹਾ ਕਿ ਆਰ. ਬੀ .ਐਸ. ਕੇ. ਟੀਮਾਂ ਆਪਣਾ ਪੂਰਾ ਐਕਸ਼ਨ ਪਲੈਨ ਬਣਾ ਕੇ ਸੀ .ਡੀ. ਪੀ .ਓ ਨਾਲ ਸਾਂਝਾ ਕਰਨਗੀਆਂ ।
ਜ਼ਿਲਾ ਪ੍ਰੋਗਰਾਮ ਅਫ਼ਸਰ ਜਗਰੂਪ ਸਿੰਘ ਨੇਂ ਕਿਹਾਂ ਪੁਰਾਣਾਂ ਸਮਾਂ ਬੀਤ ਚੁੱਕਾ ਹੈ ਅੱਜ਼ ਦੇ ਸਮੇਂ ਵਿੱਚ ਬੱਚਿਆਂ ਦਾ ਵਾਧਾ ਵਿਕਾਸ ਦੇਖਣ ਲਈ ਸਾਰਾਂ ਰਿਕਾਰਡ ਰੱਖਿਆ ਜਾਵੇ ਗਾਂ ਤਾਂ ਜ਼ੋ ਦਿਤੀਆਂ ਗਈਆਂ ਹਿਦਾਇਤਾਂ ਅਨੁਸਾਰ ਬੱਚਿਆਂ ਵਿੱਚ ਕਪੋਸਣ ਨੂੰ ਘੱਟ ਕੀਤਾ ਜਾ ਸਕੇ।
ਸੀ. ਡੀ. ਪੀ. ਓ ਪੂਰਨ ਪੰਕਜ ਸ਼ਰਮਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਾਂਝੇ ਕੀਤੇ ਮਾਈਕਰੋਪਲੇਨ ਮੁਤਾਬਕ ਆਂਗਣਵਾੜੀ ਵਰਕਰਾਂ ਵਲੋਂ ਸਪੂਰਨ ਸਹਿਯੋਗ ਦਿੱਤਾ ਜਾਵੇਗਾ ਅਤੇ ਕਪੋਸਣ ਨੂੰ ਘੱਟ ਕਰਨ ਲਈ ਕੋਈ ਵੀ ਹਰ ਸੰਭਵ ਯਤਨ ਕੀਤਾ ਜਾਵੇਗਾ।