ਨੌਜਵਾਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨਾ ਸਾਡਾ ਫਰਜ਼: ਰਮੇਸ਼ ਅਰੋੜਾ

ਹੁਸ਼ਅਿਾਰਪੁਰ ( ਹਰਪਾਲ ਲਾਡਾ ): ਅਰੋੜਾ ਮਹਾਂਸਭਾ ਹੁਸ਼ਅਿਾਰਪੁਰ ਵੱਲੋਂ ਮਹਾਂ ਸ਼ਿਵਰਾਤਰੀ ਮੌਕੇ ਪ੍ਰਧਾਨ ਰਮੇਸ਼ ਅਰੋੜਾ ਦੀ ਪ੍ਰਧਾਨਗੀ ਹੇਠ ਘੰਟਾ ਘਰ ਨੇੜੇ ਲੰਗਰ ਲਗਾਇਆ ਗਿਆ ਅਤੇ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਕਮਲਜੀਤ ਸੇਤੀਆ ਵੀ ਹਾਜ਼ਰ ਸਨ, ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਆਪਣੇ ਆਪਸੀ ਤਿਉਹਾਰ ਮਨਾਉਣੇ ਚਾਹੀਦੇ ਹਨ।
ਇਸ ਮੌਕੇ ਪ੍ਰਧਾਨ ਰਮੇਸ਼ ਅਰੋੜਾ ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਸਾਡਾ ਸੱਭਿਆਚਾਰ ਸਾਡੇ ਨੌਜਵਾਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚ ਰਿਹਾ ਹੈ ਅਤੇ ਇਸ ਲਈ ਸਾਡੇ ਸਮਾਜ ਦਾ ਬਜੁਰਗ ਵਰਗ ਹਰ ਤਿਉਹਾਰ ਨੂੰ ਆਪਣੇ ਸੱਭਿਆਚਾਰ ਅਨੁਸਾਰ ਮਨਾਉਂਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸ ਦੀ ਪ੍ਰੇਰਣਾ ਮਿਲ ਸਕੇ।


ਇਸ ਮੌਕੇ ਸੰਜੀਵ ਅਰੋੜਾ, ਪ੍ਰਧਾਨ ਰਮੇਸ਼ ਅਰੋੜਾ, ਰਵੀ ਮਨੋਚਾ, ਗੁਲਸ਼ਨ ਅਰੋੜਾ, ਦਵਿੰਦਰ ਅਰੋੜਾ, ਜਤਿਨ ਅਰੋੜਾ, ਸੁਰੇਸ਼ ਅਰੋੜਾ, ਜਤਿਨ, ਰਿੱਕੀ ਅਰੋੜਾ, ਪੰਕਜ ਅਰੋੜਾ, ਬੌਬੀ ਅਰੋੜਾ, ਕਮਲ ਆਦਿ ਹਾਜ਼ਰ ਸਨ।
