22 ਦਸੰਬਰ ਨੂੰ ਮਨਾਇਆ ਜਾਵੇਗਾ ਮਹਾਰਾਜਾ ਸ਼ੂਰ ਸੈਣੀ ਦਾ ਜਨਮ ਦਿਹਾੜਾ
ਹੁਸ਼ਿਆਰਪੁਰ ( ਹਰਪਾਲ ਲਾਡਾ ): ਸੈਣੀ ਭਵਾਨ ਨੇੜੇ ਗੰਜਾ ਸਕੂਲ ਬਹਾਦਰਪੁਰ ਹੁਸ਼ਿਆਰਪੁਰ ਵਿਖੇ ਸੈਣੀ ਜਾਗਰਤੀ ਮੰਚ ਪੰਜਾਬ ਦੀ ਇੱਕ ਮੀਟਿੰਗ ਕੁਲਵੰਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮਹਾਰਾਜਾ ਸ਼ੂਰ ਸੈਣੀ ਦੇ ਜਨਮ ਦਿਹਾੜੇ ਜੋ ਕਿ 20 ਦਸੰਬਰ ਨੂੰ ਹੈ। ਉਸ ਬਾਰੇ ਗੱਲਬਾਤ ਕੀਤੀ ਗਈ ਜਨਮ ਦਿਹਾੜਾ ਵੱਡੇ ਪੱਧਰ ਤੇ ਮਨਾਉਣ ਲਈ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਆਉਣ ਲਈ ਬੇਨਤੀ ਕੀਤੀ ਜਾਵੇਗੀ ਕਿਉਂਕਿ ਮਹਾਰਾਜਾ ਸ਼ੂਰ ਸੈਣੀ ਜਿਹਨਾਂ ਤੋਂ ਸਾਡਾ ਵੰਸ਼ ਚਲਿਆ ਹੈ ਉਹਨਾਂ ਨੂੰ ਯਾਦ ਕਰਨਾ ਸਾਡਾ ਮੁੱਢਲਾ ਫਰਜ਼ ਹੈ।
ਵੱਖ-ਵੱਖ ਬੁਲਾਰਿਆਂ ਵੱਲੋਂ ਬੋਲ ਕੇ ਫੈਸਲਾ ਕੀਤਾ ਗਿਆ ਕਿ 22 ਦਸੰਬਰ 2024 ਦਿਨ ਐਤਵਾਰ ਨੂੰ ਸਵੇਰੇ 11 ਵਜੇ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ ਅਤੇ 11 ਵਜੇ ਭੋਗ ਪੈਣਗੇ ਭੋਗ ਪੈਣ ਉਪਰੰਤ ਲੰਗਰ ਅਤੁੱਟ ਵਰਤੇਗਾ ਅਤੇ ਸਵੇਰੇ ਆਉਣ ਵਾਲੇ ਸਮੇਂ ਸਾਰੇ ਪਹੁੰਚ ਰਹੇ ਮਹਿਮਾਨਾਂ ਲਈ ਚਾਹ ਪਕੌੜਿਆਂ ਦਾ ਲੰਗਰ ਵੀ ਚੱਲੇਗਾ, ਸੋ ਸਾਰਿਆਂ ਨੂੰ ਜੋ ਕਿ ਸੈਣੀ ਭਾਈਚਾਰੇ ਵਿੱਚ ਹਨ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਜਨਮ ਦਿਹਾੜੇ ਤੇ ਪਹੁੰਚ ਕੇ ਆਪਣੇ ਬਜ਼ੁਰਗਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਇਸ ਮੀਟਿੰਗ ਵਿੱਚ ਪ੍ਰੇਮ ਸੈਣੀ ਪ੍ਰਧਾਨ ਜਿਲਾ ਹੁਸ਼ਿਆਰਪੁਰ ਪ੍ਰਭਜੋਤ ਸਿੰਘ ਸੈਣੀ ਸਟਾਰ ਪ੍ਰਧਾਨ ਸੈਣੀ ਜਾਤੀ ਮੰਚ ਪੰਜਾਬ ਯੂਥ ਵਿੰਗ, ਕਿਰਪਾਲ ਸਿੰਘ ਪਾਲੀ ਜਿਲ੍ਹਾ ਪ੍ਰਧਾਨ ਯੂਥ ਵਿੰਗ, ਪਿਆਰੇ ਲਾਲ ਸੈਣੀ, ਤਰਲੋਚਨ ਸਿੰਘ ਸੈਣੀ, ਹਰਿੰਦਰ ਸੈਣੀ, ਹਰਪਾਲ ਲਾਡਾ, ਗਾਇਕ ਕ੍ਰਿਸ਼ਨ ਸੈਣੀ ਅਤੇ ਬੀਬੀ ਸੁਰਿੰਦਰ ਕੌਰ ਸੈਣੀ ਪੰਜਾਬ ਪ੍ਰਧਾਨ ਇਸਤਰੀ ਵਿੰਗ, ਸੰਦੀਪ ਸੈਣੀ ਚੇਅਰਮੈਨ ਪੰਜਾਬ, ਬੈਕ ਫਿੰਕੋ ਰੋਸ਼ਨ ਲਾਲ ਸੈਣੀ, ਹਰਵਿੰਦਰ ਸਿੰਘ ਸੈਣੀ ਜੀ ਸਭਨਾਂ ਨੇ ਵੱਡੇ ਪੱਧਰ ਤੇ ਮਨਾਉਣ ਲਈ ਆਪਣਾ ਯੋਗਦਾਨ ਤਨ ਮਨ ਧੰਨ ਨਾਲ ਪਾਉਣ ਦਾ ਫੈਸਲਾ ਲਿਆ।