ਮਾਈ ਮਾਲਾਂ ਐਜੂਕੇਸ਼ਨਲ ਟਰੱਸਟ ਵਲੋਂ 60 ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਹੁਸ਼ਿਆਰਪੁਰ : ਸਿੱਖਿਆ ਅਤੇ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਸੰਸਥਾਵਾਂ ਮਾਈ ਮਾਲਾਂ ਐਜੂਕੇਸ਼ਨਲ ਟਰੱਸਟ ਪਿਪਲਾਂਵਾਲਾ, ਹੁਸ਼ਿਆਰਪੁਰ ਵੱਲੋਂ ਆਪਣਾ 44ਵਾਂ ਸਾਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ ਟਰੱਸਟ ਪੈਟਰਨ ਡਾ. ਅਜੀਤ ਸਿੰਘ ਧਾਮੀ, ਪ੍ਰਧਾਨ ਕੈਪਟਨ ਊਧਮ ਸਿੰਘ ਰੱਤੂ, ਉਪ ਪ੍ਰਧਾਨ ਕੈਪਟਨ ਮਹਿੰਦਰ ਸਿੰਘ ਧਾਮੀ ਦੀ ਰਹਿਨੁੰਮਾਈ ਅਤੇ ਕਾਰਜਕਾਰੀ ਸੈਕੇਟਰੀ ਦੀਪਕ ਕੁਮਾਰ ਵਸ਼ਿਸ਼ਟ ਦੀ ਯੋਗ ਅਗਵਾਈ ਵਿਚ ਪਿਪਲਾਂਵਾਲਾ ਪਬਲਿਕ ਲਾਇਬ੍ਰੇਰੀ ਚੌਂਕ ਵਿਖੇ ਕੀਤਾ ਗਿਆ। ਸਮਾਗਮ ਦੇ ਆਰੰਭ ਵਿਚ ਕਾਰਜਕਾਰੀ ਸੈਕੇਟਰੀ ਦੀਪਕ ਕੁਮਾਰ ਵਸ਼ਿਸ਼ਟ ਅਤੇ ਟਰੱਸਟ ਪੈਟਰਨ ਡਾ. ਅਜੀਤ ਸਿੰਘ ਧਾਮੀ ਨੇ ਮਾਈ ਮਾਲਾਂ ਐਜੂਕੇਸ਼ਨਲ ਟਰੱਸਟ ਦੇ ਸੰਸਥਾਪਕ ਤੇ ਵਿਸ਼ਵ ਪ੍ਰਸਿੱਧ ਰਚਨਾ ਮਲੂਕਾ ਦੇ ਲੇਖਕ ਡਾ. ਸਾਧੂ ਸਿੰਘ ਧਾਮੀ ਬਾਰੇ ਜਾਣਕਾਰੀ ਸਾਂਝੀ ਕੀਤੀ। ਜਿਨ੍ਹਾਂ ਨੇ ਇਲਾਕੇ ਵਿਚ ਵਿਦਿਆ ਦੇ ਪ੍ਰਚਾਰ ਪਸਾਰ ਲਈ ਆਪਣੀ ਮਾਤਾ ਦੇ ਨਾਂ ‘ਤੇ ਮਾਈ ਮਾਲਾਂ ਐਜੂਕੇਸ਼ਨਲ ਟਰੱਸਟ ਦੀ ਸਥਾਪਨਾ 1981 ਵਿਚ ਕੀਤੀ।
ਇਹ ਟਰੱਸਟ ਹਰ ਸਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਅਕਾਦਿਮਕ, ਸੱਭਿਆਚਾਰਕ ਤੇ ਖੇਡਾਂ ਦੇ ਖੇਤਰ ‘ਚ ਕੀਤੀਆਂ ਗਈਆਂ ਪ੍ਰਾਪਤੀਆਂ ਲਈ ਸਨਮਾਨਿਤ ਕਰਦਾ ਹੈ। ਉਹਨਾਂ ਟਰੱਸਟ ਸਬੰਧੀ ਰਿਪੋਰਟ ਵੀ ਪੇਸ਼ ਕੀਤੀ। ਸਮਾਗਮ ‘ਚ ਮੁੱਖ ਮਹਿਮਾਨ ਦੇ ਤੌਰ ‘ਤੇ ਸ. ਜਸਵਿੰਦਰ ਸਿੰਘ ਧਾਮੀ ਯੂ ਐੱਸ.ਏ ਨੇ ਸ਼ਿਰਕਤ ਕੀਤੀ। ਸ. ਜਸਵਿੰਦਰ ਸਿੰਘ ਧਾਮੀ ਸਪੁੱਤਰ ਸ ਮਲਕੀਤ ਸਿੰਘ ਧਾਮੀ ਨੇ ਡਾ. ਸਾਧੂ ਸਿੰਘ ਧਾਮੀ ਵੱਲੋਂ ਬਣਾਈ ਟਰੱਸਟ ਦੀ ਸ਼ਲਾਘਾ ਕੀਤੀ ਅਤੇ ਟਰੱਸਟ ਦੁਆਰਾ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਲਈ ਆਪਣੇ ਪੂਰਨ ਸਹਿਯੋਗ ਲਈ ਵਚਨਬੱਧਤਾ ਪ੍ਰਗਟਾਉਂਦੇ ਵਿਦਿਆਰਥੀਆਂ ਦੀ ਭਲਾਈ ਲਈ ਇੱਕ ਲੱਖ ਰੁਪਏ ਦੀ ਰਾਸ਼ੀ ਟਰੱਸਟ ਨੂੰ ਭੇਟ ਕੀਤੀ।
ਸਮਾਗਮ ਦੀ ਪ੍ਰਧਾਨਗੀ ਸ. ਸ਼ਮਸ਼ੇਰ ਸਿੰਘ ਧਾਮੀ ਨੇ ਕੀਤੀ। ਉਹਨਾਂ ਟਰੱਸਟ ਨੂੰ ਇਲਾਕੇ ਦੀ ਸਿਰਮੌਰ ਸੰਸਥਾ ਦਾ ਦਰਜਾ ਦਿੰਦਿਆਂ ਵਿੱਦਿਆ ਦੇ ਖੇਤਰ ਵਿੱਚ 44 ਵਰਿਆਂ ਤੋਂ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਪ੍ਸੰਸਾ ਕੀਤੀ। ਪ੍ਰੋ. ਹਰਬੰਸ ਸਿੰਘ ਧਾਮੀ, ਪ੍ਰੋ. ਬਹਾਦਰ ਸਿੰਘ ਸੁਨੇਤ, ਸ. ਜਸਕੀਰਤ ਸਿੰਘ ਧਾਮੀ ਯੂ. ਐੱਸ. ਏ., ਸ਼੍ਰੀ ਸੰਜੀਵ ਅਰੋੜਾ ਪ੍ਧਾਨ ਆਈ ਐਂਡ ਬਾਡੀ ਡੋਨੇਸ਼ਨ ਸੁਸਾਇਟੀ ਹੁਸ਼ਿਆਰਪੁਰ, ਸ਼੍ਰੀ ਸੰਦੀਪ ਕੁਮਾਰ ਸ਼ਰਮਾਂ ਪ੍ਧਾਨ ਡਿਸਏਬਲ ਸੁਸਾਇਟੀ ਹੁਸ਼ਿਆਰਪੁਰ ਅਤੇ ਸ਼੍ਰੀ ਚੰਦਰ ਪ੍ਕਾਸ਼ ਸੈਣੀ, ਸ. ਰਵਿੰਦਰ ਸਿੰਘ ਧਾਮੀ ਨੇ ਵੀ ਟਰੱਸਟ ਦੇ ਸਬੰਧ ਵਿੱਚ ਆਪੋ-ਆਪਣੇ ਵਿਚਾਰ ਸਾਂਝੇ ਕੀਦਿਆਂ ਟਰੱਸਟ ਦੀਆਂ ਸਿੱਖਿਆ ਅਤੇ ਸਮਾਜ ਭਲਾਈ ਪਹਿਲਕਦਮੀਆਂ ਨੂੰ ਇਲਾਕੇ ਲਈ ਵਰਦਾਨ ਮੰਨਿਆ।
ਸਮਾਗਮ ‘ਚ ਵਿਦਿਅਕ ਸੱਭਿਆਚਰਕ ਤੇ ਖੇਡਾਂ ਵਿਚ ਪ੍ਰਮੁੱਖ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਲਗਪਗ ਇੱਕ ਲੱਖ ਰੁਪਏ ਦੇ ਇਨਾਮ ਅਤੇ ਨਕਦ ਰਾਸ਼ੀ ਵੰਡੀ ਗਈ। ਇਸ ਸਮਾਗਮ ਵਿਸ਼ੇਸ਼ ਰੂਪ ਨਾਲ ਮੁੱਖ ਮਹਿਮਾਨ ਸ੍ਰੀ ਜਸਵਿੰਦਰ ਸਿੰਘ ਧਾਮੀ ਸਰਦਾਰ ਸ਼ਮਸ਼ੇਰ ਸਿੰਘ ਧਾਮੀ ਅਤੇ ਡਾ. ਸਵਿਤਾ ਗੁਪਤਾ ਏਰੀ, ਪਿ੍ੰ. ਐੱਸ ਡੀ. ਕਾਲਜ ਹੁਸ਼ਿਆਰਪੁਰ ਨੂੰ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਕੁੱਲੀ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਬਣਾਏ ਆ ਅਸੀਂ ਉਹਨਾਂ ਤੇ ਕੰਮ ਵੀ ਕੀਤੀ ਗਈ। ਇਸ ਮੌਕੇ, ਪ੍ਰੋ. ਪਸ਼ਾਂਤ ਸੇਠੀ, ਪ੍ਰੋ. ਪ੍ਰੇਮ ਸਿੰਘ, ਡਾ. ਗਰੀਸ ਏਰੀ, ਲੈਫਟੀਨੈਂਟ ਜਨਰਲ ਜੇ.ਐਸ ਢਿੱਲੋਂ, ਡਾ. ਅਮਰਜੋਤ ਕੌਰ ਧਾਮੀ, ਡਾ. ਕਿਰਨਦੀਪ ਕੌਰ ਧਾਮੀ, ਸ਼੍ਰੀਮਤੀ ਰਣਜੀਤ ਕੌਰ, ਸ. ਮੋਹਣ ਸਿੰਘ ਧਾਮੀ, ਸ. ਤਜਿੰਦਰ ਸਿੰਘ ਰੱਤੂ, ਸ਼੍ਰੀ ਵਰਿੰਦਰ ਕੁਮਾਰ ਨਈਯਰ, ਸ. ਗੁਰਪੀ੍ਤ ਸਿੰਘ ਧਾਮੀ, ਐਡਵੋਕੇਟ ਰਘੁਵੀਰ ਸਿੰਘ ਟੇਰਕਿਆਣਾ ਦੇ ਨਾਲ ਟਰੱਸਟ ਦੇ ਮੈਂਬਰ, ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕੀਤੀ।
ਮੰਚ ਸੰਚਾਲਨ ਦੀ ਭੂਮਿਕਾ ਸ਼੍ਰੀ ਦੀਪਕ ਕੁਮਾਰ ਵਸ਼ਿਸ਼ਟ ਅਤੇ ਡਾ. ਗੁਰਚਰਨ ਸਿੰਘ ਨੇ ਬਾਖੂਬੀ ਨਿਭਾਈ।