ਡੇਂਗੂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ: ਡਾ.ਬੈਂਸ
ਬਲਾਕ ਹਾਰਟਾ ਬਡਲਾ : ਸਿਹਤ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਦੇ ਹੁਕਮਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਮਨਪ੍ਰੀਤ ਸਿੰਘ ਬੈਂਸ ਇੰਚਾਰਜ ਸੀ.ਐਚ.ਸੀ ਹਾਰਟਾ ਬਡਲਾ ਦੀ ਯੋਗ ਅਗਵਾਈ ਹੇਠ”ਹਰ ਸ਼ੁੱਕਰਵਾਰ ਡੇਂਗੂ ਤੇ ਵਾਰ”ਤਹਿਤ ਬਲਾਕ ਹਾਰਟਾ ਬਡਲਾ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਵਿੱਚ ਹੈਲਥ ਵਰਕਰਾਂ ਅਤੇ ਰਿਆਤ ਬਾਹਰਾ ਨਰਸਿੰਗ ਕਾਲਜ ਤੇ ਐਸ.ਟੀ ਨਰਸਿੰਗ ਕਾਲਜ ਦੇ ਸਟੂਡੈਂਟਸ ਦੇ ਸਹਿਯੋਗ ਨਾਲ ਡੇਂਗੂ ਸਰਵੇ ਕੀਤਾ ਗਿਆ।
ਇਸ ਦੌਰਾਨ ਐਸ.ਐਮ.ਓ. ਇੰਚਾਰਜ ਹਾਰਟਾ ਬਡਲਾ ਵੱਲੋਂ ਮੌਕੇ ਤੇ ਡੇਂਗੂ ਸਰਵੇ ਦੀ ਸੁਪਰਵਿਜਨ ਕੀਤੀ ਗਈ। ਇਸ ਮੌਕੇ ਹੈਲਥ ਇੰਸਪੈਕਟਰਾਂ ਵਲੋਂ ਬਲਾਕ ਹਾਰਟਾ ਬਡਲਾ ਦੇ ਅਧੀਨ ਪੈਂਦੇ ਪਿੰਡਾਂ ਦੇ ਵੱਖ- ਵੱਖ Hot Spot ਖੇਤਰਾਂ ਦਾ ਸਰਵੇ ਕੀਤਾ ਗਿਆ।
ਇਸ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਡਾ.ਮਨਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਸੀ.ਐਚ.ਸੀ ਹਾਰਟਾ ਬਡਲਾ ਦੀਆਂ ਡੇਂਗੂ ਸਰਵੇ ਟੀਮਾਂ ਨੇ ਨਰਸਿੰਗ ਕਾਲਜ ਦੇ ਸਟੂਡੈਂਟ ਨਾਲ ਮਿਲ ਕੇ “ਹਰ ਸ਼ੁਕਵਾਰ -ਡੇਂਗੂ ਤੇ ਵਾਰ” ਤਹਿਤ ਡੇਂਗੂ ਸਰਵੇ ਦਾ ਸਾਂਝਾ ਅਭਿਆਨ ਚਲਾਇਆ। ਉਨਾਂ ਦੱਸਿਆ ਕਿ ਇਸ ਅਭਿਆਨ ਤਹਿਤ ਡੇਂਗੂ ਸਰਵੇ ਟੀਮਾਂ ਅਤੇ ਨਰਸਿੰਗ ਕਾਲਜ ਦੇ ਵਿੱਦਿਆਰਥੀਆਂ ਵਲੋਂ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦਾ ਸਰਵੇ ਕੀਤਾ ਗਿਆ ਅਤੇ ਕਈਂ ਥਾਂਵਾਂ ‘ਤੇ ਮਿਲੇ ਮੱਛਰਾਂ ਦੇ ਲਾਰਵੇ ਨੂੰ ਮੋਕੇ ਤੇ ਨਸ਼ਟ ਕਰ ਡੇਂਗੂ ਤੋਂ ਬਚਾਓ ਸੰਬੰਧੀ ਜਾਣਕਾਰੀ ਦਿੱਤੀ ਗਈ।
ਉਨਾਂ ਕਿਹਾ ਕਿ ਸਰਵੇ ਦੌਰਾਨ ਡੇਂਗੂ ਦੇ ਮੱਛਰ ਦਾ ਲਾਰਵਾ ਵੀ ਦਿਖਾਇਆ ਗਿਆ ਤਾਂ ਜੋ ਆਮ ਲੋਕਾਂ ਨੂੰ ਇਸ ਦੀ ਅਸਾਨੀ ਨਾਲ ਪਹਿਚਾਣ ਹੋ ਸਕੇ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਦੋ ਦਿਨਾਂ ਡੇਂਗੂ ਸਰਵੇ ਵਿੱਚ ਅੱਜ ਬਲਾਕ ਹਾਰਟਾ ਬਡਲਾ ਦੇ ਪਿੰਡ ਪੱਟੀ, ਖਨੂਰ, ਬਡਲਾ, ਰਾਜਪੁਰ ਭਾਈਆਂ, ਮੇਹਟੀਆਣਾ, ਮਨਰਾਈਆਂ ਕਲਾਂ, ਬਡਿਆਲ, ਕਾਹਰੀ, ਰਾਮੂਥਿਆਰਾ,ਜਹਾਨ ਖੇਲਾਂ, ਨਾਰਾ, ਸਾਂਤੀ ਨਗਰ, ਅੰਨਦਗੜ, ਮਨਣ, ਮਲਮਜ਼ਾਰਾ, ਰਾਮ ਕਲੋਨੀ ਕੈਂਪ, ਹਦੋਂਆਲ, ਲਹਿਰੀ ਕਲਾਂ ਵਿਖੇ ਸਰਵੇ ਕੀਤਾ ਗਿਆ ਅਤੇ ਕੱਲ ਵੀ ਜਾਰੀ ਰਹੇਗਾ।
ਉਨਾਂ ਸਿਹਤ ਵਿਭਾਗ ਵਲੋਂ ਡੇਂਗੂ ਤੋਂ ਬਚਾਅ ਲਈ ਚਲਾਈ ਗਈ ਇਸ ਵਿਸ਼ੇਸ਼ ਮੁੰਹਿਮ ਵਿੱਚ ਆਮ ਲੋਕਾਂ ਨੂੰ ਵਿਭਾਗ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਇਸ ਨੂੰ ਪੂਰੀ ਤਰ੍ਹਾਂ ਨਾਲ ਖਤਮ ਕੀਤਾ ਜਾ ਸਕੇ। ਇਸ ਮੌਕੇ ਸੰਬੰਧਿਤ ਪਿੰਡਾਂ ਦੀਆਂ ਆਸ਼ਾ ਵਰਕਰ ਵੀ ਹਾਜ਼ਰ ਸਨ। ।