ਹਲਕੇ ‘ਚ ਸਿੱਖਿਆ ਦਾ ਮਿਆਰ ਹੋਰ ਉੱਚਾ ਕਰਨਾ ਮੇਰਾ ਲਕਸ਼ : ਡਾ. ਇਸ਼ਾਂਕ ਕੁਮਾਰ
ਚੱਬੇਵਾਲ: ਹਲਕਾ ਚੱਬੇਵਾਲ ਦੇ ਨੌਜਵਾਨਾਂ ਨੂੰ ਹੁਨਰ ਅਧਾਰਿਤ ਸਿੱਖਿਆ ਹਲਕੇ ਵਿਚ ਹੀ ਉਪਲਬਧ ਹੋਵੇ ਤਾਂ ਕਿ ਉਹ ਇਹਨਾਂ ਸਕਿਲਡ ਕੋਰਸਾਂ ਦੇ ਨਾਲ ਵਧੀਆ ਰੁਜ਼ਗਾਰ ਪ੍ਰਾਪਤ ਕਰ ਸਕਣ, ਇਸ ਲਕਸ਼ ਦੇ ਨਾਲ ਮੈਂ ਹਲਕੇ ਵਿਚ ITI ਪੋਲੀਟੈਕਨਿਕ ਕਾਲਜ ਖੁਲਵਾਉਣ ਦਾ ਵਿਚਾਰ ਰੱਖਦਾ ਹਾਂ, ਡਾ. ਇਸ਼ਾਂਕ ਨੇ ਆਪਣੀਆਂ ਚੁਣਾਵੀ ਬੈਠਕਾਂ ਦੌਰਾਨ ਇਹ ਵਾਅਦਾ ਆਪਣੇ ਨੌਜਵਾਨ ਸਾਥੀਆਂ ਨਾਲ ਕੀਤਾ |
ਉਹਨਾਂ ਕਿਹਾ ਕਿ ਚੱਬੇਵਾਲ ਵਿਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਲਈ ਉਹਨਾਂ ਦੇ ਪਿਤਾ ਹੁਸ਼ਿਆਰਪੁਰ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਨੇ ਚੱਬੇਵਾਲ ਦੇ ਮੁਖਲਿਆਣਾ ਪਿੰਡ ਇਚ ਸਹਿ-ਸਿਖਿਅਕ ਸਰਕਾਰੀ ਕਾਲਜ ਵੀ ਖੁਲਵਾਇਆ ਸੀ ਅਤੇ ਉਹਨਾਂ ਦੀ ਹੀ ਸੋਚ ਨੂੰ ਅਪਣਾਉਂਦੇ ਹੋਏ ਮੈਂ ਵੀ ਹਲਕੇ ਵਿਚ ਉੱਚ ਸਿੱਖਿਆ ਦੇ ਅਦਾਰੇ ਲਿਆਉਣ ਲਈ ਯਤਨ ਕਰਾਂਗਾ |
ਡਾ. ਇਸ਼ਾਂਕ ਨੇ ਕਿਹਾ ਕਿ ITI ਕੋਰਸ ਕੀਤੇ ਹੋਏ ਵਿਦਿਆਰਥੀਆਂ ਦੀ ਇੰਡਸਟਰੀ ਵਿਚ ਹਮੇਸ਼ਾ ਡਿਮਾਂਡ ਰਹਿੰਦੀ ਹੈ, ਜਿਸ ਨੂੰ ਸਮਝਦੇ ਹੋਏ ਉਹਨਾਂ ਨੇ ਇਹ ਫੈਸਲਾ ਲਿਆ ਹੈ ਤਾਂ ਜੋ ਹਲਕਾ ਚੱਬੇਵਾਲ ਦੇ ਨਵਯੁਵਕਾਂ ਨੂੰ ਨਿਹਤਾਰ ਰੁਜ਼ਗਾਰ ਦੇ ਅਵਸਰ ਪ੍ਰਾਪਤ ਹੋ ਸਕਣ |
ਉਹਨਾਂ ਕਿਹਾ ਕਿ ਮੇਰੇ ਹਲਕੇ ਦੇ ਜਵਾਨਾਂ ਲਈ ਪੜ੍ਹਾਈ, ਰੁਜ਼ਗਾਰ, ਖੇਡਾਂ, ਹਰ ਖੇਤਰ ਵਿਚ ਸਰਕਾਰ ਵਲੋਂ ਬਣਦੀ ਸਹਾਇਤਾ ਉਹਨਾਂ ਨੂੰ ਦਿਵਾਉਣ ਦੀ ਮੇਰੀ ਜਿੰਮੇਵਾਰੀ ਹੋਵੇਗੀ ਅਤੇ ਅਤੇ ਆਪਣੇ ਹਲਕੇ ਅਤੇ ਨੌਜਵਾਨਾਂ ਦੇ ਬਿਹਤਰ ਹਵਨ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਮੈਂ ਵਚਨਬੱਧ ਹਾਂ |