ਡਾ. ਇਸ਼ਾਕ ਕੁਮਾਰ ਦੇ ਹੱਕ ਵਿੱਚ ਲੋਕਾਂ ਤੋ ਿਮਲ ਿਰਹਾ ਸਕਾਰਤਮਕ ਰੁੱਖ- ਮੈਡਮ: ਸੋਨੀਆ
ਚੱਬੇਵਾਲ: ਵਿਧਾਨ ਸਭਾ ਹਲਕੇ ਦੀ ਉਪਚੋਣ ਮੁਹਿੰਮ ਨੂੰ ਵਧਾਵਾ ਦਿੰਦਿਆਂ ਐਨ ਜੀ ਓ “ਕੋਸ਼ਿਸ਼” ਦੀ ਚੇਅਰਪਰਸਨ ਅਤੇ ਸੀਨੀਅਰ ਨੇਤਾ ਸੋਨੀਆ ਅਤੇ ਉਨ੍ਹਾਂ ਦੀ ਟੀਮ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਇਸ਼ਾਂਕ ਕੁਮਾਰ ਦੇ ਹੱਕ ਵਿੱਚ ਜ਼ੋਰਦਾਰ ਪ੍ਰਚਾਰ ਕੀਤਾ। ਸੋਨੀਆ ਨੇ ਚੱਬੇਵਾਲ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਘਰ-ਘਰ ਜਾ ਕੇ ਚੋਣ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨੂੰ ਡਾ. ਇਸ਼ਾਂਕ ਦੇ ਹੱਕ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ‘ਤੇ ਸੋਨੀਆ ਨੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਦੀ ਸਰਕਾਰ ਨੇ ਲੋਕ ਭਲਾਈ ਅਤੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਬਹੁਤ ਸਾਰੀਆਂ ਨਵੀਆਂ ਨੀਤੀਆਂ ਲਾਗੂ ਕੀਤੀਆਂ ਹਨ। ਉਹਨਾਂ ਦਾਅਵਾ ਕੀਤਾ ਕਿ ਇਹ ਨੀਤੀਆਂ ਪੰਜਾਬ ਦੇ ਪਿੰਡਾਂ ਵਿੱਚ ਬਹੁਪੱਖੀ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਸਫਲ ਰਹੀਆਂ ਹਨ। ਸੋਨੀਆ ਨੇ ਕਿਹਾ ਕਿ ਡਾ. ਇਸ਼ਾਂਕ ਦੇ ਚੋਣ ਜਿੱਤਣ ਨਾਲ ਹਲਕੇ ਵਿੱਚ ਨਵੇਂ ਵਿਕਾਸ ਦੇ ਰਾਹ ਖੁੱਲਣਗੇ ਅਤੇ ਇਸ ਨਾਲ ਚੱਬੇਵਾਲ ਨੂੰ ਹੋਰ ਤਰੱਕੀ ਵੱਲ ਲਿਜਾਣ ਵਿੱਚ ਮਦਦ ਮਿਲੇਗੀ।
ਸੋਨੀਆ ਨੇ ਡਾ. ਇਸ਼ਾਂਕ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਇੱਕ ਕਾਬਲ ਵਿਅਕਤੀ ਹਨ ਜੋ ਹਮੇਸ਼ਾ ਲੋਕਾਂ ਦੇ ਹੱਕ ਲਈ ਖੜ੍ਹੇ ਰਹਿੰਦੇ ਹਨ। ਉਹਨਾਂ ਕਿਹਾ ਕਿ ਡਾ. ਇਸ਼ਾਂਕ ਦੀ ਜਿੱਤ ਸਿਰਫ ਇੱਕ ਵਿਅਕਤੀ ਦੀ ਜਿੱਤ ਨਹੀਂ, ਬਲਕਿ ਇਸ ਨਾਲ ਪੂਰੇ ਹਲਕੇ ਦਾ ਭਲਾ ਹੋਵੇਗਾ। ਡਾ. ਇਸ਼ਾਂਕ, ਜੋ ਆਪਣੇ ਪ੍ਰਗਤੀਸ਼ੀਲ ਸੋਚ ਲਈ ਜਾਣੇ ਜਾਂਦੇ ਹਨ, ਹਲਕੇ ਦੇ ਲੋਕਾਂ ਦੇ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਪਿੰਡਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਨ।
ਸੋਨੀਆ ਨੇ ਇਸ ਮੌਕੇ ‘ਤੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਦਾ ਪਰਿਵਾਰ ਹਮੇਸ਼ਾ ਲੋਕਾਂ ਦੀ ਸੇਵਾ ਲਈ ਤਤਪਰ ਹੈ ਅਤੇ ਡਾ. ਇਸ਼ਾਂਕ ਦੀ ਅਗਵਾਈ ਹੇਠ ਹਲਕੇ ਦੇ ਵਿਕਾਸ ਨੂੰ ਨਵੀਆਂ ਉੱਚਾਈਆਂ ‘ਤੇ ਲਿਜਾਇਆ ਜਾਵੇਗਾ। ਸੋਨੀਆ ਨੇ ਅਪੀਲ ਕੀਤੀ ਕਿ ਹਲਕੇ ਦੇ ਹਰ ਘਰ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਇਸ਼ਾਂਕ ਕੁਮਾਰ ਨੂੰ ਜਿਤਵਾਉਣ ਵਿੱਚ ਯੋਗਦਾਨ ਪਾਇਆ ਜਾਵੇ।