ਖੇਡਾਂ ਵਤਨ ਪੰਜਾਬ ਦੀਆਂ-2024 ਦੂਜੇ ਪੜਾਅ ਦਾ ਆਖਰੀ ਦੌਰ ਸਫਲਤਾ ਪੂਰਵਕ ਹੋਇਆ ਮੁਕੰਮਲ
ਹੁਸ਼ਿਆਰਪੁਰ, 7 ਸਤੰਬਰ : ਪੰਜਾਬ ਸਰਕਾਰ ਖੇਡ ਵਿਭਾਗ ਵਲੋਂ ਖੇਡਾਂ ਵਤਨ ਪੰਜਾਬ ਦੀਆਂ-2024 ਅਧੀਨ ਬਲਾਕ ਪੱਧਰ ਖੇਡਾਂ ਦੇ ਦੂਸਰੇ ਪੜਾਅ ਦਾ ਆਖਰੀ ਦੌਰ ਸਫਲਤਾ ਪੂਰਵਕ ਹੋ ਨਿਬੜਿਆ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਦੂਸਰੇ ਪੜਾਅ ਦੇ ਫਾਈਨਲ ਮੁਕਬਾਲੇ ਜਿਲ੍ਹਾ ਹੁਸ਼ਿਆਰਪੁਰ ਦੇ ਵੱਖ—ਵੱਖ ਬਲਾਕਾਂ ਵਿਚ ਕਰਵਾਏ ਗਏ। ਜ਼ਿਨ੍ਹਾਂ ਦਾ ਵੇਰਵਾ ਬਲਾਕ ਹੁਸ਼ਿਆਰਪੁਰ—1 ਦੀ ਅਥਲੈਟਿਕਸ ਖੇਡ ਵਿਚ ਉਮਰ ਵਰਗ 21—30 ਸਾਲ (ਲੜਕੇ) ਨਵਜੋਤ ਸਿੰਘ ਨੇ 200 ਮੀਟਰ ਵਿਚੋਂ ਪਹਿਲੇ ਸਥਾਨ ਅਤੇ ਸਾਹਿਬ ਸਿਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾ ਲੜਕੀਆਂ ਅੰਡਰ—17 200 ਮੀਟਰ ਦੌੜ ਵਿਚ ਸਰਕਾਰੀ ਸੀਨੀ.ਸੈਕੰ.ਸਕੂਲ ਬਾਗਪੁਰ ਦੀ ਖਿਡਾਰਨ ਸੋਨੀ ਕੌਰ ਪਹਿਲੇ ਸਥਾਨ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੰਦਾਚੌਰ ਦੀ ਖਿਡਾਰਨ ਅਨੀਤਾ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਮੱਲਾਂ ਮਾਰੀਆਂ। ਇਸੇ ਤਰ੍ਹਾਂ ਖੇਡ ਫੁੱਟਬਾਲ ਵਿਚ ਅੰਡਰ—14 (ਲੜਕੀਆਂ) ਸਰਕਾਰੀ ਕੰਨਿਆ ਸੀਨੀ.ਸੈਕੰ.ਸਕੂਲ, ਰੇਲਵੇਮੰਡੀ ਅਤੇ ਲੜਕਿਆਂ ਵਿਚੋਂ ਸਸਸਸ. ਲਾਂਬੜਾ ਦੇ ਖਿਡਾਰੀਆਂ ਨੇ ਫਾਈਨਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ—17 (ਲੜਕੇ) ਸਰਕਾਰੀ ਸੀਨੀ.ਸੈਕੰ.ਸਕੂਲ, ਨਾਰਾ ਪਹਿਲੇ, ਐਸ.ਏ.ਐਸ. ਕਲੱਬ ਪਿੱਪਲਾਂਵਾਲਾ ਦੂਜੇ ਅਤੇ ਪਿੰਡ ਲਾਂਬੜਾ ਦੀ ਟੀਮ ਵਲੋਂ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ। ਇਸ ਤਰ੍ਹਾਂ ਖੇਡਾਂ ਵਤਨ ਪੰਜਾਬ ਦੀਆਂ ਦੇ ਫਾਈਨਲ ਮੁਕਾਬਲੇ ਸਫਲਤਾ ਪੂਰਵਕ ਹੋ ਨਿੱਬੜੇ।
ਜ਼ਿਲ੍ਹਾ ਖੇਡ ਅਫ਼ਸਰ ਨੇ ਬਲਾਕ ਭੂੰਗਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ—2024 ਅਧੀਨ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਵਿਧਾਇਕ ਟਾਂਡਾ ਡਾ. ਜਸਵੀਰ ਸਿੰਘ ਰਾਜਾ ਗਿੱਲ ਵਲੋਂ ਕੀਤਾ ਗਿਆ। ਬਲਾਕ ਭੂੰਗਾ ਵਿਚ ਅੰਡਰ—14 ਵਿਚ ਖੇਡ ਅਥਲੈਟਿਕਸ ਦੇ 600 ਮੀ. ਦੌੜ ਵਿਚੋਂ ਪਰਮਵੀਰ ਸਿੰਘ ਪਹਿਲੇ ਸਥਾਨ, ਨਿਤੇਸ਼ ਦੂਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਲੜਕੀਆਂ ਅੰਡਰ—14 ਅਥਲੈਟਿਕਸ ਦੇ 600 ਮੀ. ਈਵੈਂਟ ਨਾਜੀਆ ਬੇਗਮ ਪਹਿਲੇ ਅਤੇ ਪਾਇਲ ਰਾਣੀ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਧੁੰਮਾਂ ਪਾਈਆਂ। ਇਸੇ ਤਰ੍ਹਾਂ ਕਬੱਡੀ ਸਰਕਲ ਖੇਡ ਅੰਡਰ—21 ਲੜਕਿਆਂ ਦੀ ਟੀਮ ਸਰਕਾਰੀ ਸੀਨੀ.ਸੈਕੰ.ਸਕੂਲ, ਅੰਬਾਲਾ ਜੱਟਾਂ ਪਹਿਲੇ ਸਥਾਨ, ਪਿੰਡ ਖੁਰਦਾ ਦੂਜੇ ਅਤੇ ਪਿੰਡ ਬਸੀ ਵਜੀਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਸਟਾਇਲ ਅੰਡਰ—14 ਲੜਕਿਆਂ ਦੀ ਟੀਮ ਸਰਕਾਰੀ ਸੀਨੀ.ਸੈਕੰ. ਸਕੂਲ ਮਿਰਜਾਪੁਰ ਪਹਿਲੇ, ਸਰਕਾਰੀ ਹਾਈ ਸਕੂਲ, ਦਾਰਾਪੁਰ ਦੂਜੇ ਅਤੇ ਸਰਕਾਰੀ ਹਾਈ ਸਕੂਲ ਗੜ੍ਹਦੀਵਾਲਾ ਦੇ ਖਿਡਾਰੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬਲਾਕ ਭੂੰਗਾ ਦੀਆਂ ਖੇਡਾਂ ਸ਼ਾਂਤੀ ਪੂਰਵਕ ਨਿਬੜੀਆਂ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਲਾਕ ਦਸੂਹਾ ਦੇ ਅਥਲੈਟਿਕਸ ਖੇਡ ਵੱਖ—ਵੱਖ ਈਵੈਂਟ ਕਰਵਾਏ ਜਿਨ੍ਹਾਂ ਵਿਚ 800 ਮੀ. ਦੌੜ ਵਿਚ ਅਭਿਸ਼ੇਕ ਰਾਣਾ ਨੇ ਪਹਿਲਾ, ਗੁਰਜੋਤ ਸਿੰਘ ਨੇ ਦੂਜਾ ਅਤੇ ਅੰਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਖੇਡ ਵਾਲੀਬਾਲ ਦੇ ਫਾਈਨਲ ਮੁਕਾਬਲਿਆਂ ਵਿਚ ਅੰਡਰ—21 ਲੜਕਿਆਂ ਦੀ ਟੀਮ ਗ੍ਰਾਮ ਪੰਚਾਇਤ ਬੋਦਲਾਂ ਨੇ ਪਹਿਲਾ ਸਥਾਨ, ਜੀ.ਟੀ.ਬੀ.ਕਾਲਜ ਦਸੂਹਾ ਦੇ ਖਿਡਾਰੀ ਦੂਜੇ ਅਤੇ ਸਰਕਾਰੀ ਸੀਨੀ.ਸੈਕੰ.ਸਕੂਲ ਚੱਕ ਬਾਮੂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਬਲਾਕ ਦਸੂਹਾ ਦੀਆਂ ਖੇਡਾ ਨੂੰ ਚਾਰ ਚੰਨ ਲਗਾਏ। ਇਸ ਤਰ੍ਹਾਂ ਬਲਾਕ ਦਸੂਹਾ ਦੇ ਫਾਈਨਲ ਮੁਕਾਬਲਿਆਂ ਦਾ ਆਖਰੀ ਦਿਨ ਸਫਲਤਾ ਪੂਰਵਕ ਸਿਰੇ ਚੜਿਆ।