26 ਜਨਵਰੀ ਨੂੰ ਐਸਕੇਐਮ ਦੇ ਸਦੇ ਤੇ ਕਿਸਾਨਾਂ ਦੀਆਂ ਮੰਗਾਂ ਦੇ ਸੰਬੰਧ ਵਿੱਚ ਕੱਢੇ ਗਏ ਟਰੈਕਟਰ ਮਾਰਚ

ਹੁਸ਼ਿਆਰਪੁਰ ( ਹਰਪਾਲ ਲਾਡਾ ): 26 ਜਨਵਰੀ 2025 ਨੂੰ ਹੁਸ਼ਿਆਰਪੁਰ ਜਿਲੇ ਦੀਆਂ ਵੱਖ ਵੱਖ ਥਾਂਵਾਂ ਤੇ ਐਸ.ਕੇ.ਐਮ ਦੇ ਸਦੇ ਤੇ ਕਿਸਾਨਾਂ ਦੀਆਂ ਮੰਗਾਂ ਦੇ ਸੰਬੰਧ ਵਿੱਚ ਟਰੈਕਟਰ ਮਾਰਚ ਕੱਢੇ ਗਏ। ਹੁਸ਼ਿਆਰਪੁਰ ਤਹਿਸੀਲ ਵਿੱਚ ਤਿੰਨ ਮਾਰਚ ਕੱਢੇ ਗਏ।
ਇੱਕ ਮਾਰਚ ਬਡਲਾ ਪਿੰਡ ਤੋਂ ਸੂਰੂ ਹੋ ਕੇ ਵੱਖ ਵੱਖ ਪਿੰਡਾਂ ਵਿੱਚ ਦੀ ਲੰਘ ਕੇ ਹੁਸ਼ਿਆਰਪੁਰ-ਫਗਵਾੜਾ ਰੋਡ ਤੇ ਪੁਰਹੀਰਾਂ ਕੋਲ ਸਮਾਪਤ ਹੋਇਆ , ਦੂਸਰਾ ਮਾਰਚ ਬੁਲੋਵਾਲ ਤੋਂ ਚੱਲਿਆ ਅਤੇ ਤੀਸਰਾ ਮਾਰਚ ਬਾਗ ਪੁਰ ਅੱਡੇ ਤੋਂ ਚੱਲ ਕੇ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਨਲੋਈਆ ਚੋਕ `ਚ ਖਤਮ ਹੋਇਆ ।


ਸ. ਹਰਬੰਸ ਸਿੰਘ ਸੰਘਾ ਮੈਂਬਰ ਐਸ.ਕੇ.ਐਮ ਨੇ ਦੱਸਿਆ ਕਿ ਅਜਿਹੇ ਮਾਰਚ ਅੱਜ ਸਾਰੇ ਭਾਰਤ ਵਿੱਚ ਕੀਤੇ ਗਏ ਹਨ । ਕਿਸਾਨਾਂ ਦੀ ਮੰਗ ਹੈ ਕਿ ਖੇਤੀ ਮੰਡੀ ਸੰਬੰਧੀ ਲਿਆਂਦਾ ਖਰੜਾ ਵਾਪਸ ਲਿਆ ਜਾਵੇ । ਪੰਜਾਬ ਸਰਕਾਰ ਅਸੈਬਲੀ ਦਾ ਸੈਸ਼ਨ ਸੱਦ ਕੇ ਇਸ ਨੂੰ ਰੱਦ ਕਰੇ ।
