ਕੰਪਿਊਟਰ ਅਧਿਆਪਕਾਂ ਨੇ ਮੁੱਖਮੰਤਰੀ ਭਾਲ ਯਾਤਰਾ ਕੱਢੀ, ਕੀਤਾ ਗਿਆ ਮੁੱਖਮੰਤਰੀ ਦੀ ਘਰ ਦਾ ਘਰਾਓ
ਹੁਸ਼ਿਆਰਪੁਰ, 21 ਜਨਵਰੀ: ਕੰਪਿਊਟਰ ਅਧਿਆਪਕ ਯੂਨੀਅਨ ਵਲੋਂ ਮੰਗਾ ਦਾ ਹੱਲ ਨਾ ਹੋਣ ਕਾਰਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਨਿਲ ਐਰੀ ਅਤੇ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੀ ਅਗਵਾਈ ਵਿੱਚ ਮੁੱਖ ਮੰਤਰੀ ਭਾਲ ਯਾਤਰਾ ਕੱਢੀ ਗਈ ।ਯੂਨੀਅਨ ਵਲੋ ਇਹ ਯਾਤਰਾ ਊਧਮ ਸਿੰਘ ਪਾਰਕ ਤੋਂ ਕਮਾਲਪੁਰ ਚੌਂਕ, ਗੁਰਮਿੰਟ ਕਾਲਜ ਚੌਂਕ ,ਸੈਸ਼ਨ ਚੌਂਕ , ਜੇਲ੍ਹ ਚੌਂਕ ਤੋਂ ਹੁੰਦੇ ਹੋਏ ਮਿੰਨੀ ਸੈਕਟਰੀਏਟ ਤੱਕ ਕੱਢੀ ਗਈ।ਇਹ ਮੁੱਖ ਮੰਤਰੀ ਭਾਲ ਯਾਤਰਾ ਪੰਜਾਬ ਦੇ ਵੱਖ-ਵੱਖ ਜਿਲਿ੍ਹਆ ਤੋਂ ਹੁੰਦੇ ਹੋਏ 21 ਜਨਵਰੀ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕਰਨ ਉਪਰੰਤ ਸਮਾਪਤ ਕੀਤੀ ਜਾਵੇਗੀ ।ਜਿਕਰਯੋਗ ਹੈ ਕਿ 40 ਤੋਂ ਵਧ ਮੀਟਿੰਗਾਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ, ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ, ਸਬ-ਕਮੇਟੀ ਪੰਜਾਬ ਸਰਕਾਰ ਅਤੇ ਵਿੱਤ ਅਤੇ ਸਿੱਖਿਆ ਵਿਭਾਗ ਦੇ ਆਲਾ ਅਫਸਰਾਂ ਨਾਲ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ ਕੰਪਿਊਟਰ ਅਧਿਆਪਕਾਂ ਦੇ ਮਸਲਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ।ਪੰਜ-ਸੱਤ ਵਾਰ ਮੁੱਖ ਮੰਤਰੀ ਪੰਜਾਬ ਜੱਥੇਬੰਦੀ ਨੂੰ ਮੀਟਿੰਗ ਸਮਾਂ ਦਿੱਤਾ ਗਿਆ ਪਰ ਜੱਥੇਬੰਦੀ ਨਾਲ ਅੱਜ ਤੱਕ ਮੁੱਖ ਮੰਤਰੀ ਸਾਹਿਬ ਨੇ ਕੋਈ ਮੀਟਿੰਗ ਨਹੀਂ ਕੀਤੀ ਗਈ ਹੈ ।ਜਿਸ ਕਾਰਨ ਸਮੂਹ ਕੰਪਿਊਟਰ ਅਧਿਆਪਕਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਰੋਹ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ । ਦੱਸਣਯੋਗ ਹੈ ਕਿ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਅਨੇਕਾਂ ਵਾਰ ਅਖਵਾਰਾਂ, ਸੋਸ਼ਲ ਮੀਡੀਆਂ ਅਤੇ ਆਪਣੀ ਆਮ ਆਦਮੀ ਪਾਰਟੀ ਦੇ ਵੱਖ – ਵੱਖ ਮੰਚਾਂ ਰਾਹੀ ਕੰਪਿਊਟਰ ਅਧਿਆਪਕਾਂ ਨੂੰ 2022 ਦੀ ਦੀਵਾਲੀ ਤੇ ਪੂਰਣ ਰੂਪ ਵਿੱਚ ਸਿਵਲ ਸੇਵਾਵਾਂ ਦੇ ਨਿਯਮ ਅਤੇ 6ਵਾਂ ਤਨਖਾਹ ਕਮਿਸ਼ਨ ਦੀਵਾਲੀ ਪਹਿਲਾ ਲਾਗੂ ਕਰਨ ਦਾ ਐਲਾਨ ਕਈ ਵਾਰ ਕਰ ਚੁੱਕਾ ਹੈ ਪਰ ਇਹ ਵਾਅਦਾ ਦੋ ਸਾਲ ਬੀਤ ਜਾਣ ਉਪਰੰਤ ਅੱਜ ਤੱਕ ਵਫਾ ਨਹੀਂ ਹੋਇਆ ।ਜੱਥੇਬੰਦੀ ਨੇ ਸਪੱਸਟ ਕੀਤਾ ਕਿ ਕੰਪਿਊਟਰ ਅਧਿਆਪਕਾਂ ਦੀ ਭਰਤੀ 2005 ਤੋਂ ਸ਼ੋਸਣ ਅੱਜ ਜਾਰੀ ਹੈ ।ਜਿਕਰਯੋਗ ਹੈ ਕਿ ਕੰਪਿਊਟਰ ਅਧਿਆਪਕਾਂ ਦੀ ਭਰਤੀ ਤੋਂ ਬਆਦ ਜਿੰਨੀਆਂ ਵੀ ਨਿਯੁਕਤੀਆਂ ਪੰਜਾਬ ਦੇ ਸਕੂਲਾਂ ਵਿੱਚ ਹੋਈਆਂ ਹਨ ਉਹ ਸਾਰੇ ਮੁਲਾਜਮ ਜਿਵੇ ਕਿ ਏ.ਸੀ.ਪੀ., ਮੈਡੀਕਲ ਸਹੁਲਤਾਂ, ਆਈ.ਆਰ., 6ਵਾਂ ਤਨਖਾਹ ਕਮਿਸ਼ਨ, ਅਤੇ ਹੋਰਸਾਰੇ ਲਾਭ ਪ੍ਰਾਪਤ ਕਰ ਰਹੇ ਹਨ। ਪਰ ਕੰਪਿਊਟਰ ਅਧਿਆਪਕਾਂ ਨੂੰ ਹਮੇਸ਼ਾਂ ਅੱਖੋ ਪਰੋਖੇ ਕੀਤ ਜਾ ਰਿਹਾ ਹੈ । ਇਸ ਮੌਕੇ ਜੱਥੇਬੰਦੀ ਦੇ ਆਗੂ ਜਗਜੀਤ ਸਿੰਘ, ਨਰਿੰਦਰ ਪਾਲ ਸਿੰਘ, ਸੰਦੀਪ ਸਿੰਘ , ਅਮਨਦੀਪ ਸਿੰਘ, ਰਾਜਨ ਕਾਲੀਆ ,ਕਮਲ ਕਿਸ਼ੋਰ, ਜਤਿੰਦਰ ਕੁਮਾਰ, ਗੋਰਵ ਕਾਲੀਆ, ਹਰਪ੍ਰੀਤ ਸਿੰਘ, ਨਰੇਸ਼ ਸ਼ੇਰਪੁਰੀਆ , ਮੈਡਮ ਬਬੀਤਾ ,ਜਸਪ੍ਰੀਤ ਕੌਰ, ਮਨਦੀਪ ਕੌਰ,ਰਮਨਪ੍ਰੀਤ ਕੌਰ,ਪੁਨੀਤ ਬਜਾਜ,ਮਨਪ੍ਰੀਤ ਕੌਰ ਨੇ ਰੈਲੀ ਵਿੱਚ ਸ਼ਮੂਲੀਅਤ ਕੀਤੀ ਅਤੇ ਸਰਕਾਰ ਨੂੰ ਚੇਤਵਨੀ ਵੀ ਦਿੱਤੀ ਜੇਕਰ ਸਰਕਾਰ ਕੰਪਿਊਟਰ ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀ ਕਰਦੀ ਤਾਂ ਸਮੂਹ ਕੰਪਿਊਟਰ ਅਧਿਆਪਕਾਂ ਦਾ ਰੋਸ ਝੱਲਣ ਲਈ ਤਿਆਰ ਰਹੇ ਜਿਸ ਦੀ ਪੂਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।