ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ‘‘ਪਲਾਸਟਿਕ ਮੁਕਤ ਮੁਹਿੰਮ” ਨਾਲ ਸੰਬੰਧਿਤ ਪ੍ਰੋਗਰਾਮ ਕਰਵਾਏ ਗਏ
ਹੁਸ਼ਿਆਰਪੁਰ : ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਕਾਲਜ ਦੇ ਪਿ੍ਰੰਸੀਪਲ ਅਨੀਤਾ ਸਾਗਰ ਜੀ ਦੀ ਅਗਵਾਈ ਵਿੱਚ ਰੈੱਡ ਰਿਬਨ ਕਲੱਬ ਅਤੇ ਐਨ.ਐਸ.ਐਸ. ਇੰਚਾਰਜ ਪ੍ਰੋ.ਵਿਜੇ ਕੁਮਾਰ ਅਤੇ ਪ੍ਰੋ. ਰਣਜੀਤ ਕੁਮਾਰ ਦੇ ਸਹਿਯੋਗ ਨਾਲ ‘‘ਪਲਾਸਟਿਕ ਮੁਕਤ ਮੁਹਿੰਮ ” ਦੇ ਅਧੀਨ ਸੈਮੀਨਾਰ, ਸਹੰੁ ਚੁੱਕ ਅਤੇ ਪਲਾਸਟਿਕ ਮੁਕਤ ਕਾਲਜ ਬਣਾਉਣ ਦੇ ਅਧੀਨ ਸਫਾਈ ਕੀਤੀ ਗਈ। ਜਿਸ ਵਿੱਚ ਨਗਰ ਨਿਗਮ ਹੁਸ਼ਿਆਰਪੁਰ ਦੇ ਸਟਾਫ ਮੈਂਬਰ ਸੀ.ਐਫ ਜੋਤੀ ਕਾਲੀਆ, ਮੀਨਾ ਕੁਮਾਰੀ ਅਤੇ ਜਸਵਿੰਦਰ ਕੌਰ ਵੀ ਹਾਜਰ ਹੋਏ।
ਰੈੱਡ ਰਿਬਨ ਕਲੱਬ ਅਤੇ ਐਨ.ਐਸ.ਐਸ. ਇੰਚਾਰਜ ਪ੍ਰੋ.ਵਿਜੇ ਕੁਮਾਰ ਨੇ ਯੁਵਾ ਵਰਗ ਨੂੰ ਪਲਾਸਟਿਕ ਦੇ ਹੋਣ ਵਾਲੇ ਬੁਰੇ ਪਰਿਣਾਮਾਂ ਤੋਂ ਜਾਗਰੂਕ ਕਰਦੇ ਹੋਏ ਉਹਨਾਂ ਨੇ ਇਸਦਾ ਇਸਤੇਮਾਲ ਨਾ ਕਰਨ ਅਤੇ ਨਾ ਹੀ ਦੂਜਿਆਂ ਨੂੰ ਕਰਨ ਲਈ ਪ੍ਰੇਰਿਤ ਕਰਨ ਦੀ ਵਿਦਿਆਰਥੀਆਂ ਨੂੰ ਸਹੰ ਚੁਕਾਈ।ਪ੍ਰੋ. ਵਿਜੇ ਕੁਮਾਰ, ਪ੍ਰੋ. ਰਣਜੀਤ ਕੁਮਾਰ, ਪ੍ਰੋ. ਭਾਗਿਆਸ਼੍ਰੀ ਤੋਂ ਇਲਾਵਾ ਨਗਰ ਨਿਗਮ, ਹੁਸ਼ਿਆਰਪੁਰ ਦੇ ਸਟਾਫ ਮੈਂਬਰਾਂ ਨੇ ਕਾਲਜ ਕੈਂਪਸ ਦੀ ਸਫਾਈ ਕੀਤੀ ਅਤੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਸਾਨੂੰ ਪਲਾਸਟਿਕ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਤਾਂਕਿ ਇਸ ਦੇ ਪ੍ਰਯੋਗ ਨਾਲ ਧਰਤੀ ਤੇ ਹੋਣ ਵਾਲੇ ਵਿਨਾਸ਼ ਨੂੰ ਰੋਕਿਆ ਜਾ ਸਕੇ। ਕਾਲਜ ਦੇ ਪ੍ਰਿੰਸੀਪਲ ਵੀ ਇਸ ਸਮੇਂ ਹਾਜ਼ਰ ਸਨ।