ਕੱਲਕਤਾ ਵਿੱਚ ਮਹਿਲਾ ਡਾਕਟਰ ਮੋਮਿਤਾ ਦੇਬਨਾਥ ਦੇ ਨਾਲ ਹੋਏ ਬਲਾਤਕਾਰ ਅਤੇ ਹੱਤਿਆ ਨਾ ਸਹਿਣਯੋਗ ਸਦਮਾ : ਨੰਬਰਦਾਰ ਰਣਜੀਤ ਰਾਣਾ
ਹੁਸ਼ਿਆਰਪੁਰ 22 ਅਗਸਤ ( ਤਰਸੇਮ ਦੀਵਾਨਾ ): ਕੱਲਕਤਾ ਵਿਚ ਮਹਿਲਾ ਡਾਕਟਰ ਦੇ ਨਾਲ ਹੋਏ ਬਲਾਤਕਾਰ ਅਤੇ ਹੱਤਿਆ ਨਾ ਸਹਿਣਯੋਗ ਸਦਮਾ ਹੈ ਕਿਉਂਕਿ ਡਾਕਟਰ ਨੂੰ ਭਗਵਾਨ ਦਾ ਦੂਸਰਾ ਰੂਪ ਕਿਹਾ ਗਿਆ ਹੈ ਅਤੇ ਉਹ ਲੋਕਾਂ ਦੀ ਜਾਨ ਬਚਾਉਣ ਲਈ ਦਿਨ ਰਾਤ ਇੱਕ ਕਰ ਦਿੰਦੇ ਹਨ।ਇਸ ਵਿਚ ਅਗਰ ਭਗਵਾਨ ਰੂਪੀ ਡਾਕਟਰ ਨਾਲ ਇਨੀ ਘਿਨੌਣੀ ਹਰਕਤ ਹੋ ਜਾਵੇ ਤਾਂ ਦੇਸ਼ ਲਈ ਸ਼ਰਮ ਦੀ ਗੱਲ ਹੈ।
ਇਹਨਾਂ ਗੱਲਾ ਦਾ ਪ੍ਰਗਟਾਵਾ ਮੁਹੱਲਾ ਭੀਮ ਨਗਰ ਦੇ ਸਤਿਗੁਰੂ ਰਵਿਦਾਸ ਜੀ ਦੇ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪੁਰਾਹੀਰਾ ਦੇ ਨੰਬੜਦਾਰ ਲਾਇਨ ਰਣਜੀਤ ਸਿੰਘ ਰਾਣਾ ਨੇ ਸਾਡੇ ਪੱਤਰਕਾਰ ਨਾਲ ਕੀਤਾ ! ਉਹਨਾ ਕਿਹਾ ਕਿ ਇਸ ਤਰ੍ਹਾਂ ਦੀ ਘਿਨਾਉਂਣੀ ਹਰਕਤ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਛੱਡਣਾ ਨਹੀਂ ਚਾਹੀਦਾ ਅਤੇ ਦੇਸ਼ ਵਿਚ ਇਸ ਤਰ੍ਹਾਂ ਸਖਤ ਤੋਂ ਸਖ਼ਤ ਕਾਨੂੰਨ ਬਣਨੇ ਚਾਹੀਦੇ ਹਨ ਤਾਂਕਿ ਭੱਵਿਖ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਘਿਨਾਉਣੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੜਕੀਆਂ ਦੀ ਸੁੱਰਖਿਆ ਦੇ ਲਈ ਅੱਗੇ ਆਉਣ।ਉਹਨਾ ਕਿਹਾ ਕਿ ਅਗਰ ਕੋਈ ਵਿਅਕਤੀ ਲੜਕੀਆਂ ਨਾਲ ਇਹੋ ਜਿਹੀ ਗਲਤ ਹਰਕਤ ਕਰਦਾ ਨਜਰ ਆਉਂਦਾ ਹੈ ਤਾਂ ਉਸ ਨੂੰ ਤੁਰੰਤ ਫੜਕੇ ਪੁਲਿਸ ਦੇ ਹਵਾਲੇ ਕੀਤਾ ਜਾਵੇ ਮੌਕੇ ਤੇ ਹਿ ਕਾਰਵਾਈ ਹੋ ਸਕੇ
ਉਹਨਾ ਕਿਹਾ ਕਿ ਸਾਡੇ ਦੇਸ਼ ਵਿੱਚ ਲੜਕਾ ਅਤੇ ਲੜਕੀ ਇਕ ਬਰਾਬਰ ਹਨ ਇਨ੍ਹਾਂ ਵਿਚ ਫਰਕ ਨਹੀਂ ਕੀਤਾ ਜਾਂਦਾ।ਪਰ ਅੱਜ ਵੀ ਅਸੀਂ ਜਦੋਂ ਆਪਣੀਆਂ ਭੈਣਾਂ ਅਤੇ ਬੇਟੀਆਂ ਨੂੰ ਕਿਸੀ ਕੰਮ ਨੂੰ ਕਰਨ ਲਈ ਬਾਹਰ ਭੇਜਦੇ ਹਾਂ ਤਾਂ ਪਰਿਵਾਰ ਚਿੰਤਾ ਵਿਚ ਰਹਿੰਦਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਲੜਕੀਆਂ ਦੀ ਸੁਰਖਿਆ ਲਈ ਬਿਹਤਰ ਇੰਤਜ਼ਾਮ ਕੀਤੇ ਜਾਣ ਤਾਂ ਕਿ ਸਾਡੀਆ ਭੈਣਾ ਅਤੇ ਬੇਟੀਆਂ ਵੀ ਬਿਨਾ ਕਿਸੀ ਡਰ ਤੋਂ ਆਪਣਾ ਕੰਮ ਕਰ ਸਕਣ।