ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ‘ਵਿਸ਼ਵ ਹਿੰਦੀ ਦਿਵਸ` ਮਨਾਇਆ ਗਿਆ

ਹੁਸ਼ਿਆਰਪੁਰ ( ਹਰਪਾਲ ਲਾਡਾ ): ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਦੀ ਅਗਵਾਈ ਵਿੱਚ ਹਿੰਦੀ ਵਿਭਾਗ ਦੇ ਸਟਾਫ ਮੈਂਬਰ ਪ੍ਰੋ: ਵਿਜੇ ਕੁਮਾਰ, ਪ੍ਰੋ: ਸਰੋਜ ਸ਼ਰਮਾ, ਡਾ. ਨੀਤੀ ਸ਼ਰਮਾ, ਡਾ. ਤਜਿੰਦਰ ਕੌਰ ਦੇ ਸਹਿਯੋਗ ਨਾਲ ‘ਵਿਸ਼ਵ ਹਿੰਦੀ ਦਿਵਸ` ਮਨਾਇਆ ਗਿਆ। ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਨੇ ਵਿਸ਼ਵ ਹਿੰਦੀ ਦਿਵਸ ਦੀ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਹਨਾਂ ਨੇ ਹਿੰਦੀ ਦੇ ਮਹੱਤਵ ਤੇ ਚਾਨਣਾ ਪਾਇਆ ।
ਪ੍ਰੋ. ਵਿਜੇ ਕੁਮਾਰ ਨੇ ਹਿੰਦੀ ਭਾਸ਼ਾ ਤੇ ਪ੍ਰਕਾਸ਼ ਪਾਉਦੇ ਹੋਏ ਕਿਹਾ ਕਿ ਹਿੰਦੀ ਭਾਸ਼ਾ ਅੱਜ ਕਲ ਵਿਸ਼ਵ ਦੇ ਕਈ ਦੇਸ਼ਾ ਵਿੱਚ ਬੋਲੀ ਜਾਂਦੀ ਹੈ। ਜਿਸ ਨਾਲ ਕਿ ਅਸੀ ਇੱਕ-ਦੂਜੇ ਦੀਆਂ ਭਾਵਨਾਵਾਂ ਨੂੰ ਆਸਾਨੀ ਨਾਲ ਸਮਝ ਜਾਂਦੇ ਹਾਂ। ਇਸ ਭਾਸ਼ਾ ਦੇ ਕਾਰਣ ਹੀ ਅਸੀਂ ਸਾਰੇ ਵਿਸ਼ਵ ਪੱਧਰ ਤੇ ਜੁੜੇ ਹੋਏ ਹਾਂ। ਇਸ ਵਿੱਚ ਲਿਖਿਆ ਗਿਆ ਸਾਹਿਤ ਸਾਡੀ ਸੰਸਕ੍ਰਿਤੀ, ਸਭਿਅਤਾ, ਸੰਸਕਾਰਾਂ ਅਤੇ ਮਾਨਵ-ਮੁਲਾ ਦੀ ਪਹਿਚਾਨ ਹੈ। ਇਹ ਸਾਡੇ ਦੇਸ਼ ਨੂੰ ਹੀ ਨਹੀਂ ਸੰਸਾਰ ਨੂੰ ਇੱਕ ਮਾਲਾ ਵਿੱਚ ਪਿਰੋਦੀ ਹੈ। ਸੰਸਾਰ ਦੀਆ ਦੱਸ ਭਾਸ਼ਾਵਾਂ ਵਿੱਚੋਂ ਇੱਕ ਹਿੰਦੀ ਵੀ ਆਉਦੀ ਹੈ।


ਪ੍ਰੋ. ਸਰੋਜ ਸ਼ਰਮਾ, ਡਾ. ਨੀਤੀ ਸ਼ਰਮਾ ਅਤੇ ਡਾ. ਤਜਿੰਦਰ ਕੌਰ ਨੇ ਵੀ ਇਸ ਮੌਕੇ ਵਿਦਿਆਰਥੀਆਂ ਨੂੰ ਹਿੰਦੀ ਪੜਣ, ਇਸ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਮਾਧਿਅਮ ਰਾਹੀਂ ਵਿਸ ਨੂੰ ਸੰਸਾਰ ਦੇ ਕੌਨੇ-ਕੌਨੇ ਤੱਕ ਪਹੁਚਾਣ ਲਈ ਪ੍ਰੇਰੀਤ ਕੀਤਾ । ਉਹਨਾ ਕਿਹਾ ਕਿ ਹਰ ਇੱਕ ਨੂੰ ਰਾਜ ਭਾਸ਼ਾ, ਰਾਸ਼ਟਰ ਭਾਸ਼ਾ ਅਤੇ ਅੰਤਰਰਾਸ਼ਟਰੀ ਭਾਸ਼ਾ ਦਾ ਗਿਆਨ ਹੋਣਾ ਬਹੁਤ ਜਰੂਰੀ ਹੈ। ਵਿਦਿਆਰਥੀਆਂ ਵੱਲੋਂ ਭਾਸ਼ਣ, ਕਵਿਤਾਵਾਂ , ਗੀਤਾਂ ਅਤੇ ਪੋਸਟਰਾਂ ਦੇ ਮਾਧਿਅਮ ਨਾਲ ਵੀ ਹਿੰਦੀ ਦੇ ਮਹੱਤਣ ਤੇ ਚਾਨਣਾ ਪਾਇਆ ਗਿਆ। ਇਸ ਵਿੱਚ ਖੁਸ਼ਬੂ ਨੇ ਪਹਿਲਾ ਰਮਨਦੀਪ ਕੌਰ ਨੂੰ ਦੂਸਰਾ ਅਤੇ ਗੁਰਲੀਨ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਉਹਨਾਂ ਨੂੰ ਇਨਾਮ ਦੇ ਕੇ ਸਨਮਾਨੀਤ ਕੀਤਾ ਗਿਆ।
