ਸੋਸ਼ਲ ਵੈਲਫੇਅਰ ਸੋਸਾਇਟੀ ਅਤੇ ਦੁਆਬਾ ਵਾਤਾਵਰਨ ਪ੍ਰੇਮੀ ਕਮੇਟੀ ਮਾਹਿਲਪੁਰ ਵਲੋਂ ਲਗਾਏ ਗਏ ਬੂਟੇ
ਹੁਸ਼ਿਆਰਪੁਰ : ਸੋਸ਼ਲ ਵੈਲਫੇਅਰ ਸੋਸਾਇਟੀ ਰਜਿਸਟਰ ਗੜ੍ਸ਼ੰਕਰ ਦੇ ਪ੍ਰਧਾਨ ਸਰਦਾਰ ਹਰਵੇਲ ਸਿੰਘ ਸੈਣੀ ਦੇ ਉੱਦਮ ਸਦਕਾ ਅਤੇ ਦੁਆਬਾ ਵਾਤਾਵਰਨ ਪ੍ਰੇਮੀ ਕਮੇਟੀ ਮਾਹਿਲਪੁਰ ਦੇ ਪ੍ਰਧਾਨ ਪ੍ਰਿੰਸੀਪਲ ਰੁਪਿੰਦਰਜੋਤ ਸਿੰਘ ਦੀ ਮਦਦ ਨਾਲ ਅੱਜ ਨਗਰ ਪੰਚਾਇਤ ਮਾਹਿਲਪੁਰ ਦੇ ਕੋਟ ਰੋੜ ਪੈਂਦੇ ਸ਼ਮਸ਼ਾਨ ਘਾਟ ਦੇ ਵਿੱਚ ਅਤੇ ਵਾਰਡ ਨੰਬਰ 11 ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਲਗਭਗ 125 ਬੂਟੇ ਲਗਾਏ ਗਏ।
ਜਿਸ ਦੇ ਵਿੱਚ ਬੋਹੜ, ਪਿੱਪਲ ,ਨਿਮ ਤ੍ਰਿਵੈਣੀ ਦੇ ਰੂਪ ਸਵਰਗੀ ਮਾਤਾ ਮਦਨ ਕਾਤਾਂ ( ਰਾਮਪਾਲ ਭਾਰਤਵਾਜ ਪੱਤਰਕਾਰ ਦੀ ਮਾਂ) ਦੀ ਯਾਦ ਵਿੱਚ ਲਗਾਈ ਗਈ ਅਤੇ ਹੋਰ ਪੌਦੇ ਜਿਨਾਂ ਵਿੱਚ ਸਾਗਵਾਨ, ਸਿਲਵਰ ਓਕ, ਨਿਮ ,ਡੇਕ, ਕਦਮ ,ਆਮਲਾ, ਅਮਰੂਦ ,ਆਦੀ ਫਲ ਦਰ ਅਤੇ ਫੁੱਲਾਂ ਵਾਲੇ ਸਜਾਵਟੀ ਬੂਟੇ ਲਗਾਏ ਗਏ।
ਸਰਦਾਰ ਹਰਵੇਲ ਸਿੰਘ ਸੈਣੀ ਅਤੇ ਪ੍ਰਿੰਸੀਪਲ ਰੁਪਿੰਦਰ ਜੋਤ ਸਿੰਘ ਨੇ ਸਾਂਝੀ ਬੇਨਤੀ ਕਰਦੇ ਹੋਏ ਕਿਹਾ ਕਿ ਹਰੇਕ ਪ੍ਾਣੀ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ ਤਾਂ ਕਿ ਵਾਤਾਵਰਨ ਨੂੰ ਹਰਿਆ ਭਰਿਆ ਤੇ ਸਾਫ ਸ਼ੁਧ ਹਵਾ ਦਾ ਆਨੰਦ ਮਾਣ ਸਕੀਏ ,ਤੇ ਗੁਰੂਆਂ ਵੱਲੋਂ ਦਿੱਤੇ ਹੋਏ ਸੰਦੇਸ਼ ਪਵਨੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।। ਦੀ ਪਾਲਣਾ ਕਰ ਸਕੀਏ ।
ਉਹਨਾਂ ਵੱਲੋਂ ਸ਼ਮਸ਼ਾਨ ਘਾਟ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ ਗਿਆ! ਸ਼ੋਪ ਕੀਪਰ ਐਸੋਸੀਏਸ਼ਨ ਮਾਹਿਲਪੁਰ ਦੇ ਪ੍ਰਧਾਨ ਨਰਿੰਦਰ ਮੋਹਨ ਨਿੰਦੀ ਵੱਲੋਂ ਆਇਆ ਸੱਜਣਾਂ ਦਾ ਅਤੇ ਵਾਤਾਵਰਨ ਪ੍ਰੇਮੀਆਂ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ ਗਿਆ।
ਹੋਰਨਾਂ ਤੋਂ ਇਲਾਵਾ ਅੱਜ ਪੌਦਾ ਰੋਪਣ ਮੁਹਿੰਮ ਵਿੱਚ ਮੂਲਰਾਜ ਐਮ.ਸੀ.,ਮਾਸਟਰ ਰਘਵੀਰ ਸਿੰਘ ਕਲੋਆ, ਪਵਨ ਕੁਮਾਰ,ਦੁਆਬਾ ਵਾਤਾਵਨ ਕਮੇਟੀ ਵੱਲੋਂ ਜਗਜੀਪ ਸਿੰਘ ਐਮ.ਸੀ., ਸੋਸ਼ਲ ਵੈਲਫੇਅਰ ਸੋਸਾਇਟੀ ਗੜ੍ਸ਼ੰਕਰ ਵੱਲੋਂ ਹਰਵੇਲ ਸਿੰਘ ਸੈਣੀ ਗੜਸ਼ੰਕਰ ਤੋਂ ਇਲਾਵਾ ਰਵੀ ਕੁਮਾਰ ਮਹਿਤਾ,ਹਰਨੇਕ ਸਿੰਘ ਬੰਗਾ ਆਦੀ ਸ਼ਾਮਿਲ ਸਨ!