ਨਸ਼ਾ ਮੁਕਤ ਭਾਰਤ ਪੰਦਰਵਾੜਾ ਤਹਿਤ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਵਲੋਂ ਪੋਸਟਰ ਮੇਕਿੰਗ ਪ੍ਰਤਿਯੋਗਿਤਾ ਅਤੇ ਰੈਲੀ
ਹੁਸ਼ਿਆਰਪੁਰ 25 ਜੂਨ 2024: ਸ਼੍ਰੀਮਤੀ ਕੋਮਲ ਮਿੱਤਲ ਆਈ.ਏ.ਐਸ. ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਬਲਵਿੰਦਰ ਕੁਮਾਰ ਸਿਵਲ ਸਰਜਨ ਹੁਸ਼ਿਆਰਪੁਰ ਜੀ ਹਾਜ਼ਰੀ ਵਿੱਚ ਨਸ਼ਾ ਮੁਕਤ ਭਾਰਤ ਪੰਦਰਵਾੜਾ ਤਹਿਤ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਵਲੋਂ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੁਸ਼ਿਆਰਪੁਰ ਕੈੰਪਸ ਵਿਖੇ ਦੀ ਹਾਜ਼ਰੀ ਵਿੱਚ ਪੋਸਟਰ ਮੈਕਿੰਗ ਪ੍ਰਤੀਯੋਗਿਤਾ ਕਾਰਵਾਈ ਗਈ।
ਇਸ ਮੌਕੇ ਡਾ. ਬਲਵਿੰਦਰ ਕੁਮਾਰ ਸਿਵਲ ਸਰਜਨ ਹੁਸ਼ਿਆਰਪੁਰ ਜੀ ਵਲੋਂ ਰੈਲੀ ਨੂੰ ਰਵਾਨਾ ਕੀਤਾ ਗਿਆ। ਡਾ. ਸਾਹਿਲਦੀਪ ਸਲਣ ਮੈਡੀਕਲ ਅਫ਼ਸਰ, ਮਿਸ ਸੰਦੀਪ ਕੁਮਾਰੀ ਮਨੋਰੋਗ ਕਾਊਸਲਰ ਅਤੇ ਪ੍ਰਸ਼ਾਂਤ ਆਦਿਆ ਕਾਊਸਲਰ, ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਵਾਂ ਕੇਂਦਰ ਹੁਸ਼ਿਆਰਪੁਰ ਮੌਕੇ ਤੇ ਹਾਜ਼ਰ ਸਨ।
ਇਹ ਪ੍ਰੋਗਰਾਮ ਪ੍ਰੋ.ਵਾਈ.ਐਸ.ਡਾਇਰੈਕਟਰ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੁਸ਼ਿਆਰਪੁਰ ਕੈਂਪਸ ਦੇ ਮਾਰਗ ਦਰਸ਼ਨ ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਮੁਕਤ ਰਹਿਣ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਸ਼ਾ ਮੁਕਤ ਜੀਵਨ ਬਿਤਾਉਣ ਦੀ ਸਹੁੰ ਵੀ ਚੁਕਾਈ ਗਈ।
ਇਸ ਮੌਕੇ ਤੇ ਸ਼੍ਰੀ ਗਗਨਜੋਤ ਸਿੰਘ ਡਿਪਟੀ ਰਜਿਸਟਰਾਰ, ਡਾ.ਕੁਲਵਿੰਦਰ ਸਿੰਘ ਪਰਮਾਰ ਐਚ.ਓ.ਡੀ. ਅਪਲਾਈਡ ਸਾਇੰਸਿਸ ਡਿਪਾਰਟਮੈਂਟ, ਇੰਚਾਰਜ ਐਨ.ਐਸ.ਐਸ.ਯੁਨਿਟ ਅਤੇ ਨੋਡਲ ਅਫਸਰ ਰੈਡ ਰਿਬਨ ਕਲੱਬ, ਡਾ.ਸੋਨੂੰ ਬਾਲਾ ਗਰਗ, ਪੁਨੀਤ ਮਹੇ, ਰਜਿੰਦਰ ਕੁਮਾਰ, ਖੁਸ਼ਵਿੰਦਰ ਕੌਰ ਖਾਸ ਤੌਰ ਤੇ ਸ਼ਾਮਲ ਹੋਏ।