ਡੇਰਾ ਬਾਬਾ ਬਿਸ਼ਨ ਦਾਸ ਜੀ ਪਿੰਡ ਨਾਰਾ ਵਿਖੇ ਕਰਵਾਇਆ ਸਾਲਾਨਾ ਜੋੜ ਮੇਲਾ
ਹੁਸ਼ਿਆਰਪੁਰ 15 ਜੂਨ ( ਤਰਸੇਮ ਦੀਵਾਨਾ ): ਡੇਰਾ ਬਾਬਾ ਬਿਸ਼ਨ ਦਾਸ ਜੀ ਪਿੰਡ ਨਾਰਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖ਼ੇ ਪ੍ਰਬੰਧਕ ਕਮੇਟੀ ਬੱਧਣ ਪਰਿਵਾਰ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੱਦੀ ਨਸ਼ੀਨ ਸੰਤ ਬਾਬਾ ਰਾਮ ਮੂਰਤੀ ਜੀ ਵੱਲੋਂ ਪਿਤਾ ਸਵ. ਹੁਕਮ ਚੰਦ ਅਤੇ ਸਵ. ਮਾਤਾ ਜੀਤ ਕੌਰ ਨੂੰ ਸਮਰਪਿਤ ਵਿਖੇ ਸਾਲਾਨਾ ਜੋੜ ਮੇਲਾ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਰਾਮ ਮੂਰਤੀ ਦੀ ਅਗਵਾਈ ਹੇਠ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ |
ਇਸ ਮੌਕੇ ਮੇਲੇ ਦੇ ਪਹਿਲੇ ਦਿਨ ਮਾਤਾ ਕਾਲਰਾ ਜੀ ਦਾ ਹਵਨ ਸਰਬ ਜਗਤ ਦੀ ਭਲਾਈ ਲਈ ਕਰਵਾਇਆ ਅਤੇ ਦੂਜੇ ਦਿਨ ਸੰਤ ਸਮਾਗਮ ਦੌਰਾਨ ਸੰਤ ਮਹਾਪੁਰਖਾਂ ਨੇ ਆਪਣੇ ਪ੍ਰਵਚਨਾ ਨਾਲ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ ਸ਼ਾਮ ਤੋਂ ਦੇਰ ਰਾਤ ਤੱਕ ਚੱਲੇ ਸੂਫ਼ੀ ਅਤੇ ਧਾਰਮਿਕ ਗਾਇਕੀ ਦੇ ਪ੍ਰੋਗਰਾਮ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਕੰਠ ਕਲੇਰ, ਗੌਤਮ ਜਲੰਧਰੀ, ਰੋਬਿਨ ਰਾਜ, ਮਨਮੀਤ ਮੇਵੀ , ਜਸਵੰਤ ਸੰਦੀਲਾ, ਸੁੱਖਦੇਵ ਸ਼ਹਿਜਾਦਾ, ਕੁਮਾਰ ਰਾਜਨ, ਰਜਨੀ ਅਟਵਾਲ ਨੇ ਸੂਫ਼ੀ ਅਤੇ ਧਾਰਮਿਕ ਰੰਗਤ ਵਾਲ਼ੀ ਗਾਇਕੀ ਦੀ ਛਹਿਬਰ ਲਗਾਈ |
ਇਸ ਮੇਲੇ ਦੌਰਾਨ ਹਾਸਰਸ ਕਲਾਕਾਰ ਭੋਟੂ ਸ਼ਾਹ ਨੇ ਦਰਸ਼ਕਾਂ ਦਾ ਹਲਕਾ ਫੁਲਕਾ ਮਨੋਰੰਜਨ ਕੀਤਾ | ਸਮਾਗਮ ਦੌਰਾਨ ਮੰਚ ਸੰਚਾਲਣ ਸੰਦੀਪ ਮਿੰਟ ਨੇ ਬਾਖੂਬੀ ਨਿਭਾਇਆ | ਇਸ ਸਲਾਨਾ ਜੋੜ ਮੇਲੇ ਵਿੱਚ ਪੰਜਾਬ ਭਰ ਤੋਂ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈ ਸੰਗਤ ਦਾ ਧੰਨਵਾਦ ਕਰਦੇ ਹੋਏ ਗੱਦੀ ਨਸ਼ੀਨ ਸੰਤ ਬਾਬਾ ਰਾਮ ਮੂਰਤੀ ਵੱਲੋਂ ਆਏ ਸੰਤ ਮਹਾਂਪੁਰਖ ਤੇ ਫਕੀਰਾਂ ਦੇ ਨਾਲ ਗਾਇਕ ਕਲਾਕਾਰਾਂ, ਪੱਤਰਕਾਰਾਂ, ਅਤੇ ਅਹਿਮ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ |
ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ,ਸੰਤ ਬਾਬਾ ਗੁਰਦੇਵ ਸਿੰਘ ਮੁਖੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਰਨਾ ਦਲ, ਦਰਬਾਰ ਬਾਬਾ ਸ਼ਾਮੀ ਸ਼ਾਹ ਸ਼ਾਮ 84 ਦੇ ਮੁੱਖ ਸੇਵਾਦਾਰ ਬਾਬਾ ਬਾਲੀ ਸ਼ਾਹ,ਸੰਤ ਬਾਬਾ ਸੀਤਲ ਦਾਸ ਬੋਹਣ, ਸਾਈ ਬਾਬਾ ਜੀਵਨ ਸ਼ਾਹ, ਸਾਬਕਾ ਮੰਤਰੀ ਤੀਕਸ਼ਨ ਸੂਦ, ਗੁਰਦੇਵ ਗਿੱਲ ਅਰਜਨਵਾਲ,ਅਸ਼ੋਕ ਕੁਮਾਰ, ਆਰਕੇ ਸੇਠੀ ਜਲੰਧਰ, ਭੂਸ਼ਣ ਕੁਮਾਰ ਮਿੱਕੀ, ਰਣਜੀਤ ਰਾਣਾ, ਰਜੀਵ ਕੁਮਾਰ ਚਾਂਦ ਆਰਟਸ, ਬਲਵੀਰ ਸਿੰਘ ਬਲਵੀਰ ਆਰਟਸ, ਰਵੀ ਕੁਮਾਰ, ਐਡਵੋਕੇਟ ਹਰਦੀਪ ਕੁਮਾਰ ਭਟੋਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ,ਤਰਸੇਮ ਦੀਵਾਨਾ ਚੇਅਰਮੈਨ ਬੇਗਮਪੁਰਾ ਟਾਈਗਰ ਫੋਰਸ, ਪੰਜਾਬ ਪ੍ਰਧਾਨ ਵੀਰਪਾਲ ਠਰੋਲੀ, ਦੋਆਬਾ ਪ੍ਰਧਾਨ ਨੇਕੂ ਅਜਨੋਹਾ, ਹੈਪੀ ਫ਼ਤਿਹਗੜ੍ਹ, ਜੱਸਾ ਸਿੰਘ ਨੰਦਨ ਦੋਆਬਾ ਇੰਚਾਰਜ ,ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ਪੰਜਾਬ ਪ੍ਰਧਾਨ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ,ਦਵਿੰਦਰ ਸਿੰਘ ਹਰਮੋਇਆ, ਬੱਬੂ ਸਸੋਲੀ ਸਮੇਤ ਸਮੂੰਹ ਸੇਵਾਦਾਰ ਮੌਜੂਦ ਸਨ |