ਸਾਨੂੰ ਜਰਾ ਨਹੀ ਹਕੂਮਤਾ ਦਾ ਚਾਅ, ਸਾਨੂੰ ਤਾ ਤਾ ਫਕੀਰੀ ਚੰਗੀ ਏ, ਗਾਕੇ ਲੁਟਿਆ ਗਾਇਕ ਦੀਵਾਨਾ ਨੇ ਮੇਲਾ
ਹੁਸ਼ਿਆਰਪੁਰ 16 ਜੂਨ (ਤਰਸੇਮ ਦੀਵਾਨਾ ): ਦਰਬਾਰ ਪੀਰ ਬਾਬਾ ਗੌਂਸ ਪਾਕ ਜੀ ਤੇ ਲੱਖ ਦਾਤਾ ਪੀਰ ਜੀ ਪਿੰਡ ਮਾਨਾ ਵਿਖੇ 15ਵਾਂ ਸਲਾਨਾ ਜੋੜ ਮੇਲਾ ਸਾਈਂ ਜਸਬੀਰ ਦਾਸ ਸਾਬਰੀ ਜੀ ਖਾਨ ਖਾਨਾ ਵਾਲਿਆਂ ਦੀ ਰਹਿਨੁਮਾਈ ਹੇਠ ਅਤੇ ਦਰਬਾਰ ਦੇ ਮੁੱਖ ਸੇਵਾਦਾਰ ਗੱਦੀ ਨਸ਼ੀਨ ਹੈਪੀ ਸਾਈਂ ਦੀ ਅਗਵਾਈ ਵਿੱਚ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਹੀ ਧੂਮ ਧਾਮ ਨਾਲ ਕਰਵਾਇਆ ਗਿਆ। ਜੋ ਕਿ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੈਪੀ ਸਾਈਂ ਨੇ ਦੱਸਿਆ ਕਿ ਜੋੜ ਮੇਲੇ ਵਾਲੇ ਦਿਨ ਸਵੇਰੇ ਝੰਡਾ ਚੜਾਉਣ ਦੀ ਰਸਮ ਨਿਭਾਈ ਗਈ। ਦੁਪਹਿਰ ਵੇਲੇ ਸੰਗਤਾਂ ਲਈ ਪੀਰਾਂ ਦਾ ਅਤੁੱਟ ਭੰਡਾਰਾ ਵਰਤਾਇਆ ਗਿਆ। ਜੋ ਕਿ ਦੇਰ ਰਾਤ ਤੱਕ ਵਰਤਿਆ। ਉਪਰੰਤ ਰਾਤ ਵੇਲੇ ਸੂਫੀਆਨਾ ਮਹਿਫਿਲ ਸਜਾਈ ਗਈ। ਜਿਸ ਵਿੱਚ ਵੱਖ-ਵੱਖ ਕਵਾਲ ਪਾਰਟੀਆਂ ਅਤੇ ਨਕਾਲ ਪਾਰਟੀਆਂ ਨੇ ਹਾਜ਼ਰੀ ਭਰੀ ਅਤੇ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ।
ਇਸ ਸੂਫੀਆਨਾ ਮਹਿਫਲ ਦੌਰਾਨ ਹੁਸ਼ਿਆਰਪੁਰ ਦੇ ਮਸ਼ਹੂਰ ਗਾਇਕ ਅਜਮੇਰ ਦੀਵਾਨਾਂ ਨੇ ਵੀ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ। ਸਮਾਗਮ ਦੌਰਾਨ ਸੰਜੀਵ ਕੁਮਾਰ ਅੱਤੋਵਾਲ ਨੇ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਈ। ਜੋੜ ਮੇਲੇ ਦੌਰਾਨ ਆਮ ਆਦਮੀ ਪਾਰਟੀ ਦੇ ਐਮ.ਪੀ ਡਾ.ਰਾਜ ਕੁਮਾਰ ਦਰਬਾਰ ਵਿਖੇ ਨਤਮਸਤਕ ਹੋਏ ਅਤੇ ਪੀਰਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਕਵਾਲ ਅਤੇ ਨਕਾਲ ਪਾਰਟੀਆਂ ਸਮੇਤ ਹੋਰ ਸੇਵਾਦਾਰਾਂ ਨੂੰ ਹੈਪੀ ਸਾਈਂ ਵੱਲੋਂ ਵਿਸ਼ੇਸ਼ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗਾਇਕ ਤਰਸੇਮ ਦੀਵਾਨਾ, ਬਲਵੀਰ ਸਿੰਘ ਸੈਣੀ, ਗੁਰਬਿੰਦਰ ਸਿੰਘ ਪਲਾਹਾ, ਨੇਕੂ ਅਜਨੋਹਾ ਦੋਆਬਾ ਪ੍ਰਧਾਨ ਬੇਗਮਪੁਰਾ ਟਾਇਗਰ ਫੋਰਸ , ਅਨੂ ਬਾਲਾ, ਨੀਲਮ, ਆਸ਼ੂ, ਰੋਹਿਤ, ਵਿਜੇ ਫਲਾਹੀ, ਬਲਵੀਰ ਸਿੰਘ ਸਰਪੰਚ, ਐਡਵੋਕੇਟ ਪਲਵਿੰਦਰ ਸਿੰਘ ਲਾਡੀ, ਐਵਰ ਸਿੱਧੂ, ਅਵਤਾਰ ਚੰਦ, ਸਾਬੀ, ਜਗਦੀਪ ਆਦਿ ਸਮੇਤ ਹੋਰ ਸੰਗਤਾਂ ਹਾਜ਼ਰ ਸਨ।