ਬਾਬਾ ਸਾਹਿਬ ਭੀਮ ਰਾਉ ਦੇ ਪੋਤਰੇ ਭੀਮ ਰਾਓ ਯਸ਼ਵੰਤ ਅੰਬੇਡਕਰ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਜਬਰਦਸਤ ਹੁੰਗਾਰਾ
ਹੁਸ਼ਿਆਰਪੁਰ ( ਤਰਸੇਮ ਦੀਵਾਨਾ ): ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਪੋਤਰੇ ਭੀਮ ਰਾਓ ਯਸ਼ਵੰਤ ਅੰਬੇਡਕਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਗਲੋਬਲ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰ ਵੱਜੋਂ ਆਪਣੀ ਚੋਣ ਮੁਹਿੰਮ ਭਖਾ ਚੁੱਕੇ ਹਨ।ਉਨ੍ਹਾਂ ਦੀ ਮੁਹਿੰਮ ਨੂੰ ਉਸ ਵੇਲੇ ਜਬਰਦਸਤ ਹੁਲਾਰਾ ਮਿਲਿਆ ਜਦੋਂ ਡਾ ਭੀਮ ਰਾਉ ਅੰਬੇਦਕਰ ਮਹਾ ਸਭਾ ਪੰਜਾਬ ਵੱਲੋਂ ਲਖਵੀਰ ਸਿੰਘ ਵਡਾਲਾ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਤੇ ਕੋਮਨਲੈਡ ਪ੍ਰੋਟੈਕਸ਼ਨ ਸੁਸਾਇਟੀ ਚੰਡੀਗੜ੍ਹ ਵੱਲੋਂ ਚੇਅਰਮੈਨ ਅਵਤਾਰ ਸਿੰਘ ਨਾਗਲਾ ਦੀ ਅਗਵਾਈ ਹੇਠ ਸਮਰਥਨ ਦੇ ਦਿੱਤਾ ਗਿਆ |
ਗਲੋਬਲ ਰਿਪਬਲਿਕਨ ਪਾਰਟੀ ਵੱਲੋਂ ਸਥਾਨਕ ਹੋਟਲ ਵਿੱਚ ਬੁੱਧ ਪੁਰਨਿਮਾਂ ਮੌਕੇ ਕਰਵਾਏ ਸਮਾਗਮ ਦੌਰਾਨ ਉਕਤ ਆਗੂਆਂ ਨੇ ਪਾਰਟੀ ਸੁਪਰੀਮੋ ਅਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਭੀਮ ਰਾਓ ਯਸ਼ਵੰਤ ਅੰਬੇਡਕਰ, ਐਡਵੋਕੇਟ ਓਮ ਪ੍ਰਕਾਸ਼ ਇੰਦਲ ਇੰਚਾਰਜ ਨਾਰਥ ਜ਼ੋਨ, ਭੈਣ ਸੰਤੋਸ਼ ਕੁਮਾਰੀ ਪੰਜਾਬ ਪ੍ਰਧਾਨ ਨੂੰ ਸਮਰਥਨ ਦਿੱਤਾ | ਇਸ ਮੌਕੇ ਆਪਣੇ ਸੰਬੋਧਨ ਵਿੱਚ ਬਾਬਾ ਸਾਹਿਬ ਦੇ ਪੋਤਰੇ ਅਤੇ ਉਮੀਦਵਾਰ ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਕਿਹਾ ਕਿ ਬਾਬਾ ਸਾਹਿਬ ਵੱਲੋਂ ਬਣਾਏ ਸੰਵਿਧਾਨ ਨੂੰ ਸਭ ਤੋਂ ਵੱਡਾ ਖਤਰਾ ਭਾਰਤੀ ਜਨਤਾ ਪਾਰਟੀ ਤੋਂ ਹੈ ਜੋ ਆਪਣੀ ਮੱਨੂਵਾਦੀ ਸੋਚ ਨੂੰ ਲੈ ਕੇ ਦੇਸ਼ ਵਿੱਚੋਂ ਦਲਿਤ ਅਤੇ ਘੱਟ ਗਿਣਤੀਆਂ ਦਾ ਘਾਣ ਕਰਨਾ ਚਾਹੁੰਦੀ ਹੈ |
ਉਨ੍ਹਾਂ ਲੋਕਾਂ ਨੂੰ ਬਾਬਾ ਸਾਹਿਬ ਦੀ ਮਹਾਨ ਸੋਚ ਦਾ ਵਾਸਤਾ ਪਾਉਂਦਿਆਂ ਕਿਹਾ ਕਿ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਇਹ ਬਹੁਤ ਜਰੂਰੀ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਵੇ | ਪਾਰਟੀ ਦੀ ਪੰਜਾਬ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਮੌਜੂਦਾ ਭਾਜਪਾ ਸਰਕਾਰ ਦੀਆਂ ਨੀਤੀਆਂ ਨੂੰ ਲੋਕਤੰਤਰ ਲਈ ਵੱਡਾ ਖਤਰਾ ਦੱਸਦੇ ਕਿਹਾ ਕਿ ਸੱਤਾ ਲਈ ਭਾਜਪਾ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਜੋ ਸੈਕੂਲਰ ਸੋਚ ਰੱਖਣ ਵਾਲੀਆਂ ਸਾਰਿਆਂ ਪਾਰਟੀਆਂ ਨੂੰ ਦਬਾਅ ਕੇ ਰੱਖਣਾ ਚਾਉਂਦੀ ਹੈ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ |
ਉਨ੍ਹਾਂ ਦੇਸ਼ ਵਿੱਚ ਸੈਕੂਲਰ ਸੋਚ ਵਾਲੀਆਂ ਪਾਰਟੀਆਂ ਨੂੰ ਜਿਤਾ ਕੇ ਸੰਸਦ ਵਿੱਚ ਭੇਜਣ ਦੀ ਅਪੀਲ ਕਰਦਿਆਂ ਹਲਕਾ ਹੁਸ਼ਿਆਰਪੁਰ ਤੋਂ ਬਾਬਾ ਸਾਹਿਬ ਦੀ ਸੋਚ ਨੂੰ ਬਚਾਉਂਦੇ ਹੋਏ ਉਨ੍ਹਾਂ ਦੇ ਪੋਤਰੇ ਭੀਮ ਰਾਓ ਯਸ਼ਵੰਤ ਅੰਬੇਡਕਰ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਲਖਵੀਰ ਸਿੰਘ ਵਡਾਲਾ ਪੰਜਾਬ ਪ੍ਰਧਾਨ ਡਾ ਭੀਮ ਰਾਉ ਅੰਬੇਦਕਰ ਮਹਾ ਸਭਾ ਪੰਜਾਬ,ਅਵਤਾਰ ਸਿੰਘ ਨਗਲਾ ਕੈਮਲ਼ਲੈਡ ਪ੍ਰੋਟੈਕਸ਼ਨ ਚੰਡੀਗੜ੍ਹ, ਦਰਸ਼ਨਾ ਅੰਬੇਦਕਰ , ਰਿਤਿਕਾ ਅੰਬੇਦਕਰ ,ਲਖਵੀਰ ਸਿੰਘ ਪਟਵਾਰੀ,ਡਾ ਵਾਈ ਕੇ ਥੋਂਬਰੇ ,ਫੋਜੀ ਸੁਮੇਧ, ਰਿਤਿਕਾ ਅੰਬੇਦਕਰ, ਗਾਇਕ ਚੰਦਰਕਲਾ ਸਿੰਘ ਮੁਬੰਈ, ਬਿੰਦਰ ਸਰੋਆ,ਜਤਿੰਦਰ ਭੋਲੂ, ਪੰਮਾ ਨਾਰੂ ਨੰਗਲ ਮੌਜੂਦ ਸਨ।