ਅੰਗਹੀਣਾਂ ਦੇ ਪ੍ਰਤੀਨਿਧੀਮੰਡਲ ਵਲੋਂ ਆਰਟੀਓ ਨੂੰ ਉਨਾਂ ਦੇ ਵਿਭਾਗ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਕਰਵਾਇਆ ਗਿਆ ਜਾਣੂ
ਹੁਸ਼ਿਆਰਪੁਰ: ਭਾਰਤੀਯ ਵਿਕਲਾਂਗ ਕਲੱਬ ਪੰਜਾਬ ਰਜਿਸਟਰਡ ਨੰ: 1030 ਦਾ ਇਕ ਪ੍ਰਤੀਨਿਧੀ ਮੰਡਲ ਜਰਨੈਲ ਸਿੰਘ ਧੀਰ ਡੀ.ਐਲ.ਐਲ.ਸੀ. ਮੈਂਬਰ ਹੁਸ਼ਿਆਰਪੁਰ, ਦਿ ਨੈਸ਼ਨਲ ਟਰੱਸਟ, ਮਨਿਸਟਰੀ ਆਫ ਸੋਸ਼ਨ ਜਸਟਿਸ ਐਂਡ ਇੰਪਾਵਰਮੈਂਟ, ਡਿਪਾਰਟਮੈਂਟ ਆਫ ਡਿਸੇਬਲਿਟੀ ਅਫੇਅਰਜ਼ ਦੀ ਅਗਵਾਈ ਵਿੱਚ ਆਰ.ਟੀ.ਓ. ਸ. ਰਵਿੰਦਰ ਸਿੰਘ ਗਿਲ ਨੂੰ ਮਿਲਿਆ। ਅੰਗਹੀਣਾਂ ਦੇ ਪ੍ਰਤੀਨਿਧੀਮੰਡਲ ਵਲੋਂ ਆਰ.ਟੀ.ਓ. ਨੂੰ ਉਨਾਂ ਦੇ ਵਿਭਾਗ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ।
ਸ.ਰਵਿੰਦਰ ਸਿੰਘ ਗਿਲ ਨੇ ਮੌਕੇ ਤੇ ਹੀ ਸਟਾਫ ਨਾਲ ਮੀਟਿੰਗ ਕਰਵਾ ਕੇ ਤੁਰੰਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਵਿਭਾਗ ਨੂੰ ਆਦੇਸ਼ ਦਿੱਤਾ ਅਤੇ ਕਿਹਾ ਕਿ ਆਰ.ਟੀ.ਓ. ਵਿਭਾਗ ਵਲੋਂ ਅੰਗਹੀਣਾਂ ਦੀਆਂ ਸਮੱਸਿਆਵਾਂ ਨੂੰ ਪਹਿਲੇ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।ਜਰਨੈਲ ਸਿੰਘ ਧੀਰ ਨੇ ਦੱਸਿਆ ਕਿ ਅੰਗਹੀਣਾਂ ਵਲੋਂ ਫਰੀ ਫਾਸਟ-ਟੈਗ ਲਗਵਾਉਣ ਦਾ ਮਾਮਲਾ ਕਾਫੀ ਸਮੇਂ ਤੋਂ ਲਟਕ ਰਿਹਾ ਸੀ ਜਿਸ ਨੂੰ ਮੌਕੇ ਤੇ ਹੀ ਹੱਲ ਕਰ ਦਿੱਤਾ ਗਿਆ। ਇਸ ਮੌਕੇ ਤੇ ਆਰ.ਟੀ.ਓ. ਸਰਦਾਰ ਰਵਿੰਦਰ ਸਿੰਘ ਗਿਲ ਨੂੰ ਅੰਗਹੀਣਾਂ ਵਲੋਂ ਦੋਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ‘ਤੇ ਏ.ਆਰ.ਟੀ.ਓ.ਸੰਦੀਪ ਭਾਰਤੀ, ਕਲੱਬ ਦੇ ਸਰਪਰਸਤ ਬਲਵਿੰਦਰ ਕੁਮਾਰ ਐਮ.ਸੀ., ਕੁਲਦੀਪ ਸਿੰਘ ਪੱਤੀ ਸੀਨੀਅਰ ਮੀਤ ਪ੍ਰਧਾਨ ਪੰਜਾਬ, ਸਮਾਜ ਸੇਵਕ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਲੱਕੀ, ਸਾਬਕਾ ਪ੍ਰਿੰਸੀਪਲ ਜਮਨਾ ਦਾਸ, ਸਹਾਇਕ ਮੈਨੇਜਰ ਜਸਵੀਰ ਸਿੰਘ ਭੱਟੀ, ਦੀਪਕ ਜੈਨ, ਜ਼ਿਲ੍ਹਾ ਸਕੱਤਰ ਕੁਲਵੰਤ ਸਿੰਘ ਢੱਕੋਵਾਲ, ਰਣਜੀਤ ਕੌਰ, ਰੂਬੀ ਭਾਟੀਆ,ਕੁਲਵਿੰਦਰ ਕੌਰ, ਮਧੂ ਸ਼ਰਮਾ ਤੋਂ ਇਲਾਵਾ ਕਲੱਬ ਦੇ ਹੋਰ ਮੈਂਬਰ ਵੀ ਹਾਜ਼ਰ ਸਨ।