ਬੱਸ ਅਗਨੀਕਾਂਡ ਦੇ ਮ੍ਰਿਤਕਾਂ ਦੀ ਸਹਾਇਤਾ ਕਰੇ ਸਰਕਾਰ: ਸੰਜੀਵ ਅਰੋੜਾ
ਹੁਸ਼ਿਆਰਪੁਰ: ਭਾਰਤ ਵਿਕਾਸ ਪਰਿਸ਼ਦ ਵੱਲੋਂ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਦੀ ਪ੍ਰਧਾਨਗੀ ਹੇਠ ਇੱਕ ਸ਼ੋਕ ਸਭਾ ਸ਼੍ਰੀ ਗੋਪਾਲ ਮੰਦਰ ਵਿੱਚ ਆਯੋਜਿਤ ਕੀਤੀ ਗਈ । ਮੀਟਿੰਗ ਵਿੱਚ ਨੂੰਹ ਹਰਿਆਣਾ ਵਿਚ ਵਰਿੰਦਾਵਨ ਤੋਂ ਵਾਪਸ ਆ ਰਹੀ ਬੱਸ ਅਗਨੀਕਾਂਡ ਹਾਦਸੇ ਵਿੱਚ ਮਾਰੇ ਗਏ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ 2 ਮਿੰਟ ਦਾ ਮੌਨ ਧਾਰਨ ਕੀਤਾ ਗਿਆ ਅਤੇ ਪੰਡਿਤ ਸਤੀਸ਼ ਮਿਸ਼ਰਾ ਜੀ ਵੱਲੋਂ ਸ਼ਾਂਤੀ ਪਾਠ ਕੀਤਾ ਗਿਆ ਅਤੇ ਗੰਭੀਰ ਰੂਪ ’ਚ ਜਖਮੀ ਹੋਏ ਵਿਅਕਤੀਆਂ ਦੇ ਜਲਦੀ ਹੀ ਠੀਕ ਹੋਣ ਦੀ ਕਾਮਨਾ ਕੀਤੀ ਗਈ।
ਮੀਟਿੰਗ ਦੇ ਦੌਰਾਨ ਸੰਜੀਵ ਅਰੋੜਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਜਲਦੀ ਤੋਂ ਜਲਦੀ ਵਿੱਤੀ ਸਹਾਇਤਾ ਮੁਹਈਆ ਕਰਵਾਈ ਜਾਏ ਅਤੇ ਜਿਹੜੇ ਗੰਭੀਰ ਰੂਪ ’ਚ ਜ਼ਖਮੀ ਹੋਏ ਹਨ ਉਹਨਾਂ ਦਾ ਇਲਾਜ ਵੀ ਸਰਕਾਰ ਦੀ ਤਰਫੋਂ ਮੁਫਤ ਕੀਤਾ ਜਾਏ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕ੍ਰਿਸ਼ਨ ਅਰੋੜਾ, ਰਜਿੰਦਰ ਮੋਦਗਿਲ ਅਤੇ ਅਮਰਜੀਤ ਸ਼ਰਮਾ ਨੇ ਕਿਹਾ ਕਿ ਜਦੋਂ ਵੀ ਕੋਈ ਬੱਸ ਸ਼ਰਧਾਲੂਆਂ ਨੂੰ ਲੈ ਕੇ ਧਾਰਮਿਕ ਸਥਾਨਾਂ ਲਈ ਰਵਾਨਾ ਹੁੰਦੀ ਹ ਤਾਂ ਉਸ ਨੂੰ ਪੂਰੀ ਤਰ੍ਹਾਂ ਤਕਨੀਕੀ ਤੌਰ ਤੇ ਚੈੱਕ ਕਰਨ ਤੋਂ ਬਾਅਦ ਹੀ ਭੇਜਣਾ ਚਾਹੀਦਾ ਹੈ ਤਾਂ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ।
ਇਸ ਮੌਕੇ ਤੇ ਕ੍ਰਿਸ਼ਨ ਅਰੋੜਾ, ਰਜਿੰਦਰ ਮੋਦਗਿਲ, ਵਿਜੇ ਅਰੋੜਾ, ਨਵੀਨ ਕੋਹਲੀ, ਦਵਿੰਦਰ ਅਰੋੜਾ, ਤਰਸੇਮ ਮੋਦਗਿਲ, ਟਿੰਕੂ ਨਰੂਲਾ, ਵਿਨੋਦ ਪਸਾਨ, ਦੀਪਕ ਮਹਿੰਦੀਰੱਤਾ, ਰਵਿੰਦਰ ਭਾਟੀਆ, ਅਮਰਜੀਤ ਸ਼ਰਮਾ, ਰਾਜ ਕੁਮਾਰ ਮਲਿਕ, ਨੀਲ ਸ਼ਰਮਾ, ਰਮੇਸ਼ ਭਾਟੀਆ, ਅਰਜੁਨ ਲਲਿਤ, ਨੀਲਮ ਲਲਿਤ, ਕਮਲੇਸ਼ ਨਈਅਰ, ਅਨੀਤਾ ਚੋਪੜਾ, ਦਰਸ਼ਨਾ ਮਿਸ਼ਰਾ, ਸੋਮਾ ਰਾਣੀ, ਮਨੀਸ਼ਾ, ਪਿੰਕੀ ਅਤੇ ਹੋਰ ਹਾਜ਼ਰ ਸਨ।