ਜਨਰਲ ਅਬਜ਼ਰਵਰ ਤੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿੱਧੀਆਂ ਦੀ ਹਾਜ਼ਰੀ ’ਚ ਹੋਈ ਈਵੀਐਮ ਅਤੇ ਵੀਵੀਪੈਟ ਦੀ ਦੂਸਰੀ ਰੈਂਡੇਮਾਈਜੇਸ਼ਨ
ਹੁਸ਼ਿਆਰਪੁਰ, 19 ਮਈ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਪ੍ਰਧਾਨਗੀ ਅਤੇ ਜਨਰਲ ਅਬਜ਼ਰਵਰ 2003 ਬੈਚ ਦੇ ਤਾਮਿਲਨਾਡੂ ਕੇਡਰ ਦੇ ਆਈ.ਏ.ਐਸ. ਅਧਿਕਾਰੀ ਡਾ. ਆਰ. ਆਨੰਦਕੁਮਾਰ ਵਲੋਂ ਸਾਰੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿੱਧੀਆਂ ਦੀ ਹਾਜ਼ਰੀ ਵਿਚ ਲੋਕ ਸਭਾ ਚੋਣਾਂ-2024 ਸਬੰਧੀ ਈ.ਵੀ.ਐਮ ਅਤੇ ਵੀ.ਵੀ.ਪੀ.ਏ.ਟੀ ਦੀ ਦੂਸਰੀ ਰੈਂਡੇਮਾਈਜੇਸ਼ਨ ਕਰਵਾਈ ਗਈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿੱਧੀਆਂ ਦੀ ਹਾਜ਼ਰੀ ਵਿਚ ਚੋਣ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਈ.ਵੀ.ਐਮ ਤੇ ਵੀ.ਵੀ.ਪੀ.ਏ.ਟੀ ਮਸ਼ੀਨਾਂ ਨੂੰ ਮੁੱਖ ਚੋਣ ਕਮਿਸ਼ਨ ਵਲੋਂ ਬਣਾਏ ਗਏ ਸਾਫਟਵੇਅਰ ਨਾਲ ਰੈਂਡੇਮਾਈਜੇਸ਼ਨ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀ ਈ.ਵੀ.ਐਮ ਮੈਨੇਜਮੈਂਟ ਵਿਵਸਥਾ ਦੁਆਰਾ ਮਸ਼ੀਨਾਂ ਦੀ ਵੰਡ ਬਿਲਕੁੱਲ ਪਾਰਦਰਸ਼ੀ ਢੰਗ ਨਾਲ ਕੀਤੀ ਗਈ। ਵੀਡੀਓਗ੍ਰਾਫੀ ਤਹਿਤ ਹੋਈ ਇਸ ਸਾਰੀ ਪ੍ਰਕਿਰਿਆ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿੱਧੀਆਂ ਨੇ ਸੰਤੁਸ਼ਟੀ ਪ੍ਰਗਟਾਈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਦੌਰਾਨ ਕੁੱਲ 4706 ਬੈਲਟ ਯੂਨਿਟ, 2353 ਕੰਟਰੋਲ ਯੂਨਿਟ ਅਤੇ 2549 ਵੀ.ਵੀ.ਪੈਟ ਦੀ ਰੈਂਡੇਮਾਈਜੇਸ਼ਨ ਕਰਕੇ ਅਲਾਟ ਕਰ ਦਿੱਤੇ ਗਏ ਹਨ। ਉਨ੍ਹਾਂ ਦਸਿਆ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ 1963 ਪੋਲਿੰਗ ਸਟੇਸ਼ਨਾਂ ਅਨੁਸਾਰ ਹਰ ਪੋਲਿੰਗ ਸਟੇਸ਼ਨ ’ਤੇ ਦੋ ਬੈਲਟ ਯੂਨਿਟ, ਇਕ ਕੰਟਰੋਲ ਯੂਨਿਟ ਅਤੇ ਇਕ ਵੀ.ਵੀ.ਪੈਟ ਮਸ਼ੀਨ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੋਟਿੰਗ ਮਸ਼ੀਨਾਂ ਦੀ ਰੈਂਡੇਮਾਈਜੇਸ਼ਨ ਵਿਚ ਲੋਕ ਸਭਾ ਹਲਕਾ ਦੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਉਨ੍ਹਾਂ ਦੇ ਅਸੈਂਬਲੀ ਸੈਗਮੈਂਟ ਵਿਚ ਆਉਂਦੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਤੋਂ ਇਲਾਵਾ 20 ਫੀਸਦੀ ਵੱਧ ਬੈਲਟ ਯੂਨਿਟ, 20 ਫੀਸਦੀ ਕੰਟਰੋਲ ਯੂਨਿਟ ਅਤੇ 30 ਫੀਸਦੀ ਵੱਧ ਵੀ.ਵੀ.ਪੈਟ ਰਿਜ਼ਰਵ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਨੂੰ 226 ਪੋਲਿੰਗ ਬੂਥਾਂ ਲਈ 542 ਬੀ.ਯ, 271 ਸੀ.ਯੂ. ਅਤੇ 293 ਵੀ.ਵੀ.ਪੈਟ ਮਸ਼ੀਨਾਂ ਅਲਾਟ ਕੀਤੀਆਂ ਗਈਆਂ ਹਨ। ਭੁਲੱਥ ਨੂੰ 175 ਪੋਲਿੰਗ ਬੂਥਾਂ ਲਈ 420 ਬੀ.ਯੂ ਅਤੇ 210 ਸੀ.ਯੂ ਅਤੇ 227 ਵੀ.ਵੀ.ਪੈਟ ਮਸ਼ੀਨਾਂ, ਫਗਵਾੜਾ ਦੇ 227 ਪੋਲਿੰਗ ਬੂਥਾਂ ਲਈ 544 ਬੀ.ਯੂ, 272 ਸੀ.ਯੂ ਅਤੇ 295 ਵੀ.ਵੀ.ਪੈਟ ਮਸ਼ੀਨਾਂ, ਮੁਕੇਰੀਆਂ ਦੇ 251 ਪੋਲਿੰਗ ਬੂਥਾਂ ਲਈ 602 ਬੀ.ਯੂ., 301 ਸੀ.ਯੂ ਅਤੇ 326 ਵੀ.ਵੀ.ਪੈਟ ਮਸ਼ੀਨਾਂ, ਦਸੂਹਾ ਦੇ 224 ਪੋਲਿੰਗ ਬੂਥਾਂ ਲਈ 536 ਬੀ.ਯੂ, 268 ਸੀ.ਯੂ ਅਤੇ 291 ਵੀ.ਵੀ.ਪੈਟ ਮਸ਼ੀਨਾਂ, ਉੜਮੁੜ ਦੇ 221 ਪੋਲਿੰਗ ਬੂਥਾਂ ਲਈ 530 ਬੀ.ਯੂ, 265 ਸੀ.ਯੂ ਅਤੇ 287 ਵੀ.ਵੀ.ਪੈਟ ਮਸ਼ੀਨਾਂ, ਸ਼ਾਮ ਚੁਰਾਸੀ ਦੇ 220 ਪੋਲਿੰਗ ਬੂਥਾਂ ਲਈ 528 ਬੀ.ਯੂ, 264 ਸੀ.ਯੂ ਅਤੇ 286 ਵੀ.ਵੀ.ਪੈਟ ਮਸ਼ੀਨਾਂ, ਹੁਸ਼ਿਆਰਪੁਰ ਦੇ 241 ਪੋਲਿੰਗ ਬੂਥਾਂ ਲਈ 492 ਬੀ.ਯੂ, 246 ਸੀ.ਯੂ ਅਤੇ 266 ਵੀ.ਵੀ.ਪੈਟ ਮਸ਼ੀਨਾਂ ਦੀ ਅਲਾਟਮੈਂਟ ਕੀਤੀ ਗਈ। ਵੋਟਿੰਗ ਮਸ਼ੀਨਾਂ ਦੀ ਦੂਸਰੀ ਰੈਂਡੇਮਾਈਜੇਸ਼ਨ ਉਪਰੰਤ ਦਸੂਹਾ ਉਮੀਦਵਾਰਾਂ/ਚੋਣ ਏਜੰਟਾਂ ਦੇ ਪ੍ਰਤੀਨਿੱਧੀਆਂ ਨੂੰ ਪੋਲਿੰਗ ਸਟੇਸ਼ਨ ਵਾਈਜ਼ ਅਲਾਟ ਹੋਈਆਂ ਮਸ਼ੀਨਾਂ ਅਤੇ ਰਿਜ਼ਰਵ ਮਸ਼ੀਨਾਂ ਦੀਆਂ ਲਿਸਟਾਂ ਦਿੱਤੀਆਂ ਗਈਆਂ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਦੂਸਰੀ ਰੈਂਡੇਮਾਈਜੇਸ਼ਨ ਉਪਰੰਤ ਸਹਾਇਕ ਰਿਟਰਨਿੰਗ ਅਫ਼ਸਰਾਂ ਦੀ ਅਗਵਾਈ ਵਿਚ ਬੀਈਐਲ ਕੰਪਨੀ ਦੇ ਇੰਜੀਨੀਅਰਾਂ ਵਲੋਂ 23 ਅਤੇ 24 ਮਈ ਨੂੰ ਵੋਟਿੰਗ ਮਸ਼ੀਨਾਂ ਦੀ ਕਮੀਸ਼ਨਿੰਗ (ਤਿਆਰੀ) ਕਰੇਗੀ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੀਆਂ ਵੋਟਿੰਗ ਮਸ਼ੀਨਾਂ ਦੀ ਕਮੀਸ਼ਨਿੰਗ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ, ਕਿਸ਼ਨਕੋਟ (ਘੁਮਾਣ) ਮਹਿਤਾ ਰੋਡ ਤਹਿਸੀਲ ਹਰਗੋਬਿੰਦਪੁਰ ਜ਼ਿਲ੍ਹਾ ਗੁਰਦਾਸਪੁਰ, ਭੁਲੱਥ ਦੀ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਤਹਿਸੀਲ ਭੁਲੱਥ ਜ਼ਿਲ੍ਹਾ ਕਪੂਰਥਲਾ, ਫਗਵਾੜਾ ਦੀ ਗੁਰੂ ਨਾਨਕ ਕਾਲਜ ਸੁਖਚੈਨ ਸਾਹਿਬ ਫਗਵਾੜਾ ਜ਼ਿਲ੍ਹਾ ਕਪੂਰਥਲਾ, ਮੁਕੇਰੀਆਂ ਦੀ ਐਸ ਪੀ ਐਨ ਕਾਲਜ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ, ਦਸੂਹਾ ਦੀ ਲਾਇਬ੍ਰੇਰੀ ਹਾਲ ਜੀ ਟੀ ਬੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ, ਉੜਮੁੜ ਦੀ ਜੀ ਕੇ ਐਸ ਐਮ ਕਾਲਜ ਟਾਂਡਾ ਹੁਸ਼ਿਆਰਪੁਰ, ਸ਼ਾਮਚੁਰਾਸੀ ਦੀ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਆਈ ਟੀ ਆਈ ਹੁਸ਼ਿਆਰਪੁਰ, ਹੁਸ਼ਿਆਰਪੁਰ ਦੀ ਰਿਆਤ-ਬਾਹਰਾ ਗਰੁੱਪ ਆਫ ਇੰਸਟੀਚਿਊਟ ਡੈਂਟਲ ਬਲਾਕ ਕਾਊਂਟਿੰਗ ਹਾਲ ਚੰਡੀਗੜ੍ਹ ਰੋਡ ਹੁਸ਼ਿਆਰਪੁਰ ਅਤੇ ਚੱਬੇਵਾਲ ਵਿਧਾਨ ਸਭਾ ਹਲਕੇ ਦੀ ਵੋਟਿੰਗ ਮਸ਼ੀਨਾਂ ਦੀ ਕਮੀਸ਼ਨਿੰਗ ਕਮਰਾ ਨੰਬਰ ਬੀ-204, ਪਹਿਲੀ ਮੰਜ਼ਿਲ ਇੰਜੀਨੀਅਰਿੰਗ ਬਲਾਕ ਰਿਆਤ-ਬਾਹਰਾ ਗਰੁੱਪ ਆਫ਼ ਇੰਸਟੀਚਿਊਟ ਹੁਸ਼ਿਆਰਪੁਰ ਵਿਖੋ ਹੋਵੇਗੀ। ਇਸ ਸਬੰਧੀ ਉਨ੍ਹਾਂ ਸਮੂਹ ਉਮੀਦਵਾਰਾਂ/ਨਿਯੁਕਤ ਚੋਣ ਏਜੰਟਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿੱਧੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਉਕਤ ਮਿਤੀਆਂ ਨੂੰ ਕਮੀਸ਼ਨਿੰਗ ਸਮੇਂ ਜ਼ਰੂਰ ਹਾਜ਼ਰ ਹੋਣ।
ਕੋਮਲ ਮਿੱਤਲ ਨੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿੱਧੀਆਂ ਨੂੰ ਭਾਰਤ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਸਬੰਧੀ ਸ਼ਡਿਊਲ ਤੋਂ ਵੀ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸ਼ਡਿਊਲ ਅਨੁਸਾਰ ਵੋਟਾਂ 1 ਜੂਨ 2024 ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 4 ਜੂਨ 2024 ਨੂੰ ਹੋਵੇਗੀ। ਇਸ ਮੌਕੇ ਚੋਣ ਤਹਿਸੀਲਦਾਰ ਸਰਬਜੀਤ ਸਿੰਘ, ਤਹਿਸੀਲਦਾਰ ਹੁਸ਼ਿਆਰਪੁਰ ਗੁਰੇਸਵਕ ਚੰਦ, ਚੋਣ ਕਾਨੂੰਗੋ ਦੀਪਕ ਕੁਮਾਰ, ਲਖਵੀਰ ਸਿੰਘ, ਮੇਘਾ ਮਹਿਤਾ ਅਤੇ ਸਮਾਜ ਭਲਾਈ ਮੋਰਚੇ ਤੋਂ ਅੰਕਲੇਸ਼ਵਰ ਭਾਰਤੀ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਰਜਨੀਸ਼ ਟੰਡਨ, ਆਜ਼ਾਦ ਉਮੀਦਵਾਰ ਦਵਿੰਦਰ ਸਿੰਘ, ਨੈਸ਼ਨਲ ਜਸਟਿਸ ਪਾਰਟੀ ਤੋਂ ਹਰਦੀਪ ਸਿੰਘ, ਭਾਜਪਾ ਤੋਂ ਭੂਸ਼ਨ ਕੁਮਾਰ ਸ਼ਰਮਾ, ਬਹੁਤ ਸਮਾਜ ਪਾਰਟੀ ਤੋਂ ਹਨੀ ਆਜ਼ਾਦ, ਬਹੁਤ ਮੁਕਤੀ ਪਾਰਟੀ ਤੋਂ ਹੰਸ ਰਾਜ ਅਤੇ ਆਜ਼ਾਦ ਉਮੀਦਵਾਰ ਸੋਨੂ ਸਿੰਘ ਵੀ ਮੌਜੂਦ ਸਨ।