ਜ਼ਿਲ੍ਹਾ ਹਸਪਤਾਲ ਵਿੱਚ ਦਵਾਈਆਂ ਦੀ ਉਪਲੱਬਧਤਾ ਅਤੇ ਸਾਫ ਸਫਾਈ ਯਕੀਨੀ ਬਣਾਈ ਜਾਵੇ: ਡਾ ਡਮਾਣਾ
ਹੁਸ਼ਿਆਰਪੁਰ 15 ਮਈ 2024 : ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਡਮਾਣਾ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਵੱਖ ਵੱਖ ਵਾਰਡਾਂ ਅਤੇ ਬਾਕੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਤਾਂ ਜੋ ਮਰੀਜ਼ ਨੂੰ ਉੱਚ ਦਰਜੇ ਦੀਆਂ ਸਹੂਲਤਾਂ ਮੁਹੱਈਆ ਕਰਣ ਵਿੱਚ ਕਿਤੇ ਵੀ ਕੋਈ ਕਮੀ ਪੇਸ਼ ਨਾ ਆਵੇ।
ਡਾ. ਡਮਾਣਾ ਵੱਲੋਂ ਸੀਨੀਅਰ ਮੈਡੀਕਲ ਅਫਸਰ ਇੰ: ਸਿਵਲ ਹਸਪਤਾਲ ਡਾ ਸਵਾਤੀ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਮਨਮੋਹਨ ਸਿੰਘ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਦਾ ਐਮਰਜੈਂਸੀ ਵਾਰਡ, ਫਾਰਮੇਸ਼ੀ, ਲੈਬ ਅਤੇ ਮੈਡੀਕਲ ਵਾਰਡਾਂ ਦੀ ਇੰਸਪੈਕਸ਼ਨ ਕੀਤੀ ਗਈ। ਮੌਜੂਦ ਸਟਾਫ ਨੂੰ ਮਰੀਜ਼ਾਂ ਦਾ ਸਾਰਾ ਰਿਕਾਰਡ ਸਮੇਂ ਸਿਰ ਅਪਡੇਟ ਕਰਨ ਦੀ ਹਦਾਇਤ ਕੀਤੀ। ੳਹਨਾਂ ਵਾਰਡਾਂ ਦੇ ਪਖਾਨਿਆਂ ਦੀ ਵੀ ਜਾਂਚ ਕੀਤੀ। ਉਨ੍ਹਾਂ ਐਸਐਮਓ ਨੂੰ ਮਰੀਜਾਂ ਲਈ ਜਰੂਰੀ ਦਵਾਈਆਂ ਦੀ ਉਪਲਭਧਤਾ ਯਕੀਨੀ ਬਣਾਉਣ ਲਈ ਆਖਿਆ। ਵਾਰਡਾਂ ਦੀ ਚੈਕਿੰਗ ਦੌਰਾਨ ਮਰੀਜਾਂ ਨੂੰ ਮਿਲ ਰਹੀਆਂ ਸਹੂਲਤਾਂ ਸਬੰਧੀ ਤਸੱਲੀ ਪਰਗਟ ਕੀਤੀ ਗਈ।
ਡਾ. ਡਮਾਣਾ ਵੱਲੋਂ ਐਮਰਜੈਂਸੀ ਦਾ ਨਿਰੀਖਣ ਕਰਦਿਆਂ ਦਾਖਲ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ, ਮਰੀਜਾਂ ਦੇ ਰਿਕਾਰਡ ਦੇ ਰੱਖ ਰਖਾਵ ਸੰਬੰਧੀ ਅਤੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦੇ ਕੰਮਕਾਜ ਬਾਰੇ ਜਾਣਕਾਰੀ ਹਾਸਲ ਕੀਤੀ। ਐਂਮਰਜੈਂਸੀ ਵਿਚ ਮਰੀਜਾਂ ਦੀ ਬੈਂਡ ਸਟਰੈਂਥ, ਆਕਸੀਜਨ ਸਪਲਾਈ, ਮੋਨੀਟਰ ਸਟਰੈਂਥ ਅਤੇ ਹੋਰ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਜਾਇਜਾ ਲਿਆ ਗਿਆ। ਇਸ ਉਪਰੰਤ ਉਨ੍ਹਾਂ ਦੁਆਰਾ ਸਿਵਲ ਹਸਪਤਾਲ ਵਿਚ ਮਿਲ ਰਹੀਆਂ ਸਹੂਲਤਾ ਜਿਵੇਂ ਕਿ ਵਰਕਿੰਗ ਜਨਰੇਟਰ, ਲੈਬ ਟੈਸਟ, ਅਲਟਰਾ ਸਾਊਂਡ ਅਤੇ ਐਕਸਰੇ ਆਦਿ ਸਬੰਧੀ ਵੀ ਪੁੱਛ ਪੜਤਾਲ ਕੀਤੀ ਗਈ।
ਉਨਾਂ ਬਾਓ-ਮੈਡੀਕਲ ਵੇਸਟ ਦੇ ਸਹੀ ਰੱਖ-ਰਖਾਵ ਕਰਨ ਦੀ ਵੀ ਹਦਾਇਤ ਕੀਤੀ। ਉਹਨਾਂ ਸਮੂਹ ਸਟਾਫ ਨੂੰ ਮਰੀਜ਼ਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਹਲੀਮੀ ਭਰਿਆ ਵਤੀਰਾ ਅਪਨਾਉਣ ਬਾਰੇ ਕਿਹਾ। ਇਸ ਦੌਰਾਨ ਉਨ੍ਹਾਂ ਦੇ ਨਾਲ ਭੁਪਿੰਦਰ ਸਿੰਘ, ਆਸ਼ਾ ਰਾਣੀ ਵੀ ਮੌਜੂਦ ਸਨ।