ਵਿਦਿਆਰਥੀਆਂ ਦੀ ਪ੍ਰਤੀਭਾ ਨਿਖਾਰਨ ਵਿੱਚ ਹਿਜ਼ ਐਕਸੀਲੈਂਟ ਸੰਸਥਾਨ ਸਭ ਤੋਂ ਅੱਗੇ ਹੈ

ਹੁਸ਼ਿਆਰਪੁਰ: ਸੀ.ਬੀ.ਐਸ.ਸੀ. ਬੋਰਡ ਦੁਆਰਾ ਘੋਸ਼ਿਤ ਕੀਤੇ ਗਏ ਨਤੀਜਿਆਂ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਸਭ ਤੋਂ ਪਹਿਲਾਂ ਸੰਸਥਾਨ ਹਿਜ਼ ਐਕਸੀਲੈਂਟ ਦੇ ਵਿਦਿਆਰਥੀਆਂ ਨੇ ਇਹ ਸਿੱਧ ਕਰ ਦਿੱਤਾ ਕਿ ਵਿਦਿਆਰਥੀਆਂ ਦੀ ਪ੍ਰਤੀਭਾ ਨਿਖਾਰਨ ਵਿੱਚ ਹਿਜ਼ ਐਕਸੀਲੈਂਟ ਸੰਸਥਾਨ ਸਭ ਤੋਂ ਅੱਗੇ ਹੈ। 12ਵੀਂ ਦੁਆਰਾ ਐਲਾਨੇ ਗਏ ਨਤੀਜਿਆਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਮੈਡੀਕਲ, ਨਾੱਨ ਮੈਡੀਕਲ, ਅਤੇ ਕਾਮਰਸ ਦੇ ਚਾਹਵਾਨ ਵਿਦਿਆਰਥੀਆਂ ਲਈ ਹਿਜ਼ ਐਕਸੀਲੈਂਟ ਦਾ ਮੇਹਨਤੀ ਸਟਾਫ, ਪੂਰੀ ਤਰ੍ਹਾਂ ਹਵਾਦਾਰ ਬਿਲਡਿੰਗ, ਛੋਟੇ ਨੋਟਸ, ਪ੍ਰਸ਼ਨ ਬੈਂਕ ਅਤੇ ਲਗਾਤਾਰ ਵਿਦਿਆਰਥੀਆਂ ਮੁਲਾਂਕਣ ਇਕ ਵਧੀਆ ਵਿਕਲਪ ਹੈ।
ਐਮ.ਡੀ. ਡਾ.ਅਸ਼ੀਸ਼ ਸਰੀਨ ਨੇ ਦੱਸਿਆ ਕਿ ਹਰਲੀਨ ਕੌਰ ਨੇ ਪਹਿਲਾ ਸਥਾਨ, ਅਭਿਸ਼ੇਕ ਭੱਟੀ ਨੇ ਦੂਜਾ ਸਥਾਨ, ਹੈਰੀ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਪ੍ਰਾਂਜਲ ਸੋਨੀ, ਅਨੁਜ, ਅੰਕਿਤ ਠਾਕੁਰ, ਸੰਦੀਪ ਸਿੰਘ ਮਾਹੀ, ਅਰਨਵ ਸ਼ਰਮਾ, ਹਰਮਨਪ੍ਰੀਤ ਕੌਰ, ਭੂਮੀ ਗਰਗ, ਰਿਧੀਮਾ ਡਡਵਾਲ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੇ ਨਾਲ-ਨਾਲ 85 ਪ੍ਰਤੀਸ਼ਤ ਤੋਂ ਉਪਰ 15 ਵਿਦਿਆਰਥੀਆਂ ਨੇ ਆਪਣੀ ਖੁਸ਼ੀ ਪ੍ਰਕਟ ਕਰਦੇ ਹੋਏ ਡਾ.ਅਸ਼ੀਸ਼ ਸਰੀਨ ਦਾ ਮਾਣ ਵਧਾਇਆ।


ਵਧੀਆ ਅੰਕ ਹਾਸਲ ਕਰਨ ਵਿੱਚ ਹਰਲੀਨ ਕੌਰ ਅਤੇ ਅਭੀਸ਼ੇਕ ਭੱਟੀ, ਹੈਰੀ ਸਿੰਘ ਨੇ ਆਪਣੀ ਖੁਸ਼ੀ ਪ੍ਰਕਟ ਕਰਦੇ ਹੋਏ ਦੱਸਿਆ ਕਿ ਹਿਜ਼ ਐਕਸੀਲੈਂਟ ਦੇ ਐਮ.ਡੀ. ਅਸ਼ੀਸ਼ ਸਰੀਨ ਸਰ ਦੀ ਪ੍ਰੇਰਣਾ ਅਤੇ ਸਟਾਫ ਦੀ ਮੇਹਨਤ ਨਾਲ ਇਹ ਸ਼ਾਨਦਾਰ ਨਤੀਜਾ ਅਸੀਂ ਹਾਸਲ ਕਰ ਸਕੇ ਹਾਂ। ਇਸ ਮੌਕੇ ਤੇ ਪ੍ਰਾਂਜਲ ਸੋਨੀ ਵਿਦਿਆਰਥੀ ਨੇ ਦੱਸਿਆ ਕਿ ਉਹ ਹਿਜ਼-ਐਕਸੀਲੈਂਟ ਵਿੱਚ ਆ ਕੇ ਹੀ ਆਪਣਾ ਸਪਨਾ ਪੂਰਾ ਕਰ ਸਕਿਆ ਅਤੇ ਜੀਵਨ ਵਿੱਚ ਅੱਗੇ ਵੱਧਣ ਦੇ ਲਈ ਡਾ.ਅਸ਼ੀਸ਼ ਸਰੀਨ ਦੁਆਰਾ ਉਸ ਨੂੰ ਕਾਫੀ ਪ੍ਰੇਰਿਤ ਕੀਤਾ ਗਿਆ ਅਤੇ ਉਸ ਦੇ ਮਾਤਾ-ਪਿਤਾ ਵਲੋਂ ਡਾ.ਅਸ਼ੀਸ਼ ਸਰੀਨ ਦਾ ਧੰਨਵਾਦ ਕੀਤਾ। ਵਿਦਿਆਰਥੀਆਂ ਨੇ ਕਿਹਾ ਕਿ ਮੈਡੀਕਲ, ਨਾੱਨ-ਮੈਡੀਕਲ ਅਤੇ ਕਾਮਰਸ ਵਾਲੇ ਵਿਦਿਆਰਥੀਆਂ ਲਈ ਤਾਂ ਹਿਜ਼ ਐਕਸੀਲੈਂਟ ਸਭ ਤੋਂ ਬੈਸਟ ਸੰਸਥਾਨ ਹੈ ਜਿਸ ਵਿੱਚ ਵਿਦਿਆਰਥੀ ਆ ਕੇ ਕਦੀ ਨਿਰਾਸ਼ ਨਹੀਂ ਹੋ ਸਕਦਾ, ਇਸ ਲਈ ਇਕ ਵਾਰ ਹਿਜ਼ ਜ਼ਰੂਰ ਆਓ। ਇਸ ਦੇ ਨਾਲ ਹੀ ਹਿਜ਼ ਆਈ.ਆਈ.ਟੀ., ਨੀਟ ਅਤੇ ਸਟੱਡੀ ਵੀਜ਼ਾ ਵਿੱਚ ਹਿਜ਼ ਐਕਸੀਲੈਂਟ ਇੰਸਟੀਚਿਊਟ ਅੱਜ ਇਕ ਬੇਹਤਰੀਨ ਵਿਕਲਪ ਹੈ।

ਜਿਸ ਦੇ ਚੱਲਦਿਆਂ 12ਵੀਂ ਤੋਂ ਬਾਅਦ ਸਟੱਡੀ ਬੇਸ ਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਲਈ ਵੀ ਹਿਜ਼ ਐਕਸੀਲੈਂਟ ਇੰਸਟੀਚਿਊਟ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਇਸ ਮੌਕੇ ਤੇ ਡਾ.ਅਸ਼ੀਸ਼ ਸਰੀਨ ਨੇ ਕਿਹਾ ਕਿ ਉਹ ਦੋਆਬਾ ਖੇਤਰ ਦੇ ਵਿਦਿਆਰਥੀਆਂ ਦੀ ਹਰ ਜ਼ਰੂਰਤ ਨੂੰ ਸਮਝਦੇ ਹਨ ਅਤੇ ਉਹ ਅਤੇ ਉਨ੍ਹਾਂ ਦਾ ਸਟਾਫ ਵਿਦਿਆਰਥੀਆਂ ਦੀ ਹਰ ਜ਼ਰੂਰਤ ਨੂੰ ਪੂਰੀ ਕਰਨ ਦੇ ਲਈ ਤਿਆਰ ਰਹਿੰਦੇ ਹਨ ਅਤੇ ਮੇਹਨਤ ਕਰਵਾਉ਼ਂਦੇ ਹਨ। ਡਾ.ਅਸ਼ੀਸ਼ ਸਰੀਨ ਨੇ ਆਪਣੇ ਸਟਾਫ ਦਾ ਇਸ ਸ਼ਾਨਦਾਰ ਨਤੀਜੇ ਦੇ ਲਈ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਅੱਗੇ ਵੱਧਣ ਦੇ ਲਈ ਹੋਰ ਪ੍ਰੇਰਿਤ ਕੀਤਾ ਅਤੇ ਨਾਲ ਹੀ ਇਹ ਵੀ ਕਿਹਾ ਕਿ ਕਦੀ ਵੀ ਹਿਜ਼ ਦੇ ਕਿਸੀ ਬੱਚੇ ਨੂੰ ਜ਼ਰੂਰਤ ਪਵੇਗੀ ਤਾਂ ਹਿਜ਼ ਹਮੇਸ਼ਾ ਉਨਾਂ ਨੂੰ ਅੱਗੇ ਵੱਧਣ ਦੇ ਲਈ ਨਾਲ ਖੜਾ ਰਹੇਗਾ ਅਤੇ ਉਨਾਂ ਨੂੰ ਪ੍ਰੇਰਿਤ ਕਰਦਾ ਰਹੇਗਾ।