ਕੁਸ਼ਟ ਆਸ਼ਰਮ ਹੁਸ਼ਿਅਰਪੁਰ ਵਿਖੇ ਸਿਹਤ ਵਿਭਾਗ ਵੱਲੋਂ ਲਗਾਇਆ ਗਿਆ ਟੀਬੀ ਜਾਗਰੂਕਤਾ ਕੈਂਪ
ਹੁਸ਼ਿਆਰਪੁਰ 15 ਮਈ 2024: ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲਾ ਤਪਦਿਕ ਅਫਸਰ ਡਾ ਸ਼ਕਤੀ ਸ਼ਰਮਾ ਦੀ ਅਗਵਾਈ ਵਿਚ ਕੁਸ਼ਟ ਆਸ਼ਰਮ ਹੁਸ਼ਿਅਰਪੁਰ ਵਿਖੇ ਟੀ.ਬੀ. ਜਾਗਰੂਕਤਾ ਕੈਂਪ ਲਗਾਇਆ ਗਿਆ।
ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਡਾ. ਸ਼ਕਤੀ ਸ਼ਰਮਾ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਦੋ ਹਫਤੇ ਤੋਂ ਲਗਾਤਾਰ ਖਾਂਸੀ ਆ ਰਹੀ ਹੈ, ਬੁਖਾਰ ਆ ਰਿਹਾ ਹੈ, ਭੁੱਖ ਨਹੀਂ ਲੱਗ ਰਹੀ, ਭਾਰ ਘੱਟ ਰਿਹਾ ਹੈ ਜਾਂ ਫਿਰ ਖਾਂਸੀ ਕਰਦੇ ਸਮੇਂ ਬਲਗਮ ਵਿੱਚ ਖੂਨ ਆਉਂਦਾ ਹੈ ਤਾਂ ਸਾਨੂੰ ਸਰਕਾਰੀ ਹਸਪਤਾਲ ਜਾ ਕੇ ਬਲਗਮ ਦੇ ਟੈਸਟ ਕਰਾਉਣੇ ਚਾਹੀਦੇ ਹਨ, ਕਿਉਂਕਿ ਇਹ ਸਾਰੇ ਲੱਛਣ ਟੀ.ਬੀ. ਦੇ ਹੋ ਸਕਦੇ ਹਨ।
ਡਾ ਸ਼ਕਤੀ ਸ਼ਰਮਾ ਨੇ ਦੱਸਿਆ ਕਿ ਟੈਸਟ ਤੋਂ ਬਾਅਦ ਜੇਕਰ ਕੋਈ ਟੀ.ਬੀ. ਦਾ ਮਰੀਜ਼ ਨਿਕਲਦਾ ਹੈ ਤਾਂ ਉਸਦਾ ਸਰਕਾਰੀ ਇਲਾਜ ਕੀਤਾ ਜਾਵੇਗਾ ਜੋ ਕਿ ਬਿਲਕੁਲ ਮੁਫ਼ਤ ਹੈ।
ਕੈੰਪ ਦੌਰਾਨ ਡਾ. ਸ਼ਕਤੀ ਸ਼ਰਮਾ ਨੇ ਕੁੱਝ ਮਰੀਜ਼ਾਂ ਦੀ ਸਕਰੀਨਿੰਗ ਕੀਤੀ ਅਤੇ ਉਹਨਾਂ ਨੂੰ ਬਣਦੀ ਸਲਾਹ ਦਿੱਤੀ। ਆਸ਼ਰਮ ਵਿੱਚ ਟੀ.ਬੀ. ਦੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ ਗਈ। ਇਸ ਮੌਕੇ ਉਹਨਾਂ ਦੇ ਨਾਲ ਕੁਲਦੀਪ ਸਿੰਘ STS, ਅਤੇ ਰੇਨੂ ਬਾਲਾ ਵੱਲੋਂ ਵੀ ਸਹਿਯੋਗ ਦਿੱਤਾ ਗਿਆ।