ਜੇਐੱਸਐੱਸ ਆਸ਼ਾ ਕਿਰਨ ਸਪੈਸ਼ਲ ਸਕੂਲ ’ਚ ਕਰਵਾਇਆ ਗਿਆ ਦੋ ਰੋਜਾ ਪ੍ਰੋਗਰਾਮ
ਹੁਸ਼ਿਆਰਪੁਰ: ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਐਡ ਟੀਚਰ ਟ੍ਰੇਨਿੰਗ ਇੰਸਟੀਚਿਊਟ ਵਿੱਚ ਦੋ ਰੋਜਾ ਰੀਹੇਬਲੀਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ, ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਡਾ. ਅਨੂਪ ਕੁਮਾਰ ਮਾਡਰਨ ਹਸਪਤਾਲ ਹੁਸ਼ਿਆਰਪੁਰ ਪਹੁੰਚੇ ਜਿਨ੍ਹਾਂ ਵੱਲੋਂ ਦੀਪ ਜਗਾ ਕੇ ਪ੍ਰੋਗਰਾਮ ਦਾ ਆਗਾਜ਼ ਕਰਵਾਇਆ ਗਿਆ, ਇਸ ਮੌਕੇ ਸਲਾਹਕਾਰ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਮੁੱਖ ਮਹਿਮਾਨ ਸਮੇਤ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰੋਗਰਾਮ ਦਾ ਵਿਸ਼ਾ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ 2020 ਹੈ, ਇਸ ਮੌਕੇ ਰਿਸੋਰਸ ਪਰਸਨ ਜਗਦੀਸ਼ ਸ਼ਰਮਾ ਪਿ੍ਰੰਸੀਪਲ ਸੇਂਟ ਫ੍ਰੈਸਿਸ ਹੋਮ ਪਠਾਨਕੋਟ, ਅੰਕੁਸ਼ ਕੁਮਾਰ ਲੈਕਚਰਾਰ ਪ੍ਰੇਮ ਆਸ਼ਰਮ ਊਨਾ, ਬਰਿੰਦਰ ਕੁਮਾਰ, ਨਿਰਵੈਰ ਕੌਰ ਲੈਕਚਰਾਰ ਆਸ਼ਾ ਕਿਰਨ ਸਪੈਸ਼ਲ ਸਕੂਲ ਰਹੇ।
ਇਸ ਮੌਕੇ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ 2020 ਪ੍ਰਤੀ ਮਹੱਤਵਪੂਰਣ ਜਾਣਕਾਰੀ ਸਾਂਝੀ ਕੀਤੀ ਗਈ, ਇਸ ਮੌਕੇ ਰਾਜਸਥਾਨ, ਹਿਮਾਚਲ ਤੇ ਪੰਜਾਬ ਦੇ ਸਪੈਸ਼ਲ ਐਜੂਕੇਟਰ ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਦੱਸਿਆ ਗਿਆ ਕਿ ਸਪੈਸ਼ਲ ਐਜੂਕੇਟਰ ਜੋ ਕਿ ਸਪੈਸ਼ਲ ਬੱਚਿਆਂ ਦੇ ਖੇਤਰ ਵਿੱਚ ਕੰਮ ਕਰ ਰਹੇ ਹੋਣ ਉਹ ਰੀਹੈਬੀਲੀਟੇਸ਼ਨ ਕੌਂਸਲ ਆਫ ਇੰਡੀਆ ਦਿੱਲੀ ਤੋਂ ਰਜਿਸਟਰ ਹੁੰਦੇ ਹਨ ਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਨੂੰ ਰੀਨਿਊ ਕਰਨ ਲਈ ਸੀਆਰਈ ਪ੍ਰੋਗਰਾਮ ਅਟੈਂਡ ਕਰਨੇ ਜਰੂਰੀ ਹੁੰਦੇ ਹਨ ਜਿਸ ਵਿੱਚ ਨਵੀਆਂ ਤਕਨੀਕਾਂ ਦੀ ਜਾਣਕਾਰੀ ਮਿਲਦੀ ਹੈ।
ਇਸ ਮੌਕੇ ਡਾ. ਅਨੂਪ ਕੁਮਾਰ ਵੱਲੋਂ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ ਤੇ ਸਪੈਸ਼ਲ ਸਿੱਖਿਆ ਵਿਸ਼ੇ ’ਤੇ ਚਰਚਾ ਕੀਤੀ ਗਈ, ਉਨ੍ਹਾਂ ਕਿਹਾ ਕਿ ਸਾਨੂੰ ਹਰ ਵਿਸ਼ੇ ਉੱਪਰ ਖੋਜ ਕਰਨ ਦੀ ਜਰੂਰਤ ਹੈ ਤੇ ਹਰ ਵਿਸ਼ੇ ਦੇ ਮੂਲ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ ਤੇ ਖੋਜ ਕਰਕੇ ਹੀ ਕੰਮ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਇਸ ਮੌਕੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਤਰਨਜੀਤ ਸਿੰਘ ਸੀ.ਏ. ਵੱਲੋਂ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਤੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਸਪੈਸ਼ਲ ਬੱਚਿਆਂ ਵੱਲੋਂ ਬਣਾਈ ਪੇਂਟਿੰਗ ਮਹਿਮਾਨਾਂ ਨੂੰ ਭੇਟ ਕੀਤੀ ਗਈ। ਇਸ ਮੌਕੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਸਕੱਤਰ ਹਰਬੰਸ ਸਿੰਘ, ਮਲਕੀਤ ਸਿੰਘ ਮਹੇੜੂ, ਹਰਮੇਸ਼ ਤਲਵਾੜ, ਪ੍ਰੇਮ ਕੁਮਾਰ ਲੈਕਚਰਾਰ, ਲੈਕਚਰਾਰ ਨਿਰਵੈਰ ਕੌਰ, ਪਿ੍ਰੰਸੀਪਲ ਸ਼ੈਲੀ ਸ਼ਰਮਾ, ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ, ਡਿਪਲੋਮਾ ਸਟੂਡੈਂਟ ਆਦਿ ਵੀ ਹਾਜਰ ਰਹੇ।