ਸੈਨਿਕ ਇੰਸਟੀਚਿਊਟਸ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਮੈਰਿਟ ਸੂਚੀ ’ਚ ਗੱਡਿਆ ਝੰਡਾ
ਹੁਸ਼ਿਆਰਪੁਰ, 5 ਮਾਰਚ: ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਅੰਦਰ ਚੱਲ ਰਹੇ ਸਰਕਾਰੀ ਕਾਲਜ ‘ਸੈਨਿਕ ਇੰਸਟੀਚਿਊਟਸ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਹੁਸ਼ਿਆਰਪੁਰ ਕੈਂਪਸ’ ਵਿਭਾਗ ਵੱਲੋਂ ਹੋਰ ਕਈ ਜ਼ਿਲਿ੍ਹਆਂ ਵਿਚ ਚਲਾਏ ਜਾ ਰਹੇ ਕਈ ਹੋਰ ਸੈਨਿਕ ਇੰਸਟੀਚਿਊਟਸ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦਾ ਨੋਡਲ ਦਫਤਰ ਵੀ ਹੈ ਤੇ ਆਈ. ਕੇ . ਜੀ . ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਮਾਨਤਾ ਪ੍ਰਾਪਤ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਕਮਾਂਡਰ ਬਲਜਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੈਨਿਕ ਇੰਸਟੀਚਿਊਟਸ ਵਿਚ ਬੀ.ਐਸ.ਸੀ (ਆਈ.ਟੀ) ਤਿੰਨ ਸਾਲਾ ਡਿਗਰੀ ਕੋਰਸ, ਐਮ.ਐਸ.ਸੀ (ਆਈ.ਟੀ) ਦੋ ਸਾਲਾ ਡਿਗਰੀ ਕੋਰਸ ਅਤੇ ਪੀ.ਜੀ.ਡੀ.ਸੀ.ਏ ਇਕ ਸਾਲਾ ਡਿਪਲੋਮਾ ਕੋਰਸ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੈਸ਼ਨ 2022-2023 ਵਿਚ ਵੱਖੋ-ਵੱਖ ਸੈਨਿਕ ਇੰਸਟੀਚਿਊਟਸ ਤੋਂ ਬਹੁਤ ਸਾਰੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿਖੇ ਮੈਰਿਟ ਵਿਚ ਸਥਾਨ ਪ੍ਰਾਪਤ ਕੀਤਾ।
ਰਜਿਸਟਰਾਰ ਡਾ. ਪਰਮਿੰਦਰ ਕੌਰ ਸੈਣੀ ਨੇ ਇਸ ਸਬੰਧੀ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਅੰਮ੍ਰਿਤਸਰ ਕੈਂਪਸ ਤੋਂ ਬੀ.ਐਸ.ਸੀ (ਆਈ.ਟੀ) ਵਿਚੋਂ ਸਹਿਜਮਨਪ੍ਰੀਤ ਕੌਰ ਨੇ 9.11 ਸੀ.ਜੀ.ਪੀ.ਏ ਲੈ ਕੇ ਪਹਿਲਾ ਸਥਾਨ, ਡਿੰਪਲ ਨੇ 8.94 ਸੀ.ਜੀ.ਪੀ.ਏ ਦੂਸਰਾ ਸਥਾਨ, ਗੁਰਸ਼ਰਨਜੀਤ ਸਿੰਘ ਨੇ 8.49 ਸੀ.ਜੀ.ਪੀ.ਏ ਪੰਜਵਾਂ ਸਥਾਨ ਅਤੇ ਪੀ.ਜੀ.ਡੀ.ਸੀ.ਏ ਵਿਚੋਂ ਗੋਬਿੰਦਜੀਤ ਸਿੰਘ ਨੇ 8.52 ਸੀ.ਜੀ.ਪੀ.ਏ ਲੈ ਕੇ ਚੌਥਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਮੁਹਾਲੀ ਕੈਂਪਸ ਤੋਂ ਬੀ.ਐਸ.ਸੀ (ਆਈ.ਟੀ) ਵਿਚੋਂ ਪ੍ਰਤਿਭਾ ਨੇ 8.71 ਸੀ.ਜੀ.ਪੀ.ਏ ਲੈ ਕੇ ਤੀਸਰਾ ਸਥਾਨ, ਪੁਲਕਿਤ ਨੇ 8.58 ਸੀ.ਜੀ.ਪੀ.ਏ ਚੌਥਾ ਸਥਾਨ ਅਤੇ ਪੀ.ਜੀ.ਡੀ.ਸੀ.ਏ ਵਿਚੋਂ ਗੁਰਸਿਮਰਨ ਕੌਰ ਨੇ 7.94 ਸੀ.ਜੀ.ਪੀ.ਏ ਨੌਵਾਂ ਸਥਾਨ ਪ੍ਰਾਪਤ ਕੀਤਾ। ਗੁਰਦਾਸਪੁਰ ਕੈਂਪਸ ਤੋਂ ਬੀ.ਐਸ.ਸੀ (ਆਈ.ਟੀ) ਵਿਚੋਂ ਨਵਪ੍ਰੀਤ ਕੌਰ ਨੇ 8.55 ਸੀ.ਜੀ.ਪੀ.ਏ ਚੌਥਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਕੈਂਪਸ ਤੋਂ ਬੀ.ਐਸ.ਸੀ (ਆਈ.ਟੀ) ਵਿਚੋਂ ਮਨਪ੍ਰੀਤ ਕੌਰ ਨੇ 8.45 ਸੀ.ਜੀ.ਪੀ.ਏ ਲੈ ਕੇ ਛੇਵਾਂ ਸਥਾਨ, ਜਸਮੀਤ ਕੌਰ ਨੇ 8.33 ਸੀ.ਜੀ.ਪੀ.ਏ ਨੌਵਾਂ ਸਥਾਨ, ਨੇਹਾ ਨੇ 8.22 ਸੀ.ਜੀ.ਪੀ.ਏ ਨੌਵਾਂ ਸਥਾਨ ਅਤੇ ਪੀ.ਜੀ.ਡੀ.ਸੀ.ਏ ਵਿਚੋਂ ਮਨੀਸ਼ ਕੁਮਾਰੀ ਨੇ 8.06 ਸੀ.ਜੀ.ਪੀ.ਏ ਲੈ ਕੇ ਸੱਤਵਾਂ ਸਥਾਨ ਪ੍ਰਾਪਤ ਕੀਤਾ।
ਇਨ੍ਹਾ ਸ਼ਾਨਦਾਰ ਨਤੀਜਿਆਂ ਲਈ ਕਮਾਂਡਰ ਬਲਜਿੰਦਰ ਸਿੰਘ ਵਿਰਕ ਨੇ ਸੈਨਿਕ ਇੰਸਟੀਚਿਊਟਸ ਦੇ ਰਜਿਸਟਰਾਰ ਡਾ : ਪਰਮਿੰਦਰ ਕੌਰ ਸੈਣੀ ਨੂੰੰ ਵਧਾਈ ਦਿੱਤੀ। ਰਜਿਸਟਰਾਰ ਨੇ ਅਕੈਡਮਿਕ ਸਟਾਫ ਵੱਲੋਂ ਦਿਲ ਲਗਾ ਕੇ ਕਰਵਾਈ ਗਈ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰ ਕੇ ਅੱਗੇ ਵਧਣ ਲਈ ਹੌਂਸਲਾ ਅਫ਼ਜ਼ਾਈ ਕੀਤੀ।
—