ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਦਾ ਮਨਾਇਆ ਗਿਆ 119ਵਾਂ ਜਨਮਦਿਨ
ਹੁਸ਼ਿਆਰਪੁਰ: ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਦੀ ਇਕ ਮੀਟਿੰਗ ਕਲੱਬ ਦੇ ਪ੍ਰਧਾਨ ਅਮਰਜਤ ਸਿੰਘ ਅਰਨੇਜਾ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਜਿਸ ਵਿੱਚ ਕਲੱਬ ਵਲੋਂ ਚਲਾਏ ਜਾ ਰਹੇ ਪਰਮਾਨੈਂਟ ਪ੍ਰੋਜੈਕਟ ‘ਗਿਫਟ ਆਫ ਸਾਈਟ` ਦੇ ਸਬੰਧ ਵਿੱਚ ਕੀਤੀ ਗਈ। ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਮਨੋਜ ਓਹਰੀ ਨੇ ਦੱਸਿਆ ਕਿ ਪਿਛਲੇ 3-ਮਹੀਨੇ ਵਿੱਚ ਕਲੱਬ ਵਲੋਂ ‘ਗਿਫਟ ਆਫ ਸਾਈਟ` ਦੇ ਤਹਿਤ 21- ਹਨੇਰੀ ਜ਼ਿੰਦਗੀਆਂ ਨੂੰ ਰੌਸ਼ਨ ਕੀਤਾ ਗਿਆ।
ਕਲੱਬ ਵਲੋਂ ਦਸੰਬਰ ਵਿੱਚ-7, ਜਨਵਰੀ ਵਿੱਚ-3 ਅਤੇ ਫਰਵਰੀ ਵਿੱਚ 11 ਲੋਕਾਂ ਦੇ ਕੋਰਨੀਆ ਦੇ ਆਪ੍ਰੇਸ਼ਨ ਕਰਵਾਏ ਗਏ। ਜਿਨ੍ਹਾਂ 21-ਮਰੀਜਾਂ ਦੇ ਆਪ੍ਰੇਸ਼ਨ ਹੋਏ ਉਨਾਂ ਵਿੱਚ ਪੰਜਾਬ ਤੋਂ 16, ਹਿਮਾਚਲ ਤੋਂ-2, ਉੱਤਰ ਪ੍ਰਦੇਸ਼ ਤੋਂ-2 ਅਤੇ ਹਰਿਆਣਾ ਤੋਂ 1 ਵਿਅਕਤੀ ਨੂੰ ਰੋਸ਼ਨੀ ਪ੍ਰਦਾਨ ਕਰਨ ਵਿੱਚ ਸਹਾਇਤਾ ਕੀਤੀ ਹੈ। ਕਲੱਬ ਵਲੋਂ ਡਾਕਟਰ ਸ਼ਕੀਨ ਸਿੰਘ ਅੰਮ੍ਰਿਤਸਰ, ਡਾ.ਗੁਪਤਾ ਮੋਹਾਲੀ ਅਤੇ ਡਾ.ਅਮਨਦੀਪ ਸਿੰਘ ਅਰੋੜਾ ਹੁਸ਼ਿਆਰਪੁਰ ਵਲੋਂ ਉਨਾਂ ਦੁਆਰਾ ਦਿੱਤੀ ਜਾ ਰਹੀ ਮੁਫਤ ਸੇਵਾਵਾਂ ਦੇ ਲਈ ਧੰਨਵਾਦ ਪ੍ਰਕਟ ਕੀਤਾ।
ਸਾਰੇ ਮਰੀਜ਼ਾਂ ਦੇ ਆਪ੍ਰੇਸ਼ਨ ਤੇ ਆਉਣ ਵਾਲਾ ਸਾਰਾ ਖਰਚ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਐਂਡ ਪਲਾਨੋ ਮੈਟਰੋ ਰੋਟਰੀ ਕਲੱਬ ਟੈਕਸਾਸ ਯੂ.ਐਸ.ਏ. ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਰੋਟੇਰੀਅਨ ਇੰਦਰਪਾਲ ਸਚਦੇਵਾ (ਸਕੱਤਰ ਅਤੇ ਰੋਟੇਰੀਅਨ ਪ੍ਰਵੀਨ ਪਲਿਆਲ ਨੇ ਕਿਹਾ ਕਿ ਜੇ ਤੁਹਾਡੇ ਆਲੇ ਦੁਆਲੇ ਕੋਈ ਵੀ ਵਿਅਕਤੀ ਕੋਰਨੀਆ ਤੋਂ ਪੀੜ੍ਹਿਤ ਹੈ ਤਾਂ ਉਹ ਰੋਟਰੀ ਕਲੱਬ ਦੇ ਕਿਸੀ ਵੀ ਮੈਂਬਰ ਨਾਲ ਸੰਪਰਕ ਕਰ ਸਕਦੇ ਹਨ।
ਕਲੱਬ ਵਲੋਂ ਉਨਾਂ ਦਾ ਮੁਫਤ ਆਪ੍ਰੇਸ਼ਨ ਕਰਵਾਇਆ ਜਾਵੇਗਾ। ਇਸ ਮੌਕੇ ਤੇ ਡੀ.ਪੀ. ਕਥੂਰੀਆ, ਸਤੀਸ਼ ਗੁਪਤਾ, ਪ੍ਰਵੀਨ ਪੱਬੀ, ਜਸਵੰਤ ਭੋਗਲ, ਅਵਤਾਰ ਸਿੰਘ, ਜਗਮੀਤ ਸੇਠੀ, ਅਸ਼ੋਕ ਕੁਮਾਰ, ਜੋਗਿੰਦਰ ਸਿੰਘ, ਗੋਪਾਲ ਵਾਸੁਦੇਵਾ, ਲੋਕੇਸ਼ ਮਹਿਰਾ, ਜਤਿੰਦਰ ਦੁੱਗਲ ਆਦਿ ਮੈਂਬਰ ਮੌਜੂਦ ਸਨ। ਇਸ ਮੌਕੇ ਤੇ ਰੋਟਰੀ ਦਾ 119ਵਾਂ ਜਨਮਦਿਨ ਮਨਾਇਆ ਗਿਆ।