ਆਪ ਦੀ ਸਰਕਾਰ ਬਣਾਕੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ : ਬੇਗਮਪੁਰਾ ਟਾਇਗਰ ਫੋਰਸ
ਹੁਸ਼ਿਆਰਪੁਰ 2 ਮਾਰਚ: ਬੇਗ਼ਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਤੇ ਕੌਮੀ ਪ੍ਰਧਾਨ ਧਰਮਪਾਲ ਸੱਭਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਜ਼ਦੀਕੀ ਪਿੰਡ ਮਾਨਾ ਵਿਖੇ ਇੱਕ ਮੀਟਿੰਗ ਫੋਰਸ ਦੇ ਮੀਡੀਆ ਇੰਨਚਾਰਜ ਚੰਦਰਪਾਲ ਹੈਪੀ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ,ਦੁਆਬਾ ਪ੍ਰਧਾਨ ਨੇਕੂ ਅਜਨੋਹਾ, ਦੁਆਬਾ ਇੰਚਾਰਜ ਜੱਸਾ ਸਿੰਘ ਨੰਦਨ ਅਤੇ ਜਿਲਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਦੋ ਦੀ ਸੱਤਾ ਵਿੱਚ ਆਈ ਹੈ ਉਦੋਂ ਤੋਂ ਪੰਜਾਬ ਦੇ ਹਲਾਤ ਦਿਨੋ ਦਿਨ ਬਦ ਤੋ ਬਦਤਰ ਹੁੰਦੇ ਜਾ ਰਹੇ ਹਨ ਉਹਨਾ ਕਿਹਾ ਕਿ ਲੋਕਾਂ ਨੇ ਅਜਿਹੇ ਬਦਲਾਅ ਦੀ ਕਲਪਨਾ ਨਹੀਂ ਕੀਤੀ ਸੀ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਕੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਉਹਨਾ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੀ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਤੀ ਹਾਲਾਤ ਦਿਨੋ ਦਿਨ ਖਰਾਬ ਹੋ ਰਹੇ ਹਨ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਠੱਗੀਆਂ ਮਾਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਵਾਲਿਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਨਾਂ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਜੋ ਬਹੁਤ ਮੰਦਭਾਗਾ ਹੈ ਉਹਨਾ ਕਿਹਾ ਕਿ ਉਦਯੋਗਪਤੀ ਪੰਜਾਬ ਛੱਡਕੇ ਆਪਣਾ ਕਾਰੋਬਾਰ ਹੋਰਨਾਂ ਸੂਬਿਆਂ ਵਿੱਚ ਸ਼ਿਫਟ ਕਰ ਰਹੇ ਹਨ ਗੈਗਸਟਰਾ ਵਲੋ ਲੋਕਾਂ ਤੋਂ ਸ਼ਰੇਆਮ ਫਿਰੋਤੀਆਂ ਮੰਗੀਆਂ ਜਾ ਰਹੀਆਂ ਹਨ।
ਪ੍ਰੰਤੂ ਕੇਜਰੀਵਾਲ ਦੀ ਪਾਰਟੀ ਤੇ ਉਸਦਾ ਮੁੱਖ ਮੰਤਰੀ ਭਗਵੰਤ ਮਾਨ ਕੁੰਭ ਕਰਨੀ ਨੀਂਦ ਸੁੱਤੇ ਹੋਏ ਹਨ ਉਹਨਾਂ ਕਿਹਾ ਕਿ ਭਗਵੰਤ ਮਾਨ ਆਪਣੀ ਕੁਰਸੀ ਬਚਾਉਣ ਲਈ ਅਤੇ ਕੇਜਰੀਵਾਲ ਨੂੰ ਖੁਸ਼ ਰੱਖਣ ਦੇ ਚੱਕਰ ਵਿੱਚ ਫਸ ਕੇ ਪੰਜਾਬ ਦੇ ਪੈਸੇ ਨੂੰ ਬਰਬਾਦ ਕਰਨ ਵਿੱਚ ਲੱਗਿਆ ਹੋਇਆ ਹੈ। ਉਹਨਾ ਕਿਹਾ ਕਿ ਪੂਰੇ ਦੇਸ਼ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਪੰਜਾਬ ਦੇ ਖਜ਼ਾਨੇ ਨੂੰ ਬਰਬਾਦ ਕੀਤਾ ਜਾ ਰਿਹਾ ਹੈ । ਇਸ ਮੌਕੇ ਹੋਰਨਾ ਤੋ ਇਲਾਵਾ ਚਰਨਜੀਤ ਡਾਡਾ ਸਤੀਸ਼ ਕੁਮਾਰ ਸ਼ੇਰਗੜ੍ਹ ਰਵੀ ਸੁੰਦਰ ਨਗਰ ਬਾਲੀ ਫਤਿਹਗੜ੍ਹ ਰਵੀ ਹਰਖੋਵਾਲ ਅਫਤਾਬ ਡਵਿਡਾ ਪ੍ਰਿੰਸ ਕਮਾਲਪੁਰ ਨਾਰਾਇਣ ਸਲਿੰਦਰ ਸ਼ਾਉਣੀ ਰਾਜ ਕੁਮਾਰ ਬੱਧਣ ਸ਼ੇਰਗੜ੍ਹ ਜਗਦੀਪ ਕਾਮਾਰ ,ਮੁਨੀਸ਼ ਕੁਮਾਰ,ਕਸ਼ਤੂਰੀ ਲਾਲ,ਲੰਬੜਦਾਰ, ਸਾਬੀ,ਸੁਰਜੀਤ, ਕਾਲਾ, ਹਰਵਿੰਦਰ,ਸੁਖਵਿੰਦਰ ,ਬੂਟੀ ਰਾਮ, ਆਦਿ ਹਾਜਰ ਸਨ।