ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 16 ਨੂੰ
ਹੁਸ਼ਿਆਰਪੁਰ, 14 ਫਰਵਰੀ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ/ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵਿਖੇ 16 ਫਰਵਰੀ 2024, ਦਿਨ ਸ਼ੁੱਕਰਵਾਰ ਨੂੰ ਇਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਹੁਸ਼ਿਆਰਪੁਰ ਇੰਜ: ਸੰਦੀਪ ਕੁਮਾਰ ਨੇ ਦੱਸਿਆ ਗਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੀ ਨਾਮੀ ਕੰਪਨੀ ਸੋਨਾਲੀਕਾ ਟਰੈਕਟਰਜ਼ ਲਿਮਟਿਡ (ਕੰਪਨੀ ਰੋਲ) ਵੱਲੋਂ ਟੈਕਨੀਸ਼ੀਅਨ ਅਤੇ ਐਸ.ਟੀ ਕੋਟੈਕਸ ਐਕਸਪੋਰਟ ਪ੍ਰਾਈਵੇਟ ਲਿਮ: (ਲੁਧਿਆਣਾ) ਵੱਲੋਂ ਟ੍ਰੇਨੀ ਦੀ ਭਰਤੀ ਕੀਤੀ ਜਾਣੀ ਹੈ।
ਸੋਨਾਲੀਕਾ ਵੱਲੋਂ ਟੈਕਨੀਸ਼ੀਅਨ ਦੀ ਭਰਤੀ ਲਈ ਆਈ.ਟੀ.ਆਈ. (ਡੀਜ਼ਲ ਮਕੈਨੀਕਲ, ਟਰੈਕਟਰ ਮਕੈਨਿਕ, ਆਟੋਮੋਬਾਇਲ, ਮੋਟਰ ਮਕੈਨਿਕ ਅਤੇ ਫਿਟਰ) ਵਿੱਦਿਅਕ ਯੋਗਤਾ ਵਾਲੇ ਪ੍ਰਾਰਥੀ ਜਿਨ੍ਹਾਂ ਕੋਲ ਅਸੈਂਬਲੀ ਲਾਈਨ ਵਿਚ ਘੱਟੋ-ਘੱਟ ਇਕ ਸਾਲ ਦਾ ਤਜ਼ਰਬਾ ਹੋਵੇ ਭਾਗ ਲੈ ਸਕਦੇ ਹਨ ਅਤੇ ਤਨਖਾਹ ਉਨ੍ਹਾਂ ਦੇ ਪਿਛਲੇ ਕੰਮ ਦੇ ਤਜ਼ਰਬੇ ਮੁਤਾਬਿਕ ਦਿੱਤੀ ਜਾਵੇਗੀ।
ਐਸ.ਟੀ ਕੋਟੈਕਸ ਐਕਸਪੋਰਟ ਕੰਪਨੀ ਵੱਲੋਂ ਟ੍ਰੇਨੀ ਦੀ ਭਰਤੀ ਲਈ ਆਈ.ਟੀ.ਆਈ (ਇਲੈਕਟ੍ਰੀਸ਼ਨ, ਇਲੈਕਟ੍ਰਾਨਿਕਸ ਅਤੇ ਫਿਟਰ) ਵਿੱਦਿਅਕ ਯੋਗਤਾ ਵਾਲੇ ਪ੍ਰਾਰਥੀ, ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਹੋਵੇ, ਭਾਗ ਲੈ ਸਕਦੇ ਹਨ। ਤਨਖਾਹ 10000-14000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ, ਤਨਖਾਹ ਤੋਂ ਇਲਾਵਾ ਕਈ ਹੋਰ ਵਾਧੂ ਸਹੂਲਤਾਂ ਜਿਵੇਂ ਕਿ ਪੀ.ਐਫ ਅਤੇ ਈ. ਐਸ. ਆਈ ਆਦਿ ਮੁਹੱਈਆਂ ਕਰਵਾਈਆਂ ਜਾਣਗੀਆਂ ਅਤੇ ਕੰਪਨੀ ਵੱਲੋਂ ਰਹਿਣ ਦੀ ਸਹੂਲਤ ਵੀ ਦਿੱਤੀ ਜਾਵੇਗੀ।
ਜ਼ਿਲ੍ਹਾ ਰੋਜ਼ਗਾਰ ਅਫਸਰ ਵੱਲੋਂ ਦੱਸਿਆ ਗਿਆ ਕਿ ਚਾਹਵਾਨ ਯੋਗ ਪ੍ਰਾਰਥੀ 16 ਫਰਵਰੀ 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 9:30 ਵਜੇ ਜ਼ਿਲ੍ਹਾ ਬਿਓਰੋ ਆਫ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ, ਐਮ.ਐਸ.ਡੀ.ਸੀ ਬਿਲਡਿੰਗ, ਪਹਿਲੀ ਮੰਜ਼ਿਲ, ਸਰਕਾਰੀ ਆਈ.ਟੀ.ਆਈ ਕੰਪਲੈਕਸ, ਜਲੰਧਰ ਰੋਡ, ਹੁਸ਼ਿਆਰਪੁਰ ਵਿਖੇ ਪਹੁੰਚ ਕੇ ਇਸ ਪਲੇਸਮੈਂਟ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰੋ।