ਸ਼੍ਰੀਮਤੀ ਅਨੀਤਾ ਸਾਗਰ ਬਣੇ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਨਵੇਂ ਪ੍ਰਿੰਸੀਪਲ
ਹੁਸ਼ਿਆਰਪੁਰ: ਅੱਜ ਮਿਤੀ 9 ਅਕਤੂਬਰ 2023 ਨੂੰ ਸ਼੍ਰੀਮਤੀ ਅਨੀਤਾ ਸਾਗਰ ਨੇ ਬਤੌਰ ਪ੍ਰਿੰਸੀਪਲ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਅਹੁਦਾ ਸੰਭਾਲਿਆ । ਇਸ ਮੌਕੇ ਕਾਲਜ ਕੌਂਸਲ ਅਤੇ ਸਮੂਹ ਸਟਾਫ਼ ਨੇ ਪ੍ਰਿੰਸੀਪਲ ਸ੍ਰੀਮਤੀ ਅਨੀਤਾ ਸਾਗਰ ਦਾ ਤਹਿ ਦਿਲੋਂ ਸਵਾਗਤ ਕੀਤਾ । ਪ੍ਰਿੰਸੀਪਲ ਅਨੀਤਾ ਸਾਗਰ ਨੇ ਕਾਲਜ ਦੇ ਗੌਰਵਮਈ ਇਤਿਹਾਸ ਅਤੇ ਸਾਬਕਾ ਪ੍ਰਿੰਸੀਪਲ ਸਾਹਿਬਾਨਾਂ ਨੂੰ ਯਾਦ ਕਰਦਿਆਂ ਕਾਲਜ ਨੂੰ ਬੁਲੰਦੀਆਂ ਦੇ ਰਾਹ ਤੇ ਅੱਗੇ ਤੋਰਨ ਲਈ ਅਹਿਦ ਲਿਆ ਅਤੇ ਸਭ ਨੂੰ ਇਸ ਵਿਚ ਭਰਪੂਰ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਤੋਂ ਨਾਲ ਆਏ ਸਟਾਫ਼ ਮੈਂਬਰਾ ਡਾ . ਮੋਨਿਕਾ ਖੰਨਾ , ਪ੍ਰੋ . ਰਣਜੀਤ ਕੁਮਾਰ , ਪ੍ਰੋ. ਹੈਪੀ ਕੁਮਾਰ , ਪ੍ਰੋ. ਰਸ਼ਮੀ ਵਿਰਕ , ਪ੍ਰੋ. ਦਲਜੀਤ ਕੌਰ , ਡਾ . ਸੰਦੀਪ ਤੋ ਇਲਾਵਾ ਮੈਡਮ ਦੇ ਪਰਿਵਾਰਕ ਮੈਂਬਰ ਸ਼੍ਰੀ ਪ੍ਰੇਮ ਸਾਗਰ ਤੇ ਡਾ . ਅਕਸ਼ਿਤਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਕਾਲਜ ਦੇ ਵਾਈਸ ਪ੍ਰਿੰਸੀਪਲ (ਡਾ .)ਪ੍ਰੋਫੈਸਰ ਜਸਵੀਰਾ ਅਨੂਪ ਮਿਨਹਾਸ ਅਤੇ ਕਾਲਜ ਕੌਂਸਲ ਮੈਂਬਰ ਪ੍ਰੋ . ਨਵਦੀਪ ਕੌਰ , ਡਾ . ਹਰਜਿੰਦਰ ਸਿੰਘ , ਪ੍ਰੋ. ਸੁਨੀਤਾ ਭੱਟੀ , ਪ੍ਰੋ. ਹਰਜਿੰਦਰ ਪਾਲ , ਪ੍ਰੋ. ਧਰਮਪਾਲ ਅਤੇ ਪ੍ਰੋ . ਰਣਜੀਤ ਕੁਮਾਰ ਨੇ ਸਮੂਹ ਸਟਾਫ਼ ਵਲੋਂ ਆਪਣੀਆ ਡਿਊਟੀਆਂ ਨੂੰ ਤਹੇ ਦਿਲੋ ਨਿਭਾਉਣ ਦਾ ਭਰੋਸਾ ਦਿੱਤਾ ।