ਹੁਸ਼ਿਆਰਪੁਰ ਜਲ ਸ਼ਕਤੀ ਕੇਂਦਰ ’ਚ ਕਰਵਾਈ ਗਈ ਇੰਟਰ ਸਕੂਲ ਪ੍ਰਤੀਯੋਗਤਾ
ਹੁਸ਼ਿਆਰਪੁਰ, 9 ਅਕਤੂਬਰ:ਪੰਡਤ ਜਗਤ ਰਾਮ ਮੈਮੋਰੀਅਲ ਟਰੱਸਟ ਵਲੋਂ ਜਲ ਸ਼ਕਤੀ ਕੇਂਦਰ ਵਿਚ ਜਲ ਸੰਭਾਲ ਵਿਸ਼ੇ ’ਤੇ ਸਕੂਲਾਂ ਦੇ ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਆਯੋਜਿਤ ਕੀਤੇ ਗਏ। ਸਮਾਰੋਹ ਵਿਚ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਭੂਮੀ ਸੰਭਾਲ ਅਫ਼ਸਰ ਕੇਸ਼ਵ ਕੁਮਾਰ ਅਤੇ ਐਸ.ਡੀ.ਓ. ਰਾਜੇਸ਼ ਸ਼ਰਮਾ (ਤਲਵਾੜਾ) ਸ਼ਾਮਲ ਹੋਏ।ਵਧੀਕ ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦੇ ਹੋਏ ਪਾਣੀ ਦੀ ਸੰਭਾਲ ਬਾਰੇ ਜਾਗਰੂਕ ਕੀਤਾ। ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਦਾ ਆਪਸ ਵਿਚ ਪਾਣੀ ਦੀ ਸੰਭਾਲ ਨੂੰ ਲੈ ਕੇ ਕਰਵਾਏ ਗਏ ਭਾਸ਼ਣ ਮੁਕਾਬਲਿਆਂ ਵਿਚ ਪਹਿਲੇ ਸਥਾਨ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੋਵਾਲ ਦੀ ਪ੍ਰਿੰਅਕਾ ਕੁਮਾਰੀ, ਦੂਜੇ ਸਥਾਨ ’ਤੇ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਦੀ ਈਸ਼ਾ ਬੈਂਸ ਅਤੇ ਤੀਜੇ ਸਥਾਨ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਣ ਦੀ ਹਰਜੋਤ ਕੌਰ ਰਹੀ।ਪੇਂਟਿੰਗ ਮੁਕਾਬਲਿਆਂ ਵਿਚ ਪਹਿਲੇ ਸਥਾਨ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੋਵਾਲ, ਦੂਜੇ ਸਥਾਨ ’ਤੇ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਅਤੇ ਤੀਜੇ ਸਥਾਨ ’ਤੇ ਐਲ.ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਬਸੀ ਦੌਲਤ ਖਾਂ ਰਿਹਾ। ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਏ ਵਿਦਿਆਰਥੀਆਂ ਨੂੰ ਟਰਾਫੀ, ਸਰਟੀਫਿਕੇਟ ਅਤੇ ਨਗਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਡਤ ਜਗਤਰਾਮ ਮੈਮੋਰੀਅਲ ਫੋਰਸ ਟਰੱਸਟ ਦੇ ਡਾਇਰੇਕਟਰ ਸੰਜੀਵ ਸ਼ਰਮਾ ਅਤੇ ਚੇਅਰਪਰਸਨ ਜਿਓਤੀ ਸ਼ਰਮਾ ਅਤੇ ਸਮੂਹ ਟੀਮ ਮੌਜੂਦ ਸੀ।