ਰੇਲਵੇ ਮੰਡੀ ਦੀ ਵੋਕੇਸ਼ਨਲ ਸਟਰੀਮ ਦੀ ਪੰਜਾਬ ਟਾਪਰ ਅਵਨਤਿਕਾ ਸ਼ਰਮਾ ਅਤੇ ਮੈਰਿਟ ਹੋਲਡਰ ਬੱਚਿਆਂ ਦਾ ਸਕੂਲ ਪਹੁੰਚਣ ਤੇ ਹੋਇਆ ਨਿਘਾ ਸਵਾਗਤ
ਹੁਸ਼ਿਆਰਪੁਰ, 25 ਮਈ: ਬੀਤੇ ਦਿਨ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ 12ਵੀ ਕਲਾਸ ਦਾ ਨਤੀਜਾ ਐਲਾਨਿਆ ਗਿਆ, ਪ੍ਰਿੰਸੀਪਲ ਸ਼੍ਰੀਮਤੀ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਦੀ ਹੋਣਹਾਰ ਵਿਦਿਆਰਥਣ ਅਵਨਤਿਕਾ ਸ਼ਰਮਾ, ਇਸਦੇ ਨਾਲ਼ ਦੋ ਹੋਰ ਵਿਦਿਅਰਥਣਾਂ ਅੰਤਿਮਾ ਸ਼ਰਮਾ ਅਤੇ ਦਿਵਯਾ ਸ਼ਰਮਾ ਦਾ ਸਕੂਲ ਪਹੁੰਚਣ ਤੇ ਪ੍ਰਿੰਸੀਪਲ ਮੈਡਮ, ਸਮੂਹ ਸਟਾਫ ਅਤੇ ਹਾਜ਼ਰ ਵਿਦਿਅਰਥਣਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਵਿਦਿਅਰਥਣਾਂ ਨੂੰ ਮੈਡਲ ਪਾ ਕੇ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੀਆਂ ਕੁੱਲ 554 ਵਿਦਿਅਰਥਣਾਂ ਬੋਰਡ ਦੀ ਪ੍ਰੀਖਿਆ ਵਿੱਚ ਬੈਠੀਆਂ। ਜਿਹਨਾਂ ਵਿੱਚੋਂ 75 ਵਿਦਿਅਰਥਣਾਂ ਨੇ 90% ਤੋਂ ਵੱਧ ਅੰਕ ਹਾਸਲ ਕੀਤੇ। 239 ਵਿਦਿਅਰਥਣਾਂ ਨੇ 80 % ਤੋਂ ਵੱਧ ਅੰਕ ਹਾਸਲ ਕੀਤੇ। ਬੋਰਡ ਦੇ ਨਤੀਜਿਆਂ ਵਿੱਚ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕਰਕੇ ਇਹਨਾਂ ਬੱਚਿਆਂ ਨੇ ਆਪਣੇ ਸਕੂਲ, ਮਾਪਿਆਂ ਅਤੇ ਜ਼ਿਲ੍ਹੇ ਹੁਸ਼ਿਆਰਪੁਰ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਤੇ ਪ੍ਰਿੰਸੀਪਲ ਸ਼੍ਰੀ ਮਤੀ ਲਲਿਤਾ ਅਰੋੜਾ , ਸ਼੍ਰੀਮਤੀ ਅਪਰਾਜਿਤਾ ਕਪੂਰ ,ਸ਼੍ਰੀਮਤੀ ਸ਼ਾਲਿਨੀ ਅਰੋੜਾ , ਸ਼੍ਰੀਮਤੀ ਰਵਿੰਦਰ ਕੌਰ , ਸ਼੍ਰੀਮਤੀ ਮੀਨਾ ਸ਼ਰਮਾ, ਸ਼੍ਰੀਮਤੀ ਮਧੂ ਬਾਲਾ, ਸ਼੍ਰੀਮਤੀ ਪ੍ਰਵੀਨ ਕੁਮਾਰੀ , ਸ਼੍ਰੀਮਤੀ ਵੰਦਨਾ ਬਾਹਰੀ , ਸ਼੍ਰੀਮਤੀ ਸਰੋਜ ਕੁਮਾਰੀ , ਸ਼੍ਰੀਮਤੀ ਪੁਨੀਤ, ਸ਼੍ਰੀਮਤੀ ਸੁਮਨ ਗੁਪਤਾ,ਸ਼੍ਰੀਮਤੀ ਅਲਕਾ, ਸ਼੍ਰੀਮਤੀ ਨਵਜੋਤ ਸੰਧੂ , ਸ਼੍ਰੀ ਗੁਰਨਾਮ ਸਿੰਘ , ਸ਼੍ਰੀ ਸਤਪਾਲ ਸਿੰਘ ਅਤੇ ਸਟਾਫ ਮੈਂਬਰ ਹਾਜ਼ਰ ਸਨ।