ਸਿਵਿਲ ਸਰਜਨ ਨੇ ਬਲਾਕ ਪੀਐਚਸੀ ਪੋਸੀ ਅਧੀਨ ਪੈਂਦੇ ਆਮ-ਆਦਮੀ ਕਲੀਨਿਕ ਬਸਿਆਲਾ ਦਾ ਕੀਤਾ ਅਚਨਚੇਤ ਦੌਰਾ
ਹੁਸ਼ਿਆਰਪੁਰ, 8 ਮਈ : ਆਮ ਆਦਮੀ ਕਲੀਨਿਕਾਂ ਦੇ ਕੰਮ ਕਾਜ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਦਾ ਜ਼ਾਇਜਾ ਲੈਣ ਲਈ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਮਾਣਾ ਵੱਲੋਂ ਬਲਾਕ ਪੀਐਚਸੀ ਪੋਸੀ ਅਧੀਨ ਪੈਂਦੇ ਆਮ-ਆਦਮੀ ਕਲੀਨਿਕ ਬਸਿਆਲਾ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰੇ ਦਾ ਮੁੱਖ ਮਕਸਦ ਆਮ ਆਦਮੀ ਕਲੀਨਿਕਾਂ ਦੇ ਕੰਮ ਕਾਜ, ਸਟਾਫ ਦੀ ਹਾਜ਼ਰੀ, ਦਵਾਈਆਂ ਦਾ ਸਟਾਕ ਅਤੇ ਲੈਬ ਟੈਸਟਾਂ ਨੂੰ ਯਕੀਨੀ ਬਣਾਉਣਾ ਹੈ। ਡਾ. ਬਲਵਿੰਦਰ ਕੁਮਾਰ ਨੇ ਆਮ ਆਦਮੀ ਕਲੀਨਿਕ ਬਸਿਆਲਾ ਵਿਖੇ ਹਾਜ਼ਰ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਨੂੰ ਸਮੇਂ ਸਿਰ ਡਿਊਟੀ ਤੇ ਆਉਣ ਅਤੇ ਹਰ ਮਰੀਜ਼ ਦਾ ਡਾਟਾ ਅਪ-ਡੇਟ ਰੱਖਣ ਨੂੰ ਕਿਹਾ ਤੇ ਲੈਬ ਟੈਸਟ ਤੇ ਦਵਾਈਆਂ ਦੇ ਸਟਾਕ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਬਾਇਓ ਮੈਡੀਕਲ ਵੇਸਟ ਦਾ ਵਿਸ਼ੇਸ਼ ਜਾਇਜ਼ਾ ਲਿਆ ਅਤੇ ਸਾਫ-ਸਫਾਈ ਤੇ ਤਸੱਲੀ ਪ੍ਰਗਟਾਉਂਦੇ ਹੋਏ ਇਸ ਵੱਲ ਹਮੇਸ਼ਾਂ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕੀਤੀ।ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਹਮੇਸ਼ਾ ਵਚਨਵੱਧ ਹੈ ਅਤੇ ਇਹ ਵਚਨਵੱਧਤਾ ਨੂੰ ਕਾਇਮ ਕਰਨ ਰੱਖਣ ਲਈ ਇਹ ਦੌਰੇ ਕੀਤੇ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇਸ ਤਰ੍ਹਾਂ ਦੇ ਅਚਨਚੇਤ ਦੌਰੇ ਲੋਕ ਹਿੱਤ ‘ਚ ਅਗਾਂਹ ਵੀ ਜਾਰੀ ਰਹਿਣਗੇ।