ਅੰਮ੍ਰਿਤਸਰ 18 ਫਰਵਰੀ 2023:- ਪੁਰਾਤਨ ਵਿਰਾਸਤੀ ਵਿੱਦਿਅਕ ਸੰਸਥਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਹੜੇ ਵਿੱਚ 14 ਫਰਵਰੀ ਤੋ ਸੱਜਿਆ ਪੰਜ ਦਿਨਾ “ਅੰਮ੍ਰਿਤਸਰ ਸਾਹਿਤ ਅਤੇ ਪੁਸਤਕ ਮੇਲਾ-2023” ਅੱਜ ਪ੍ਰਸਿੱਧ ਲੋਕ ਗਾਇਕ ਹਰਿੰਦਰ ਸੋਹਲ ਤੇ ਗਲੋਰੀ ਬਾਵਾ ਦੀ ਸੁਰੀਲੀ ਗਾਇਕੀ ਨਾਲ ਸਮਾਪਤ ਹੋਇਆ।ਇਸ ਮੋਕੇ ਤੇ ਸ਼ਰੋਮਣੀ ਨਾਟਕ-ਕਾਰ ਕੇਵਲ ਧਾਲੀਵਾਲ,ਖਾਲਸਾ ਕਾਲਜ ਦੇ ਪ੍ਰਿਸੀਪਲ ਡਾ: ਮਾਹਿਲ ਸਿੰਘ ਅਤੇ ਮੇਲੇ ਦੇ ਮੁੱਖ ਪ੍ਰਬੰਧਕ ਡਾ: ਆਤਮ ਸਿੰਘ ਰੰਧਾਵਾ ਜੀ ਅਤੇ ਹੋਰ ਸਨਮਾਨਿਤ ਸ਼ਖਸੀਅਤਾ ਹਾਜਰ ਰਹੀਆਂ।ਮੇਲੇ ਦੇ ਅਖੀਰਲੇ ਦਿਨ ਦੀ ਸੁਰੂਆਤ ਦਰਵੇਸ਼ ਸਾਹਿਤਕਾਰ ਅਤੇ ਸਮਾਜ ਸੇਵੀ ਡਾ: ਸ਼ਿਆਮ ਸੁੰਦਰ ਦੀਪਤੀ ਨੇ ਕੀਤੀ।ਉਹਨਾ ਇਸ ਮੋਕੇ ਉਹਨਾ ਕਿਹਾ ਕਿ ਮੇਲਾ ਬੜਾ ਵਿਲੱਖਣ ਕਿਸਮ ਦਾ ਹੈ ,ਪੁਸਤਕਾਂ ਦੇ ਨਾਲ-ਨਾਲ ਹਰ ਵੰਨਗੀ ਸਾਮਿਲ਼ ਕੀਤੀ ਗਈ ਹੈ।ਇਸ ਮੋਕੇ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਵਰਿਆਮ ਸੰਧੂ ਜੀ ਨੂੰ ਮੰਚ ਤੋ ਦਰਸ਼ਕਾਂ ਦੇ ਰੂਬਰੂ ਕਰਵਾਇਆ ਗਿਆ।ਬਾਅਦ ਦੁਪਹਿਰ ਪੰਜਾਬ ਸੰਗੀਤ ਅਕਾਦਮੀ,ਚੰਡੀਗੜ੍ਹ ਦੇ ਸਹਿਯੋਗ ਨਾਲ ਗੁਰਮੀਤ ਬਾਵਾ ਨੂੰ ਸਮਰਪਿਤ ਹੋਏ ਸਭਿਆਚਾਰਕ ਪਰੋਗਰਾਮਾਂ ਦੀ ਸੁਰੂਆਤ ਵਿੱਚ ਗਲੋਰੀ ਬਾਵਾ ਨੇ ਸਭਿਆਚਾਰਕ ਗੀਤਾਂ ਨਾਲ ਸ਼ਹਿਬਰ ਲਗਵਾਈ ।ਇਸੇ ਦੋਰਾਨ ਮਸ਼ਹੂਰ ਲੋਕ ਗਾਈਕ ਹਰਿੰਦਰ ਸੋਹਲ ਨੇ ਵੀ ਲੋਕ ਗੀਤਾਂ ਤੇ ਨਵੀ ਪੰਜਾਬੀ ਗਾਇਕੀ ਦੇ ਰੰਗ ਪੇਸ਼ ਕੀਤੇ ,ਜਿਸ ਨਾਲ ਉਹਨਾ ਨੇ ਸਰੋਤਿਆ ਤੋ ਵਾਹ-ਵਾਹ ਤੇ ਤਾਲੀਆਂ ਖੱਟੀਆਂ।ਇਸ ਮੇਲੇ ਵਿੱਚ ਨੋਜਵਾਨਾ ਦਾ ਖੁਬ ਸਾਥ ਰਿਹਾ ਹਰ ਪੁਸਤਕ ਸਟਾਲ ਵਿੱਚ ਭੀੜ ਨਜ਼ਰ ਆਈ।ਪੰਜ ਦਿਨਾਂ ਦਾ ਇਹ “ਅੰਮ੍ਰਿਤਸਰ ਸਾਹਿਤ ਅਤੇ ਪੁਸਤਕ ਮੇਲਾ-2023” ਬਹੁਤ ਵੱਡੀ ਸਫਲਤਾ ਨਾਲ ਸਮਾਪਤ ਹੋਇਆ।ਜਿਸ ਦਾ ਅਖੀਰਲਾ ਦਿਨ ਲੋਕ ਗਾਇਕ ਹਰਿੰਦਰ ਸੋਹਲ ਤੇ ਗਲੋਰੀ ਬਾਵਾ ਦਾ ਨਾਂਅ ਰਿਹਾ।ਪ੍ਰਿਸੀਪਲ ਡਾ: ਮਹਿਲ ਸਿੰਘ ਤੇ ਮੁੱਖ ਪ੍ਰਬੰਧਕ ਡਾ: ਆਤਮ ਸਿੰਘ ਰੰਧਾਵਾ ਜੀ ਨੇ ਦੱਸਿਆ ਕਿ ਇਸ ਮੇਲੇ ਵਿੱਚ ਪੂਰੇ ਪੰਜਾਬ ਤੋ ਵੱਡੀ ਗਿਣਤੀ ਵਿੱਚ ਸਕੂਲਾਂ,ਕਾਲਜਾਂ ਦੇ ਵਿਿਦਆਰਥੀਆਂ ਨੇ ਭਾਗ ਲਿਆ।ਸਾਹਿਤਕ ਖੇਤਰ ਨਾਲ ਜੁੜੀਆਂ ਸ਼ਖਸ਼ੀਅਤਾ ਵੀ ਮੇਲੇ ਵਿੱਚ ਪਹੰੁਚੀਆਂ।ਸਾਹਿਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਆਪਣੀ ਹਾਜ਼ਰੀ ਭਰੀ ਜਿਸ ਕਰਕੇ ਪੂਰਾ ਮੇਲਾ ਸਫਲ ਹੋਇਆ ਹੈ।ਸਮਾਪਨ ਸਮਾਰੋਹ ਵਿੱਚ ਲੋਕ ਗਾਇਕ ਹਰਿੰਦਰ ਸੋਹਲ ਤੇ ਗਲੋਰੀ ਬਾਵਾ ਜੀ ਨੂੰ ਯਾਦਗਾਰ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ।ਇਸ ਦੋਰਾਨ ਡਾ: ਕੁਲਵੰਤ ਸਿੰਘ,ਡਾ: ਭੁਪਿੰਦਰ ਸਿੰਘ ਮੱਲੀ,ਸ਼ਰੋਮਣੀ ਨਾਟਕਕਾਰ ਕੇਵਲ ਧਾਲੀਵਾਲ,ਡਾ: ਰਮਿੰਦਰ ਕੋਰ,ਦੀਪ ਦਵਿੰਦਰ ਕਹਾਣੀਕਾਰ,ਡਾ:ਹੀਰਾ ਸਿੰਘ,ਲੇਖਕ ਜਗਦੀਪ ਹੀਰ,ਡਾ:ਪਰਮਿੰਦਰ ਸਿੰਘ,ਬਿਕਰਮਜੀਤ ਸਿੰਘ ਕਲਾਕਾਰ ਆਦਿ ਹੋਰ ਵਿਦਵਾਨ ਹਾਜਰ ਸਨ।
0 122 1 minute read