ਮੁੰਬਈ ਵਿੱਚ ਰਹਿਣ ਦੇ ਨਾਲ ਹੁਣ ਹੁਸ਼ਿਆਰਪੁਰ ਵਿੱਚ ਵੀ ਆਪਣੀ ਰਿਹਾਇਸ਼ ਬਣਾਵਾਗਾ : ਭੀਮ ਰਾਉ ਯਸ਼ਵੰਤ ਅੰਬੇਦਕਰ
ਹੁਸ਼ਿਆਰਪੁਰ,30 ਮਈ (ਤਰਸੇਮ ਦੀਵਾਨਾ ): ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪੋਤਰੇ ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਭੀਮ ਰਾਓ ਯਸ਼ਵੰਤ ਅੰਬੇਦਕਰ ਆਪਣੀ ਚੋਣ ਮੁਹਿੰਮ ਦੀ ਸੰਪੂਰਨਤਾ ਮੌਕੇ ਰਾਏਪੁਰ ਰਸੂਲਪੁਰ ਦੇ ਡੇਰਾ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਵਿਖ਼ੇ ਨਤਮਸਤਕ ਹੋਏ ਉਨ੍ਹਾਂ ਨਾਲ ਉਚੇਚੇ ਤੌਰ ‘ਤੇ ਭੈਣ ਸੰਤੋਸ਼ ਕੁਮਾਰੀ ਪੰਜਾਬ ਪ੍ਰਧਾਨ, ਸਤਿੰਦਰ ਸਿੰਘ ਰਾਜਾ ਮੁੱਖ ਸੰਪਾਦਕ, ਜੱਗੀ ਸਿੰਘ ਗਾਇਕ, ਕੈਪਟਨ ਪ੍ਰਮੋਦ ਗੌਤਮ ਵੀ ਮੌਜੂਦ ਸਨ |
ਇਸ ਮੌਕੇ ਭੀਮ ਰਾਓ ਯਸ਼ਵੰਤ ਅੰਬੇਡਕਰ ਅਤੇ ਹੋਰਨਾਂ ਸਾਥੀਆਂ ਨੂੰ ਮੌਜੂਦਾ ਗੱਦੀ ਨਸ਼ੀਨ ਅਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ ਦੇ ਪ੍ਰਧਾਨ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਨੇ ਅਸ਼ੀਰਵਾਦ ਦਿੰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਆਪਣੇ ਸੰਬੋਧਨ ਵਿੱਚ ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਕਿਹਾ ਕਿ ਬਾਬਾ ਸਾਹਿਬ ਦੇ ਨਜ਼ਦੀਕੀ ਰਿਸ਼ਤੇਦਾਰ ਹੋਣ ਦੇ ਨਾਤੇ ਪੂਰੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਅਧੀਨ ਆਉਂਦੇ 9 ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਵੱਡਾ ਮਾਣ ਸਨਮਾਨ ਦਿੱਤਾ ਜਿਸ ਦਾ ਉਹ ਕਦੇ ਵੀ ਦੇਣਾ ਨਹੀਂ ਦੇ ਸਕਦੇ |
ਉਨ੍ਹਾਂ ਚੋਣ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਸਾਰੇ ਹਲਕਾ ਵਾਸੀਆਂ ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਸਾਲ 1962 ਵਿੱਚ ਹਲਕਾ ਹੁਸ਼ਿਆਰਪੁਰ ਤੋਂ ਚੋਣ ਲੜੀ ਅਤੇ ਉਨ੍ਹਾਂ ਨੇ ਵੀ ਇਸੇ ਹਲਕੇ ਤੋਂ ਹੀ ਚੋਣ ਲੜਨ ਦਾ ਮਨ ਬਣਾਇਆ ਉਨ੍ਹਾਂ ਕਿਹਾ ਕਿ ਭਾਵੇਂ ਉਹ ਮੁੰਬਈ ਵਿੱਚ ਰਿਹਾਇਸ਼ ਰੱਖਦੇ ਹਨ ਪਰ ਹੁਣ ਹਲਕਾ ਹੁਸ਼ਿਆਰਪੁਰ ਨੂੰ ਆਪਣੀ ਦੂਜੀ ਰਿਹਾਇਸ਼ ਬਣਾਉਣਗੇ ਤਾਂ ਜੋ ਲੋਕਾਂ ਨਾਲ ਮਜਬੂਤ ਰਾਬਤਾ ਤੇ ਰਿਸ਼ਤਾ ਬਣਾਇਆ ਜਾ ਸਕੇ | ਇਸ ਮੌਕੇ ਗੱਦੀ ਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਨੇ ਭੀਮ ਰਾਓ ਯਸ਼ਵੰਤ ਅੰਬੇਡਕਰ ਨੂੰ ਜਿੱਤ ਲਈ ਥਾਪੜਾ ਦਿੱਤਾ |