ਪੱਤਰਕਾਰ ਦੇਵ ਸਰਾਭਾ ਦੇ ਘਰ ਤੇ ਦੋ ਮਹੀਨਿਆਂ ‘ਚ ਦੂਜੀ ਵਾਰੀ ਹੋਇਆ ਜਾਨ ਲੇਵਾ ਹਮਲਾ
ਹੁਸ਼ਿਆਰਪੁਰ /ਸਰਾਭਾ 31 ਮਈ (ਤਰਸੇਮ ਦੀਵਾਨਾ ): ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਬਣਦਾ ਸਤਿਕਾਰ ਦਵਾਉਣ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਨ ਵਾਲਾ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਪਾਪੀਆਂ ਨੂੰ ਸਜ਼ਾਵਾਂ ਦਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਲਗਾਤਾਰ ਇੱਕ ਸਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਚੌਂਕ ਵਿੱਚ ਲੱਗੇ ਸਰੂਪ ਦੇ ਸਾਹਮਣੇ ਸਰਾਭਾ ਪੰਥਕ ਮੋਰਚਾ ਦੀ ਨੁਮਾਇੰਦਗੀ ਕਰਕੇ ਲਗਾਤਾਰ ਸੰਘਰਸ਼ ਕਰਨ ਵਾਲਾ,ਰੋਜਾਨਾ ਪਹਿਰੇਦਾਰ ਦਾ ਜੁਝਾਰੂ ਪੱਤਰਕਾਰ ਬਲਦੇਵ ਸਿੰਘ ਦੇਵ ਸਰਾਭਾ ਜੋ ਹਮੇਸ਼ਾ ਆਪਣੀ ਕਲਮ ਨੂੰ ਤਲਵਾਰ ਬਣਾ ਕੇ ਹੱਕਾਂ ਲਈ ਪਹਿਰੇਦਾਰੀ ਕਰਨ ਵਾਲੇ ਪੱਤਰਕਾਰ ਦੇਵ ਸਰਾਭਾ ਘਰ ਤੇ ਦੋ ਮਹੀਨਿਆਂ ‘ਚ ਦੂਜੀ ਵਾਰ ਉਹਨਾਂ ਹਮਲਾ ਹੋਇਆ ਗਿਆ ।
ਇਨ੍ਹਾਂ ਖੁਲਾਸਾ ਸਰਾਭਾ ਪੰਥਕ ਮੋਰਚੇ ਦੇ ਆਗੂ, ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਜਥੇਦਾਰ ਅਮਰ ਸਿੰਘ ਜੜਾਹਾਂ, ਬੀਬੀ ਮਨਜੀਤ ਕੌਰ ਦਾਖਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਆਗੂਆਂ ਨੇ ਅੱਗੇ ਆਖਿਆ ਕਿ ਬਲਦੇਵ ਸਿੰਘ ਸਰਾਭਾ ਨੇ ਕੌਮੀ ਇਨਸਾਫ ਮੋਰਚੇ ਦੇ ਸਰਪਰਾਸਤ ਬਾਪੂ ਗੁਰਚਰਨ ਸਿੰਘ ਹਵਾਰਾ, ਕਨਵੀਨਰ ਭਾਈ ਪਾਲ ਸਿੰਘ ਫਰਾਂਸ ਅਤੇ ਪਹਿਰੇਦਾਰ ਦੀ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਦੇ ਧਿਆਨ ਵਿੱਚ ਇਹ ਗੱਲ ਪਹਿਲਾਂ ਹੀ ਲਿਆਂਦੀ ਹੋਈ ਹੈ ਕਿ ਮੇਰੇ ਪਿੰਡ ਸਰਾਭੇ ਦਾ ਚੌਂਕੀਦਾਰ ਰਾਮ ਪ੍ਰਕਾਸ਼ (ਪ੍ਰਕਾਸ਼ ਸਿੰਘ) ਮੇਰੇ ਘਰ ਦੀਆਂ ਕੰਧਾਂ ਨੂੰ ਨੁਕਸਾਨ ਲਗਾਤਾਰ ਦੋ ਸਾਲਾਂ ਤੋਂ ਪਹੁੰਚਾ ਰਿਹਾ ਹੈ। ਹੁਣ 29 ਮਈ ਦੀ ਰਾਤ ਨੂੰ ਚੌਂਕੀਦਾਰ ਰਾਮ ਪ੍ਰਕਾਸ਼ ਸਰਾਭਾ ਸਪੁੱਤਰ ਸਵ: ਦਰਸਨ ਸਿੰਘ, ਬੇਅੰਤ ਸਿੰਘ ਪੁੱਤਰ ਅਜੀਤ ਸਿੰਘ, ਸੰਪੂਰਨ ਕੌਰ ਪੂਰੋ ਪਤਨੀ ਅਜੀਤ ਸਿੰਘ, ਜਸਬੀਰ ਕੌਰ ਪਤਨੀ ਬੇਅੰਤ ਸਿੰਘ, ਜੀਵਨ ਸਿੰਘ ਪੁੱਤਰ ਬੇਅੰਤ ਸਿੰਘ, ਸਿਮਰਨ ਸਿੰਘ ਪੁੱਤਰ ਰਾਮਪਾਲ ਸਿੰਘ, ਪਰਮਜੀਤ ਕੌਰ ਪਤਨੀ ਰਾਮ ਪ੍ਰਕਾਸ਼, ਹਰਦੀਪ ਸਿੰਘ ਅਤੇ ਨਿੱਕੂ ਸਰਾਭਾ ਪੁੱਤਰ ਰਾਮ ਪ੍ਰਕਾਸ਼ ਨੇ ਗੰਡਾਸੇ, ਸੋਟੀਆਂ, ਕਿਰਪਾਨਾਂ ਦੇ ਨਾਲ ਪੱਤਰਕਾਰ ਦੇਵ ਸਰਾਭਾ ਦੇ ਘਰ ਤੇ ਜਾਨੋ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ।
ਹਮਲੇ ਵਿੱਚ ਦੇਵ ਸਰਾਭੇ ਦੀ ਭੈਣ ਅਮਰਜੀਤ ਕੌਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਸਿਰ ਤੇ ਤਿੱਖੇ ਹਥਿਆਰ ਨਾਲ ਹਮਲਾ ਕਰਕੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਆਗੂਆਂ ਨੇ ਅੱਗੇ ਆਖਿਆ ਕਿ ਇਸੇ ਤਰ੍ਹਾਂ ਹੀ 8 ਮਾਰਚ 2024 ਨੂੰ ਵੀ ਇਸੇ ਚੌਕੀਦਾਰ ਰਾਮ ਪ੍ਰਕਾਸ਼ ਦੇ ਪਰਿਵਾਰਕ ਮੈਂਬਰ ਅਤੇ ਕੁਝ ਬਾਹਰੋਂ ਵਿਅਕਤੀ ਬੁਲਾ ਕੇ ਦੇਵ ਸਰਾਭਾ ਦੇ ਘਰ ਤੇ ਹਮਲਾ ਕੀਤਾ ਸੀ। ਜਿਸ ਦੀ ਦਰਖਾਸਤ ਐਸ ਐਸ ਪੀ ਜਗਰਾਓ ਨੂੰ ਦਿੱਤੀ ਸੀ ਜਿਨਾਂ ਨੇ ਡੀ ਐਸ ਪੀ ਮੁੱਲਾਪੁਰ ਨੂੰ ਮਾਰਕ ਕਰਕੇ ਦੋਸੀਆਂ ਤੇ ਕਾਰਵਾਈ ਕਰਨ ਲਈ ਆਖਿਆ ਸੀ। ਪਰ ਦੋਸ਼ੀਆਂ ਤੇ ਕੋਈ ਕਾਰਵਾਈ ਨਾ ਕਰਨ ਦੇ ਕਾਰਨ ਹੀ ਹੁਣ ਦੇਵ ਸਰਾਭਾ ਦੇ ਉੱਪਰ ਦੂਜੀ ਵਾਰ ਫੇਰ ਹਮਲਾ ਹੋ ਗਿਆ ਤੇ ਧੀ ਅਮਰਜੀਤ ਕੌਰ ਦੇ ਸਿਰ ਵਿੱਚ ਸਿੱਧੇ ਤਿੱਖੇ ਹਥਿਆਰ ਨਾਲ ਹਮਲਾ ਕਰਕੇ ਜੋ ਮਾੜੀ ਸੋਚ ਦਰਸਾਈ ਹੈ। ਅਸੀਂ ਉਹ ਕਿਸੇ ਵੀ ਹਾਲਾਤ ਵਿੱਚ ਬਰਦਾਸ਼ਤ ਨਹੀਂ ਕਰ ਸਕਦੇ।
ਉੱਥੇ ਹੀ ਆਖਰ ਵਿੱਚ ਆਗੂਆਂ ਨੇ ਆਖਿਆ ਕਿ ਅਸੀਂ ਪਹਿਲੇ ਹਮਲੇ ਤੋਂ ਬਾਅਦ ਬਕਾਇਦਾ ਐਸ ਐਸ ਪੀ ਜਗਰਾਉਂ ਸਾਹਿਬ ਨੂੰ ਵਫਤ ਦੇ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਪ੍ਰੀਤਮ ਸਿੰਘ ਮਾਨਗੜ੍ਹ, ਸ਼੍ਰੋਮਣੀ ਖਾਲਸਾ ਪੰਚਾਇਤ ਦੇ ਆਗੂ ਮਾਸਟਰ ਮਕੰਦ ਸਿੰਘ ਚੌਂਕੀਮਾਨ, ਲਖਵੀਰ ਸਿੰਘ ਦਾਖਾ ਆਦਿ ਵੱਡੀ ਗਿਣਤੀ ਵਿੱਚ ਆਗੂ ਮਿਲੇ ਸੀ ਅਤੇ ਦੋਸੀਆਂ ਤੇ ਕਾਰਵਾਈ ਕਰਨ ਲਈ ਬੇਨਤੀ ਕੀਤੀ ਸੀ। ਪਰ ਉਥੇ ਹੀ ਦੇਵ ਸਰਾਭਾ ਵੱਲੋਂ ਆਗੂਆਂ ਦੀ ਹਾਜ਼ਰੀ ਵਿੱਚ ਐਸ ਐਸ ਪੀ ਨੂੰ ਬੇਨਤੀ ਕੀਤੀ ਸੀ ਕਿ ਇਹ ਦੋਸ਼ੀ ਮੇਰੇ ਤੇ ਕਿਸੇ ਟਾਈਮ ਵੀ ਧੋਖੇ ਨਾਲ ਹਮਲਾ ਕਰ ਸਕਦੇ ਹਨ। ਪਰ ਐਸ ਐਸ ਪੀ ਸਾਹਿਬ ਵੱਲੋਂ ਵਿਸ਼ਵਾਸ ਦਬਾਇਆ ਸੀ ਕਿ ਮੈਂ ਇੱਥੇ ਮੌਜੂਦ ਹਾਂ ਨਹੀਂ ਹੋਵੇਗਾ ਹਮਲਾ।
ਪਰ ਹੁਣ ਦੂਜੀ ਵੇਰੀ ਦੇਵ ਸਰਾਭਾ ਦੇ ਘਰ ਤੇ ਹਮਲਾ ਵੀ ਹੋ ਗਿਆ। ਸੋ ਅਸੀਂ ਐਸ ਐਸ ਪੀ ਸਾਹਿਬ ਜਗਰਾਉ ਨੂੰ ਫਿਰ ਅਪੀਲ ਕਰਦੇ ਹਾਂ ਕਿ ਦੋਸੀਆਂ ਤੇ ਜਲਦ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਾਬਕਾ ਸਰਪੰਚ ਗੁਰਮੇਲ ਸਿੰਘ ਜੜਾਹਾ, ਸਤਿੰਦਰ ਸਿੰਘ ਖੰਡੂਰ, ਦਵਿੰਦਰ ਸਿੰਘ ਭਨੋਹੜ, ਫੌਜੀ ਦਰਸ਼ਨ ਸਿੰਘ ਰੇੜੂਆਂ ਕੇ,ਤੇਜਵੀਰ ਸਿੰਘ ਬੋਪਾਰਾਏ ਕਲਾਂ ਆਦਿ ਆਗੂ ਹਾਜ਼ਰ ਸਨ।