ਔਰਤਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਸਬੰਧੀ ਕਰਵਾਇਆ ਬਲਾਕ ਪੱਧਰੀ ਸਮਾਗਮ
ਮੁਕੇਰੀਆਂ/ਹੁਸ਼ਿਆਰਪੁਰ, 2 ਮਈ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਮੰਡਲ ਮਜਿਸਟਰੇਟ ਮੁਕੇਰੀਆਂ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਬਾਲ ਵਿਕਾਸ ਪ੍ਰੋਜੈਕਟ ਅਫਸਰ ਮੁਕੇਰੀਆਂ ਕੁਮਾਰੀ ਮੰਜੂ ਬਾਲਾ ਵਲੋਂ ਸਵੀਪ ਗਤੀਵਿਧੀਆਂ ਤਹਿਤ ਪਿੰਡ ਤੱਗੜ ਕਲਾਂ ਵਿਖੇ ਔਰਤਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਲਈ ਇਕ ਬਲਾਕ ਪੱਧਰੀ ਸਮਾਰੋਹ ਕੀਤਾ ਗਿਆ।
ਸਮਾਰੋਹ ਵਿਚ ਮਨਦੀਪ ਸਿੰਘ ਨੋਡਲ ਅਫਸਰ ਸਵੀਪ ਟੀਮ ਮੁਕੇਰੀਆਂ ਤੋਂ ਇਲਾਵਾ ਰਵਿੰਦਰ ਕੌਰ, ਮੋਨਿਕਾ ਸ਼ਰਮਾ, ਸੀਮਾ ਦੇਵੀ, ਰਾਜ ਕੁਮਾਰੀ, ਉਰਮਿਲਾ ਰਾਣੀ ਸਮੂਹ ਸੁਪਰਵਾਈਜ਼ਰ, ਆਂਗਣਵਾੜੀ ਵਰਕਰਾਂ ਅਤੇ ਵੱਡੀ ਗਿਣਤੀ ਵਿਚ ਪਿੰਡ ਦੀਆਂ ਔਰਤਾਂ ਸ਼ਾਮਿਲ ਹੋਈਆਂ। ਮਨਦੀਪ ਸਿੰਘ ਨੋਡਲ ਅਫਸਰ ਵਲੋਂ ਔਰਤਾਂ ਨੂੰ ਹਰ ਹਾਲ ਵਿਚ ਬਿਨਾਂ ਕਿਸੇ ਡਰ ਤੋਂ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ, ਤਾਂ ਜੋ ਚੰਗੇ ਨੁਮਾਇੰਦੇ ਚੁਣ ਕੇ ਔਰਤਾਂ ਆਪਣੇ ਹੱਕ ਵਿਚ ਕਨੂੰਨ ਬਣਵਾ ਸਕਣ ਅਤੇ ਰਾਜਨੀਤੀ ਵਿਚ ਆਪਣਾ ਹਿੱਸਾ ਵਧਾ ਸਕਣ।
ਆਂਗਣਵਾੜੀ ਵਰਕਰਾਂ ਵੱਲੋਂ ਲੋਕਾਂ ਨੂੰ ਵੋਟਾਂ ਪਾਉਣ ਲਈ ਖਾਸਕਰ ਔਰਤਾਂ ਨੂੰ ਹਰ ਹਾਲ ਵਿੱਚ 1 ਜੂਨ 2024 ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਦੀਆਂ ਬੋਲੀਆਂ ਦਾ ਭਰਪੂਰ ਗਿੱਧਾ ਪੇਸ਼ ਕੀਤਾ ਗਿਆ। ਰਵਿੰਦਰ ਕੌਰ ਅਤੇ ਮੋਨਿਕਾ ਸ਼ਰਮਾ ਸੁਪਰਵਾਈਜ਼ਰ ਵੱਲੋਂ ਔਰਤਾਂ ਟੱਪੇ ਗਾ ਕੇ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਵੋਟਾਂ ਪਾਉਣ ਦਾ ਸੁਨੇਹਾ ਦੇਣ ਲਈ ਅੱਜ ਸਵੇਰੇ ਪਿੰਡ ਗਾਹਲੜੀਆਂ ਵਿਚ ਪ੍ਰਭਾਤ ਫੇਰੀ ਵੀ ਕੱਢੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਔਰਤਾਂ ਅਤੇ ਕਿਸ਼ੋਰ ਲੜਕੀਆਂ ਸ਼ਾਮਿਲ ਹੋਈਆਂ। ਪ੍ਰ
ਭਾਤ ਫੇਰੀ ਜੰਝ ਘਰ ਤੋਂ ਸ਼ੁਰੂ ਹੋ ਕੇ ਆਂਗਣਵਾੜੀ ਸੈਂਟਰ ਵਿਚ ਜਾ ਕੇ ਸਮਾਪਤ ਕੀਤੀ ਗਈ। ਰਵਿੰਦਰ ਕੌਰ ਸੁਪਰਵਾਈਜ਼ਰ ਵੱਲੋਂ ਔਰਤਾਂ ਨੂੰ ਹਰ ਹਾਲ ਵਿਚ ਵੋਟਾਂ ਪਾਉਣ ਲਈ ਪ੍ਰੇਰਿਤ ਕਰਦਾ ਇਕ ਗਾਣਾ ਵੀ ਗਾਇਆ ਗਿਆ।