ਸਮਾਜ ਭਲਾਈ ਮੋਰਚਾ ਵਲੋਂ ਕੱਚੇ ਕੁਆਟਰ ਵਿਖੇ ਮਨਾਇਆ ਗਿਆ ਮਜ਼ਦੂਰ ਦਿਵਸ

ਹੁਸ਼ਿਆਰਪੁਰ: ਸਮਾਜ ਭਲਾਈ ਮੋਰਚਾ ਵਲੋਂ ਕੱਚੇ ਕੁਆਟਰ ਹੁਸ਼ਿਆਰਪੁਰ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ ਜਿਸ ਵਿੱਚ ਸਮਾਜ ਭਲਾਈ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਦਵਿੰਦਰ ਕੁਮਾਰ ਸਰੋਆ ਜੀ ਨੇ ਮੁੱਖ ਤੌਰ ਤੇ ਸ਼ਿਰਕਤ ਕੀਤੀ। ਸੰਬੋਧਨ ਵਿੱਚ ਬੋਲਦਿਆਂ ਸ਼੍ਰੀ ਦਵਿੰਦਰ ਕੁਮਾਰ ਸਰੋਆ ਜੀ ਨੇ ਕਿਹਾ ਕਿ ਪਹਿਲਾਂ ਤੋਂ ਮਜ਼ਦੂਰ ਵਰਗ ਨਾਲ ਧੱਕਾ ਹੋ ਰਿਹਾ ਹੈ ਚਾਹੇ ਉਹ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਹੋਵੇ। ਜਦੋਂ ਵੀ ਮਜ਼ਦੂਰ ਵਰਗ ਆਪਣੀਆਂ ਮੰਗਾਂ ਦੀ ਗੱਲ ਕਰਦਾ ਹੈ ਤਾਂ ਮੌਕੇ ਦੀਆਂ ਸਰਕਾਰਾਂ ਨੇ ਗੱਲ ਤਾਂ ਕੀ ਸੁਣਨੀ ਉਨਾਂ ਦਾ ਡਾਂਗਾ ਨਾਲ ਧੱਕਾ ਕੀਤਾ ਜਾਂਦਾ ਹੈ ਚਾਹੇ ਉਹ ਆਂਗਣਵਾੜੀ ਟੀਚਰ ਹੋਣ ਜਾਂ ਬੇਰੁਜ਼ਗਾਰ ਅਧਿਆਪਕ ਹੋਣ ਜਾਂ ਪਿੰਡਾਂ ਵਿਚ ਨਰੇਗਾ ਮਜ਼ਦੂਰ ਹੀ ਕਿਉਂ ਨਾ ਹੋਣ।
ਸ਼੍ਰੀ ਸਰੋਆ ਨੇ ਕਿਹਾ ਪਹਿਲਾ ਮਜ਼ਦੂਰ ਵਰਗ ਤੋਂ 16 ਘੰਟੇ ਕੰਮ ਲਿਆ ਜਾਂਦਾ ਸੀ। ਗਧੇ, ਬੈਲ ਅਤੇ ਮਜ਼ਦੂਰ ਵਿੱਚ ਕੋਈ ਵੀ ਫਰਕ ਨਹੀਂ ਸਮਝਿਆ ਜਾਂਦਾ ਸੀ। ਇਹ ਤਾਂ ਹਰ ਵਰਗ ਬਾਰੇ ਸੋਚਣ ਵਾਲੇ ਭਾਰਤ ਦੇਸ਼ ਦੇ ਮਹਾ ਨਾਇਕ ਬਾਬਾ ਸਾਹਿਬ ਡਾ.ਭੀਮ ਰਾਉ ਅੰਬੇਡਕਰ ਜੀ ਨੇ ਮਜ਼ਦੂਰੀ ਦਾ ਟਾਈਮ 8 ਘੰਟੇ ਕੀਤਾ। ਪਹਿਲਾਂ ਕਿਰਤ ਅਤੇ ਜਣੇਪੇ ਦੌਰਾਨ ਮਹਿਲਾ ਮਜ਼ਦੂਰਾਂ ਲਈ ਲਾਭਦਾਇਕ ਕਾਨੂੰਨ ਬਣਾਏ ਜਿਸ ਦੌਰਾਨ ਹਰ ਇਕ ਮਜ਼ਦੂਰ ਵਰਗ ਦੇ ਹੱਕਾਂ ਦੀ ਗੱਲ ਕੀਤੀ ਜਾ ਸਕੇ ਅਤੇ ਮਜ਼ਦੂਰਾਂ ਨੂੰ ਬਣਦੀ ਮਿਹਨਤ ਮਿਲ ਸਕੇ। ਨਾਲ ਹੀ ਘੱਟ ਉਮਰ ਦੇ ਵਿਅਕਤੀਆ ਕੋਲੋਂ ਮਜ਼ਦੂਰੀ ਨਾ ਕਰਵਾਈ ਜਾਵੇ ਦਾ ਕਾਨੂੰਨ ਬਣਾਇਆ ਗਿਆ।


ਇਸ ਸਮੇਂ ਸਮਾਜ ਭਲਾਈ ਮੋਰਚਾ ਦੇ ਵੱਖ-ਵੱਖ ਵਰਕਰ, ਸੀਨੀਅਰ ਆਗੂ ਲੈਂਬਰ ਸਿੰਘ, ਪੰਜਾਬ ਦੁਆਬਾ ਪ੍ਰਧਾਨ ਜਤਿੰਦਰ ਹੈਪੀ, ਹਲਕਾ ਗੜ੍ਹਸ਼ੰਕਰ ਪ੍ਰਧਾਨ ਲੱਕੀ, ਚੱਬੇਵਾਲ ਪ੍ਰਧਾਨ ਰਮਨਪ੍ਰੀਤ, ਪਲਵਿੰਦਰ ਸਿੰਘ ਸ਼ਹਿਰੀ ਪ੍ਰਧਾਨ, ਕੋਸ਼ਿਕ ਅਰੋੜਾ ਹੁਸ਼ਿਆਰਪੁਰ, ਅਜੈਸਵਰ ਭਾਰਤੀ, ਦਲਵੀਰ ਸਿੰਘ, ਹਰੀਸ਼, ਸਤਵੀਰ, ਭੁਪਿੰਦਰ ਕੁਮਾਰ, ਵਿਸ਼ਾਲ ਰਾਣਾ, ਹਨੀ ਸਿੰਘ, ਸੁਰਿੰਦਰ ਠਾਕੁਰ, ਕੁਲਵਿੰਦਰ, ਦਲਜੀਤ ਸਿੰਘ, ਕਾਰਤਿਕ ਆਦਿ ਹਾਜ਼ਰ ਸਨ।
